-2.4 C
Toronto
Wednesday, January 21, 2026
spot_img
Homeਭਾਰਤਪਠਾਨਕੋਟ 'ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ

ਪਠਾਨਕੋਟ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ

pathankot copy copyਪਾਕਿਸਤਾਨੀ ਜਾਂਚ ਟੀਮ ਦੇ ਆਉਣ ਤੋਂ ਪਹਿਲਾਂ ਐਨਆਈਏ ਨੇ ਜਾਰੀ ਕੀਤੀਆਂ ਤਸਵੀਰਾਂ
ਨਵੀਂ ਦਿੱਲੀ/ਬਿਊਰੋ ਨਿਊਜ਼ : ਪਠਾਨਕੋਟ ਹਮਲੇ ਦੀ ਜਾਂਚ ਲਈ ਪਾਕਿਸਤਾਨੀ ਟੀਮ ਦੇ ਭਾਰਤ ਪਹੁੰਚਣ ਤੋਂ ਪਹਿਲਾਂ ਐਨਆਈਏ ਨੇ ਹਮਲਾਵਰਾਂ ਦੀ ਪਛਾਣ ਦੀ ਕਵਾਇਦ ਤੇਜ਼ ਕਰ ਦਿੱਤੀ ਹੈ। ਇਸ ਸਿਲਸਿਲੇ ਵਿਚ ਜਾਂਚ ਏਜੰਸੀ ਨੇ ਮਾਰੇ ਗਏ ਚਾਰ ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ ਕਰਕੇ ਆਮ ਲੋਕਾਂ ਤੋਂ ਉਹਨਾਂ ਬਾਰੇ ਜਾਣਕਾਰੀ ਮੰਗੀ ਹੈ।
ਇਨ੍ਹਾਂ ਅੱਤਵਾਦੀਆਂ ਦੀ ਪਛਾਣ ਯਕੀਨੀ ਬਣਾਉਣ ਲਈ ਐਨਆਈਏ ਪਹਿਲਾਂ ਹੀ ਇੰਟਰਪੋਲ ਨੂੰ ਬਲੈਕ ਨੋਟਿਸ ਜਾਰੀ ਕਰਨ ਲਈ ਕਹਿ ਚੁੱਕੀ ਹੈ। ਪਾਕਿਸਤਾਨੀ ਟੀਮ ਜਾਂਚ ਲਈ 27 ਮਾਰਚ ਨੂੰ ਭਾਰਤ ਰਹੀ ਹੈ।  ਐਨਆਈਏ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਮਲੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਮਲੇ ਦੇ ਸਾਜਿਸ਼ਕਰਤਾਵਾਂ ਤੱਕ ਪਹੁੰਚਣ ਲਈ ਹਮਲਾ ਕਰਨ ਆਏ ਅੱਤਵਾਦੀਆਂ ਦੀ ਪਛਾਣ ਜ਼ਰੂਰੀ ਹੈ। ਇਸੇ ਲਈ ਉਹਨਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਤਾਂ ਜੋ ਇਸ ਨੂੰ ਵੀ ਇਨ੍ਹਾਂ ਬਾਰੇ ਕੋਈ ਜਾਣਕਾਰੀ ਹੋਵੇ, ਏਜੰਸੀ ਤੱਕ ਪਹੁੰਚ ਸਕੇ। ਵੈਸੇ ਸੀਨੀਅਰ ਅਧਿਕਾਰੀ ਨੇ ਇਹ ਵੀ ਕਿਹਾ ਕਿ ਮਾਰੇ ਗਏ ਸਾਰੇ ਅੱਤਵਾਦੀ ਗੁਆਢੀ ਦੇਸ਼ ਪਾਕਿਸਤਾਨ ਤੋਂ ਆਏ ਸਨ ਅਤੇ ਉਹਨਾਂ ਬਾਰੇ ਭਾਰਤ ‘ਚ ਕਿਸੇ ਤੋਂ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਮਿਲਣ ਦੀ ਉਮੀਦ ਨਹੀਂ ਹੈ।

RELATED ARTICLES
POPULAR POSTS