ਅਦਾਇਗੀਆਂ ਨੂੰ ਸੌਖਾ ਕਰਨ ਲਈ ਚੁੱਕਿਆ ਜਾ ਰਿਹਾ ਇਹ ਕਦਮ
ਨਵੀਂ ਦਿੱਲੀ/ਬਿਊਰੋ ਨਿਊਜ਼
ਹੁਣ ਜਲਦ ਹੀ 200 ਰੁਪਏ ਦਾ ਨੋਟ ਬਜ਼ਾਰ ‘ਚ ਆ ਸਕਦਾ ਹੈ। ਇਸ ਦੀ ਛਪਾਈ ਸ਼ੁਰੂ ਹੋ ਚੁੱਕੀ ਹੈ। ਹਾਲਾਂਕਿ ਰਿਜ਼ਰਵ ਬੈਂਕ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ। ਉਂਝ ਕੁਝ ਸਮਾਂ ਪਹਿਲਾਂ ਸਟੇਟ ਬੈਂਕ ਆਫ ਇੰਡੀਆ ਦੇ ਮੁੱਖ ਆਰਥਿਕ ਸਲਾਹਕਾਰ ਨੇ ਕਿਹਾ ਸੀ ਕਿ ਰੋਜ਼ਾਨਾ ਦੀਆਂ ਅਦਾਇਗੀਆਂ ਨੂੰ ਸੌਖਾ ਕਰਨ ਲਈ 200 ਰੁਪਏ ਦੇ ਨੋਟ ਦੀ ਲੋੜ ਹੈ। ਰਿਪੋਰਟਾਂ ਮੁਤਾਬਕ ਰਿਜ਼ਰਵ ਬੈਂਕ ਨੇ ਇਸ ਸੁਝਾਅ ਨੂੰ ਮੰਨ ਲਿਆ ਹੈ। ਕਿਹਾ ਜਾ ਰਿਹਾ ਹੈ ਕਿ ਅਗਲੇ ਮਹੀਨੇ 200 ਦਾ ਨਵਾਂ ਨੋਟ ਜਾਰੀ ਕਰ ਦਿੱਤਾ ਜਾਵੇਗਾ। ਰਿਜ਼ਰਵ ਬੈਂਕ ਦੀ ਪ੍ਰਿੰਟਿਗ ਪ੍ਰੈੱਸ ਨਾਲ ਜੁੜੇ ਇੱਕ ਵਿਅਕਤੀ ਨੇ ਖੁਲਾਸਾ ਕੀਤਾ ਹੈ ਕਿ 200 ਰੁਪਏ ਦੇ ਨੋਟ ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਛਪ ਰਹੇ ਹਨ।
Check Also
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ਨੂੰ ‘ਲੋਕਾਂ ਦ’ ਬਜਟ ਦੱਸਿਆ
ਕਿਹਾ : ਸਰਕਾਰ ਨੇ ਬਜਟ ਰਾਹੀਂ ਮੱਧ ਵਰਗੀ ਲੋਕਾਂ ਦੀ ਅਵਾਜ਼ ਸੁਣੀ ਨਵੀਂ ਦਿੱਲੀ/ਬਿਊਰੋ ਨਿਊਜ਼ …