7.7 C
Toronto
Friday, November 14, 2025
spot_img
Homeਭਾਰਤਲੌਕਡਾਊਨ 'ਚ 20 ਅਪ੍ਰੈਲ ਤੋਂ ਬਾਅਦ ਮਿਲਣਗੀਆਂ ਵਿਸ਼ੇਸ਼ ਛੋਟਾਂ

ਲੌਕਡਾਊਨ ‘ਚ 20 ਅਪ੍ਰੈਲ ਤੋਂ ਬਾਅਦ ਮਿਲਣਗੀਆਂ ਵਿਸ਼ੇਸ਼ ਛੋਟਾਂ

ਕਿਸਾਨਾਂ, ਮਕੈਨਿਕਾਂ, ਪਲੰਬਰ, ਤਰਖਾਣਾਂ, ਕੋਰੀਅਰ ਕੰਪਨੀਆਂ ਨੂੰ ਮਿਲੇਗੀ ਛੋਟ
ਨਵੀਂ ਦਿੱਲੀ/ਬਿਊਰੋ ਨਿਊਜ਼
ਅੱਜ ਤੋਂ ਦੇਸ਼ ‘ਚ ਲੌਕਡਾਊਨ ਦਾ ਦੂਜਾ ਫੇਜ਼ ਸ਼ੁਰੂ ਹੋ ਗਿਆ ਹੈ। ਇਹ 3 ਮਈ ਤੱਕ ਲਾਗੂ ਰਹੇਗਾ। ਇਸ ਦਰਮਿਆਨ ਸਰਕਾਰ ਨੇ ਅੱਜ ਲੌਕਡਾਊਨ ਫੇਜ਼ 2 ਦੇ ਲਈ ਨਵੀਆਂ ਗਾਈਡਲਾਈਨ ਜਾਰੀ ਕੀਤੀਆਂ ਹਨ। ਇਸ ‘ਚ ਦੱਸਿਆ ਗਿਆ ਹੈ ਕਿ ਅਸੀਂ ਅਤੇ ਤੁਸੀਂ ਕੀ ਕਰ ਸਕਦੇ ਹੋ ਅਤੇ ਕੀ ਨਹੀਂ। ਇਥੇ ਸਾਫ਼ ਦੱਸਿਆ ਗਿਆ ਹੈ ਕਿ ਕਿਹੜੀਆਂ ਗੱਲਾਂ ਜਾਂ ਸੇਵਾਵਾਂ ‘ਤੇ ਛੋਟ ਰਹੇਗੀ ਅਤੇ ਕਿਨ੍ਹਾਂ ‘ਤੇ ਰੋਕ, ਪਾਬੰਦੀਆਂ ਤਾਂ ਲਾਗੂ ਰਹਿਣਗੀਆਂ। ਪ੍ਰੰਤੂ ਕੁਝ ਸੇਵਾਵਾਂ ‘ਚ ਜੋ ਛੂਟ ਮਿਲਣ ਵਾਲੀ ਹੈ ਉਹ ਪੰਜ ਦਿਨਾਂ ਬਾਅਦ ਯਾਨੀ 20 ਅਪ੍ਰੈਲ ਤੋਂ ਲਾਗੂ ਹੋਵੇਗੀ ਪ੍ਰੰਤੂ ਬੇਹੱਦ ਸਖਤ ਸ਼ਰਤਾਂ ਦੇ ਨਾਲ। ਨਿਯਮਾਂ ਦੀ ਅਣਦੇਖੀ ਕੀਤੀ ਗਈ ਤਾਂ ਛੋਟ ਖਤਮ ਕੀਤੀ ਜਾ ਸਕਦੀ ਹੈ। 20 ਅਪ੍ਰੈਲ ਤੋਂ ਸਾਡੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਨਾਲ ਜੁੜੀਆਂ ਸੇਵਾਵਾਂ ਸ਼ੁਰੂ ਹੋਣਗੀਆਂ ਜਿਨ੍ਹਾਂ ‘ਚ ਰਾਸ਼ਨ ਦੀਆਂ ਦੁਕਾਨਾਂ, ਫਲ, ਸਬਜ਼ੀਆਂ ਦੀਆਂ ਦੁਕਾਨਾਂ, ਸਾਫ-ਸਫਾਈ ਦਾ ਸਮਾਨ ਵੇਚਣ ਵਾਲਿਆਂ ਦੀਆਂ ਦੁਕਾਨਾਂ, ਡੇਅਰੀ ਅਤੇ ਦੁੱਧ ਵਾਲੇ ਬੂਥ, ਇਲੈਕਟ੍ਰੀਸ਼ਨ,ਆਈਟੀ ਰਿਪੇਅਰਜ਼, ਪਲੰਬਰ, ਮੋਟਰ ਮਕੈਨਿਕ, ਕਾਰਪੇਂਟਰ, ਕੋਰੀਅਰ ਸਰਵਿਸ, ਡੀਟੀਐਚ ਅਤੇ ਕੇਬਲ ਸਰਵਿਸ, ਈਕਾਮਰਸ ਕੰਪਨੀਆਂ ਆਪਣਾ ਕੰਮ ਸ਼ੁਰੂ ਕਰ ਸਕਣੀਆਂ। ਡਿਲੀਵਰੀ ਦੇ ਲਈ ਇਸਤੇਮਾਲ ਹੋਣ ਵਾਲੇ ਵਾਹਨਾਂ ਦੇ ਲਈ ਵਿਸ਼ੇਸ਼ ਮਨਜ਼ੂਰੀ ਮਿਲੇਗੀ ਜ਼ਿਲ੍ਹਾ ਪ੍ਰਸ਼ਾਸਨ ਇਹ ਮਨਜ਼ੂਰੀ ਦੇਵੇਗਾ। ਇਹ ਵੀ ਧਿਆਨ ਰੱਖਿਆ ਜਾਵੇਗਾ ਕਿ ਜ਼ਿਆਦਾਤਰ ਚੀਜ਼ਾਂ ਦੀ ਹੋਮ ਡਿਲੀਵਰੀ ਦਾ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਲੋਕ ਜ਼ਿਆਦਾ ਬਾਹਰ ਨਾਲ ਨਿਕਲ ਸਕਣ। ਇਸ ਦੇ ਨਾਲ ਹੀ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਖਾਸ ਰਿਆਇਤਾਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨ ਲਈ ਵੀ ਕਿਹਾ ਗਿਆ ਹੈ।

RELATED ARTICLES
POPULAR POSTS