ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਬਾਅਦ ਜਲਦੀ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੀ ਮੋਮ ਦਾ ਬਣਿਆ ਬੁੱਤ ਲੰਦਨ ਸਥਿਤ ਪ੍ਰਸਿੱਧ ਮੈਡਮ ਤੁਸਾਦ ਮਿਊਜ਼ੀਅਮ ਵਿਚ ਵਿਖਾਈ ਦੇਵੇਗਾ। ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦੇ ਸੂਤਰਾਂ ਨੇ ਐਨ. ਡੀ. ਟੀ. ਵੀ. ਦੀ ਖ਼ਬਰ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਆਦਮਕੱਦ ਬੁੱਤ ਲਈ ਕੇਜਰੀਵਾਲ ਨੇ ਨਾਪ ਦੇਣ ਲਈ ਅਗਲੇ ਮਹੀਨੇ ਦਾ ਸਮਾਂ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੀ ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਪੁਤਲੇ ਲਈ ਨਾਪ ਦਿੱਤਾ ਸੀ ਤੇ ਕੁਝ ਹਫਤਿਆਂ ਵਿਚ ਹੀ ਉਨ੍ਹਾਂ ਦਾ ਪੁਤਲਾ ਮਿਊਜ਼ੀਅਮ ‘ਚ ਵਿਖਾਈ ਦੇਵੇਗਾ।
Check Also
ਹੇਮਕੁੰਟ ਸਾਹਿਬ ਯਾਤਰਾ ਲਈ ਪਹਿਲਾ ਜਥਾ ਗੁਰਦੁਆਰਾ ਸ੍ਰੀ ਗੋਬਿੰਦ ਘਾਟ ਤੋਂ ਹੋਇਆ ਰਵਾਨਾ
ਭਲਕੇ ਐਤਵਾਰ ਨੂੰ ਖੁੱਲ੍ਹਣਗੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਚੰਡੀਗੜ੍ਹ/ਬਿਊਰੋ ਨਿਊਜ਼ : ਸਿੱਖ ਸਰਧਾਲੂਆਂ …