ਜੀਂਦ/ਬਿਊਰੋ ਨਿਊਜ਼
ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਨੇ ਜੀਂਦ ਵਿਚ ਵੱਡੀ ਰੈਲੀ ਕਰਕੇ ‘ਜਨਨਾਇਕ ਜਨਤਾ’ ਪਾਰਟੀ ਦਾ ਐਲਾਨ ਕਰਕੇ ਆਪਣੇ ਸਿਆਸੀ ਜੀਵਨ ਦੀ ਨਵੀਂ ਪਾਰੀ ਸ਼ੁਰੂ ਕਰ ਦਿੱਤੀ ਹੈ। ਇਸ ਪਾਰਟੀ ਦੇ ਬੈਨਰ ਹੇਠ ਹੀ ਅਜੈ ਸਿੰਘ ਚੌਟਾਲਾ, ਦਿਗਵਿਜੈ ਚੌਟਾਲਾ ਅਤੇ ਉਨ੍ਹਾਂ ਦੇ ਹਮਾਇਤੀ ਆਪਣੀ ਅਗਲੀ ਸਿਆਸੀ ਪਾਰੀ ਖੇਡਣਗੇ। ਪਾਰਟੀ ਨੇ ਨਾਲ ਹੀ ਆਪਣੇ ਝੰਡੇ ਦਾ ਵੀ ਐਲਾਨ ਵੀ ਕਰ ਦਿੱਤਾ, ਜਿਸ ਦਾ ਤਿੰਨ ਚੌਥਾਈ ਹਿੱਸਾ ਹਰਾ ਤੇ ਇੱਕ ਚੌਥਾਈ ਹਿੱਸਾ ਪੀਲੇ ਰੰਗ ਦਾ ਹੈ। ਇਸ ਮੌਕੇ ਦਿਗਵਿਜੈ ਸਿੰਘ ਚੌਟਾਲਾ ਨੇ ਕਿਹਾ ਕਿ ਹਰਾ ਰੰਗ ਹਰਿਆਲੀ ਤੇ ਸੁਰੱਖਿਆ ਅਤੇ ਪੀਲਾ ਰੰਗ ਉਦਾਰਵਾਦ, ਊਰਜਾ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ।
Check Also
ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ
ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …