ਪੰਜਾਬ ‘ਚ ਕਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ ਹੋਈ 186
ਸੰਗਰੂਰ/ਬਿਊਰੋ ਨਿਊਜ਼
ਸੰਗਰੂਰ ਜ਼ਿਲ੍ਹੇ ਦੀ ਸਬ-ਡਵੀਜਨ ਮਾਲੇਰਕੋਟਲਾ ਅਧੀਨ ਪੈਂਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਦਹਿਲੀਜ ਕਲਾਂ ਵਿਖੇ ਅੱਜ ਕੋਰੋਨਾ ਵਾਇਰਸ ਤੋਂ ਪੀੜਤ ਇਕ ਵਿਅਕਤੀ ਸਾਹਮਣੇ ਆਇਆ। ਮਾਲੇਰਕੋਟਲਾ ਵਿੱਚ ਕੋਰੋਨਾ ਵਾਇਰਸ ਦੇ ਇਸ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਪੀੜਿਤਾਂ ਦੀ ਗਿਣਤੀ ਹੁਣ 2 ਤੋਂ ਵੱਧ ਕੇ 3 ਹੋ ਗਈ ਹੈ। ਮੈਡੀਕਲ ਕਾਲਜ ਦੀ ਰਿਪੋਰਟ ਅਨੁਸਾਰ ਕਰੋਨਾ ਪੀੜਤ ਵਿਅਕਤੀ ਦੀ ਆਰਿਫ਼ ਵਜੋਂ ਪਹਿਚਾਣ ਹੋਈ ਹੈ। ਇਸ ਵਿਅਕਤੀ ਦੇ ਕੋਰੋਨਾ ਪੌਜੇਟਿਵ ਹੋਣ ਬਾਰੇ ਟਰੈਵਲ ਅਤੇ ਸੰਪਰਕ ਹਿਸਟਰੀ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਪੰਜਾਬ ਵਿਚ ਹੁਣ ਕਰੋਨਾ ਪੀੜਤਾਂ ਦੀ ਗਿਣਤੀ ਵਧ 186 ਹੋ ਗਈ ਹੈ ਜਦਕਿ 13 ਵਿਅਕਤੀ ਕਰੋਨਾ ਵਾਇਰਸ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਪੰਜਾਬ ਵਿਚ ਰੋਜ਼ਾਨਾ ਇੱਕੜ-ਦੁੱਕੜ ਕੇਸਾਂ ਦੇ ਸਾਹਮਣੇ ਆਉਣ ਨਾਲ ਕਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …