7.2 C
Toronto
Sunday, November 23, 2025
spot_img
Homeਭਾਰਤਕਰੋਨਾ ਦੇ ਨਵੇਂ ਵੈਰੀਐਂਟ ਓਮਿਕਰਾਨ ਨੇ ਡਰਾਇਆ

ਕਰੋਨਾ ਦੇ ਨਵੇਂ ਵੈਰੀਐਂਟ ਓਮਿਕਰਾਨ ਨੇ ਡਰਾਇਆ

ਖਤਰਨਾਕ ਸਾਬਤ ਹੋ ਸਕਦਾ ਹੈ ਓਮਿਕਰਾਨ : ਡਬਲਿਊ.ਐਚ.ਓ.
ਨਵੀਂ ਦਿੱਲੀ/ਬਿਊਰੋ ਨਿਊਜ਼
ਕਰੋਨਾ ਦਾ ਨਵਾਂ ਵੈਰੀਐਂਟ ਓਮਿਕਰਾਨ ਬਿ੍ਰਟੇਨ, ਆਸਟਰੇਲੀਆ, ਜਰਮਨੀ ਸਣੇ 13 ਦੇਸ਼ਾਂ ਵਿਚ ਪਹੁੰਚ ਚੁੱਕਾ ਹੈ, ਜਿਸ ਤੋਂ ਬਾਅਦ ਇਕ ਵਾਰ ਫਿਰ ਤੋਂ ਡਰ ਵਾਲਾ ਮਾਹੌਲ ਬਣਦਾ ਜਾ ਰਿਹਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਨਵਾਂ ਵੈਰੀਐਂਟ ਦੁਨੀਆ ਲਈ ਵੱਡਾ ਖਤਰਾ ਬਣ ਸਕਦਾ ਹੈ। ਡਬਲਿਊ.ਐਚ.ਓ. ਨੇ ਕਿਹਾ ਕਿ ਜੇਕਰ ਕਰੋਨਾ ਵਾਇਰਸ ਫਿਰ ਫੈਲਦਾ ਹੈ ਤਾਂ ਇਸ ਦੇ ਨਤੀਜੇ ਖਤਰਨਾਕ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਓਮਿਕਰਾਨ ਦਾ ਪਹਿਲਾ ਕੇਸ ਬੋਤਸਵਾਨਾ ਵਿਚ ਮਿਲਿਆ ਹੈ। ਦੱਖਣੀ ਅਫਰੀਕਾ ਵਿਚ ਪਹਿਲੀ ਵਾਰ ਇਸਦੀ ਜਾਂਚ ਕੀਤੀ ਗਈ। ਇਸ ਤੋਂ ਬਾਅਦ ਇਹ ਹਾਂਗਕਾਂਗ, ਬਿ੍ਰਟੇਨ, ਜਰਮਨੀ, ਨੀਦਰਲੈਂਡ, ਡੈਨਮਾਰਕ, ਬੈਲਜ਼ੀਅਮ, ਇਜ਼ਰਾਈਲ, ਚੈਕ ਰਿਪਬਲਿਕ, ਆਸਟਰੇਲੀਆ, ਪੁਰਤਗਾਲ ਅਤੇ ਕੈਨੇਡਾ ਤੱਕ ਪਹੁੰਚ ਚੁੱਕਾ ਹੈ।
ਕਰੋਨਾ ਦੇ ਨਵੇਂ ਵੈਰੀਐਂਟ ਓਮਿਕਰੌਨ ਨੂੰ ਲੈ ਕੇ ਬਿ੍ਰਟੇਨ ਵਿਚ ਸਖਤੀ ਵਧਾ ਦਿੱਤੀ ਗਈ ਹੈ। ਇੱਥੇ ਟਰੈਵਲ ਪਾਬੰਦੀ, ਫੇਸ ਮਾਸਕ ਅਤੇ ਟੈਸਟਿੰਗ ਨੂੰ ਲੈ ਕੇ ਢਿੱਲ ਨਾ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜਾਣਕਾਰੀ ਮਿਲੀ ਹੈ ਕਿ ਬਿ੍ਰਟੇਨ ਵਿਚ ਸਾਰੇ 18 ਸਾਲ ਤੋਂ ਉਪਰ ਦੇ ਨਾਗਰਿਕਾਂ ਨੂੰ ਬੂਸਟਰ ਡੋਜ਼ ਦਿੱਤੀ ਜਾਵੇਗੀ। ਅਜੇ ਇਹ ਡੋਜ਼ ਸਿਰਫ 40 ਸਾਲ ਤੋਂ ਉਪਰ ਉਮਰ ਦੇ ਵਿਅਕਤੀਆਂ ਨੂੰ ਦਿੱਤੀ ਜਾ ਰਹੀ ਸੀ। ਬੂਸਟਰ ਡੋਜ਼ ਦਾ ਵੈਕਸੀਨੇਸ਼ਨ ਤੇਜ਼ ਕਰਨ ਦੇ ਲਈ ਦੂਜੀ ਅਤੇ ਤੀਜੀ ਡੋਜ ਦਾ ਅੰਤਰ ਵੀ ਘੱਟ ਕੀਤਾ ਜਾ ਸਕਦਾ ਹੈ। ਹੁਣ ਇਹ ਅੰਤਰ 6 ਮਹੀਨੇ ਹੈ ਅਤੇ ਇਸ ਨੂੰ ਘਟਾ ਕੇ 5 ਮਹੀਨੇ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS