ਨੈਸ਼ਨਲ ਕਾਨਫਰੰਸ ਦੇ ਆਗੂ ਦੀ ਦਿੱਲੀ ਫਲੈਟ ’ਚੋਂ ਮਿਲੀ ਸੜੀ ਹਾਲਤ ਵਿਚ ਲਾਸ਼
ਨਵੀਂ ਦਿੱਲੀ/ਬਿਊਰੋ ਨਿਊਜ਼
ਜੰਮੂ -ਕਸਮੀਰ ਵਿਧਾਨ ਪਰਿਸ਼ਦ ਦੇ ਸਾਬਕਾ ਮੈਂਬਰ ਅਤੇ ਨੈਸ਼ਨਲ ਕਾਨਫਰੰਸ ਦੇ ਆਗੂ ਤਰਲੋਚਨ ਸਿੰਘ ਵਜੀਰ ਦੀ ਲਾਸ਼ ਅੱਜ ਪੱਛਮੀ ਦਿੱਲੀ ਦੇ ਮੋਤੀਨਗਰ ਦੇ ਫਲੈਟ ਵਿਚੋਂ ਮਿਲੀ। ਪੁਲੀਸ ਨੇ ਦੱਸਿਆ ਕਿ 67 ਸਾਲਾ ਵਜੀਰ ਦੀ ਲਾਸ਼ ਬੁਰੀ ਤਰ੍ਹਾਂ ਗਲੀ-ਸੜੀ ਹਾਲਤ ਵਿਚ ਸੀ। ਪੱਛਮੀ ਦਿੱਲੀ ਦੇ ਪੁਲੀਸ ਕਮਿਸ਼ਨਰ ਉਰਵਿਜਾ ਗੋਇਲ ਨੇ ਕਿਹਾ,‘ਮੋਤੀ ਨਗਰ ਪੁਲੀਸ ਸਟੇਸ਼ਨ ਨੂੰ ਲਾਸ਼ ਬਾਰੇ ਜਾਣਕਾਰੀ ਮਿਲੀ ਸੀ। ਟੀਮ ਨੇ ਮੌਕੇ ਉਤੇ ਪਹੁੰਚ ਕੇ ਲਾਸ਼ ਬਰਾਮਦ ਕੀਤੀ, ਜਿਸਦੀ ਪਛਾਣ ਤਰਲੋਚਨ ਸਿੰਘ ਵਜੀਰ ਵਜੋਂ ਉਸ ਦੇ ਇੱਕ ਜਾਣਕਾਰ ਨੇ ਕੀਤੀ। ਮੌਤ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗਿਆ ਸਕਿਆ ਅਤੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਗਈ। ਮਿ੍ਰਤਕ ਤਰਲੋਚਨ ਸਿੰਘ ਵਜੀਰ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ।
Check Also
ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ
ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …