ਹਰਿਆਣਾ ਦੇ 13 ਜ਼ਿਲ੍ਹਿਆਂ ਤੱਕ ਪਹੁੰਚਿਆ ਪਾਣੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿਚ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਅੱਜ ਵੀਰਵਾਰ ਸਵੇਰੇ 7 ਵਜੇ 208.46 <:208.46਼ ਮੀਟਰ ਤੱਕ ਪਹੁੰਚ ਗਿਆ। ਇਹ ਖਤਰੇ ਦੇ ਨਿਸ਼ਾਨ 205 ਮੀਟਰ ਤੋਂ 3 ਮੀਟਰ ਜ਼ਿਆਦਾ ਹੈ। ਰਾਜਧਾਨੀ ਦਿੱਲੀ ਦੇ ਵਜੀਰਾਬਾਦ ਵਿਚ ਸਿਗਨੇਚਰ ਬਿ੍ਰਜ ਦੇ ਨੇੜੇ ਗੜ੍ਹੀ ਮਾਂਡੂ ਪਿੰਡ ਪਾਣੀ ਵਿਚ ਡੁੱਬ ਗਿਆ। ਯਮੁਨਾ ਨਦੀ ਦੇ ਕਿਨਾਰੇ ਵਸੇ ਹੇਠਲੇ ਇਲਾਕਿਆਂ ਵਿਚੋਂ ਕਈ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਹਰਿਆਣਾ ਦੇ ਹਥਨੀ ਕੁੰਡ ਬੈਰਾਜ ਤੋਂ ਪਾਣੀ ਛੱਡੇ ਜਾਣ ਤੋਂ ਬਾਅਦ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਵਧਿਆ ਹੈ। ਕੇਂਦਰੀ ਜਲ ਆਯੋਗ ਨੂੰ ਖਦਸ਼ਾ ਹੈ ਕਿ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਅਜੇ ਹੋਰ ਵੀ ਵਧ ਸਕਦਾ ਹੈ। ਇੱਥੇ ਐਨ.ਡੀ.ਆਰ.ਐਫ. ਦੀਆਂ 12 ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਅਤੇ 2700 ਦੇ ਕਰੀਬ ਰਾਹਤ ਕੈਂਪ ਵੀ ਬਣਾਏ ਗਏ ਹਨ। ਇਸੇ ਦੌਰਾਨ ਹਰਿਆਣਾ ਦੇ 13 ਜ਼ਿਲ੍ਹਿਆਂ ਵਿਚ ਯਮੁਨਾ ਦਾ ਪਾਣੀ ਦਾਖਲ ਹੋ ਚੁੱਕਾ ਹੈ। 250 ਦੇ ਕਰੀਬ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੌਲੀ-ਹੌਲੀ ਯਮੁਨਾ ਦਾ ਪਾਣੀ ਹੁਣ ਅੱਗੇ ਹੀ ਵਧਦਾ ਜਾ ਰਿਹਾ ਹੈ। ਹਿਮਾਚਲ ਅਤੇ ਉਤਰਾਖੰਡ ਵਿਚ ਮੀਂਹ ਨੇ ਲੋਕਾਂ ਦਾ ਜਨ ਜੀਵਨ ਪ੍ਰਭਾਵਿਤ ਕੀਤਾ ਹੈ।