ਅਦਾਲਤ ਨੇ ਫਰਜ਼ੀ ਡਿਗਰੀ ਦੇ ਦੋਸ਼ਾਂ ਵਾਲੀ ਅਰਜ਼ੀ ਕੀਤੀ ਖਾਰਜ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਕੇਂਦਰੀ ਕੱਪੜਾ ਮੰਤਰੀ ਸਮ੍ਰਿਤੀ ਈਰਾਨੀ ਖ਼ਿਲਾਫ਼ ਕਥਿਤ ਫ਼ਰਜ਼ੀ ਡਿਗਰੀ ਦੇ ਦੋਸ਼ਾਂ ਵਾਲੀ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਅਦਾਲਤ ਨੇ ਨਾ ਸਿਰਫ਼ ਅਰਜ਼ੀ ਖ਼ਾਰਜ ਕਰ ਦਿੱਤੀ, ਸਗੋਂ ਇਹ ਵੀ ਕਿਹਾ ਕਿ ਇਹ ਅਰਜ਼ੀ ਪਰੇਸ਼ਾਨ ਕਰਨ ਲਈ ਦਾਖਲ ਕੀਤੀ ਗਈ ਹੈ।
ਅਦਾਲਤ ਨੇ ਇਹ ਵੀ ਟਿੱਪਣੀ ਕੀਤੀ ਹੈ ਕਿ ਇਹ ਅਰਜ਼ੀ ਦਾਖਲ ਨਾ ਕੀਤੀ ਜਾਂਦੀ, ਜੇਕਰ ਸਮ੍ਰਿਤੀ ਈਰਾਨੀ ਮੁਲਜ਼ਮ ਨਾ ਹੁੰਦੀ। ਅਦਾਲਤ ਨੇ ਕਿਹਾ ਕਿ ਇੰਨੇ ਲੰਬੇ ਸਮੇਂ ਵਿੱਚ ਸਹੀ ਸਬੂਤ ਖ਼ਤਮ ਹੋ ਚੁੱਕੇ ਹਨ ਤੇ ਦੂਜੇ ਜੋ ਸਬੂਤ ਪੇਸ਼ ਕੀਤੇ ਗਏ ਹਨ, ਉਹ ਅਦਾਲਤ ਵਿੱਚ ਕੇਸ ਦੀ ਸੁਣਵਾਈ ਵਿੱਚ ਦਾਖਲ ਹੋਣ ਲਈ ਕਾਫੀ ਨਹੀਂ ਹਨ। ਮੈਟਰੋਪੋਲਿਟਨ ਮੈਜਿਸਟਰੇਟ ਹਰਵਿੰਦਰ ਸਿੰਘ ਨੇ ਚੋਣ ਕਮਿਸ਼ਨ ਵੱਲੋਂ ਬੰਦ ਲਿਫ਼ਾਫ਼ੇ ਵਿੱਚ ਕਾਗ਼ਜ਼ਾਤ ਜਮ੍ਹਾਂ ਕੀਤੇ ਜਾਣ ਮਗਰੋਂ ਅੱਜ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਸਮ੍ਰਿਤੀ ਈਰਾਨੀ ਨੇ 2004 ਵਿੱਚ ਚੋਣ ਕਮਿਸ਼ਨ ਕੋਲ ਆਪਣੇ ਕਾਗ਼ਜ਼ਾਤ ਜਮ੍ਹਾਂ ਕੀਤੇ ਸਨ। ਇਸ ਦੌਰਾਨ ਸਮ੍ਰਿਤੀ ਨੇ ਆਪਣੀ ਡਿਗਰੀ ਨੂੰ ਲੈ ਕੇ ਵੀ ਜਾਣਕਾਰੀ ਦਿੱਤੀ ਸੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8300 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਕੀਤਾ ਉਦਘਾਟਨ
ਵਿਕਾਸ ਪ੍ਰੋਜੈਕਟਾਂ ਲਈ ਤਾਮਿਲਨਾਡੂ ਵਾਸੀਆਂ ਨੂੰ ਦਿੱਤੀ ਵਧਾਈ ਰਾਮੇਸ਼ਵਰਮ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ …