Breaking News
Home / ਭਾਰਤ / ਉਪੇਂਦਰ ਕੁਸ਼ਵਾਹਾ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾ

ਉਪੇਂਦਰ ਕੁਸ਼ਵਾਹਾ ਨੇ ਮੋਦੀ ਕੈਬਨਿਟ ਤੋਂ ਦਿੱਤਾ ਅਸਤੀਫਾ

ਐਨ.ਡੀ.ਏ. ਵੀ ਛੱਡੀ, ਕਿਹਾ- ਮਹਾਂਗਠਜੋੜ ਦਾ ਬਦਲ ਖੁੱਲ੍ਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਉਪੇਂਦਰ ਕੁਸ਼ਵਾਹਾ ਨੇ ਅੱਜ ਮੋਦੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਹੈ। ਉਪੇਂਦਰ ਕੁਸ਼ਵਾਹਾ ਮੋਦੀ ਕੈਬਨਿਟ ਵਿਚ ਭਾਈਵਾਲ ‘ਰਾਸ਼ਟਰੀ ਲੋਕ ਸਮਤਾ ਪਾਰਟੀ’ ਦੇ ਮੁਖੀ ਹਨ। ਕੁਸ਼ਵਾਹਾ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵਿਚ ਰਾਜ ਮੰਤਰੀ ਹਨ। ਉਨ੍ਹਾਂ ਆਪਣਾ ਅਸਤੀਫਾ ਪ੍ਰਧਾਨ ਮੰਤਰੀ ਦਫਤਰ ਨੂੰ ਭੇਜ ਦਿੱਤਾ ਹੈ। ਕੁਸ਼ਵਾਹਾ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣੇ ਸਨ ਤਾਂ ਬਿਹਾਰ ਨੂੰ ਕਾਫੀ ਉਮੀਦ ਸੀ, ਪਰ ਮੋਦੀ ਜੀ ਇਕ ਵੀ ਉਮੀਦ ‘ਤੇ ਖਰੇ ਨਹੀਂ ਉਤਰੇ ਹਨ। ਕੁਸ਼ਵਾਹਾ ਨੇ ਕਿਹਾ ਕਿ ਅਸੀਂ ਐਨ.ਡੀ.ਏ. ਤੋਂ ਵੱਖ ਹੋਏ ਹਾਂ ਅਤੇ ਸਾਡੇ ਕੋਲ ਮਹਾਂਗਠਜੋੜ ਦੇ ਬਦਲ ਖੁੱਲ੍ਹੇ ਹਨ। ਧਿਆਨ ਰਹੇ ਕਿ ਇਸ ਤੋਂ ਪਹਿਲਾਂ ਵੀ ਸੁਸ਼ਮਾ ਸਵਰਾਜ ਅਤੇ ਓਮਾ ਭਾਰਤੀ ਨੇ ਵੀ ਚੋਣ ਮੈਦਾਨ ਤੋਂ ਪਿੱਛੇ ਹਟਣ ਦਾ ਐਲਾਨ ਕਰ ਦਿੱਤਾ ਸੀ।

Check Also

‘ਆਪ’ ਆਗੂ ਮਨੀਸ਼ ਸਿਸੋਦੀਆ ਨੇ ਚੋਣ ਪ੍ਰਚਾਰ ਕਰਨ ਲਈ ਮੰਗੀ ਜ਼ਮਾਨਤ

ਸੀਬੀਆਈ ਬੋਲੀ : ਜ਼ਮਾਨਤ ਮਿਲੀ ਤਾਂ ਸਿਸੋਦੀਆ ਜਾਂਚ ਅਤੇ ਗਵਾਹਾਂ ਨੂੰ ਕਰਨਗੇ ਪ੍ਰਭਾਵਿਤ ਨਵੀਂ ਦਿੱਲੀ/ਬਿਊਰੋ …