-5 C
Toronto
Wednesday, December 3, 2025
spot_img
Homeਭਾਰਤਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ 'ਚ ਸਲਮਾਨ ਖਾਨ ਮੋਹਰੀ

ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ‘ਚ ਸਲਮਾਨ ਖਾਨ ਮੋਹਰੀ

ਵਿਰਾਟ ਕੋਹਲੀ ਦੂਜੇ ਅਤੇ ਅਕਸ਼ੈ ਕੁਮਾਰ ਤੀਜੇ ਸਥਾਨ ‘ਤੇ
ਨਵੀਂ ਦਿੱਲੀ : ਬਾਲੀਵੁੱਡ ਸੁਪਰਸਟਾਰ ਸਲਮਾਨ ਖ਼ਾਨ ਭਾਰਤ ਦੀਆਂ ਸਭ ਤੋਂ ਅਮੀਰ ਹਸਤੀਆਂ ਵਿਚ ਮੋਹਰੀ ਹਨ। ਫੋਰਬਸ ਇੰਡੀਆ ਦੀ ਮਸ਼ਹੂਰ ਹਸਤੀਆਂ ਬਾਰੇ ਸੂਚੀ ਮੁਤਾਬਕ ਸਲਮਾਨ ਖ਼ਾਨ ਲਗਾਤਾਰ ਤੀਜੇ ਵਰ੍ਹੇ ਪਹਿਲੇ ਸਥਾਨ ‘ਤੇ ਰਹੇ ਹਨ। ਸ਼ਾਹਰੁਖ ਖ਼ਾਨ ਦਾ ਨਾਮ ਪਹਿਲੀਆਂ 10 ਹਸਤੀਆਂ ਵਿਚੋਂ ਬਾਹਰ ਹੋ ਗਿਆ ਹੈ। ਹਸਤੀਆਂ ਦੀ ਮਨੋਰੰਜਨ ਨਾਲ ਸਬੰਧਤ ਕਮਾਈ ‘ਤੇ ਫੋਰਬਸ ਇੰਡੀਆ ਨੇ 100 ਨਾਮਦਾਰਾਂ ਦੀ ਦਰਜਾਬੰਦੀ ਕੀਤੀ ਹੈ। ਸਲਮਾਨ ਖ਼ਾਨ (52) ਦੀ ਕਮਾਈ 253.25 ਕਰੋੜ ਰੁਪਏ ਆਂਕੀ ਗਈ ਹੈ ਜੋ ਉਸ ਦੀਆਂ ਫਿਲਮਾਂ ‘ਟਾਈਗਰ ਜ਼ਿੰਦਾ ਹੈ’ ਅਤੇ ‘ਰੇਸ 3’ ਦੀ ਸਫ਼ਲਤਾ ਉਤੇ ਨਿਰਭਰ ਹੈ। ਇਸ ਤੋਂ ਇਲਾਵਾ ਉਸ ਨੇ ਕਈ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਵੀ ਕੀਤੀ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 289.09 ਕਰੋੜ ਰੁਪਏ ਦੀ ਕੁੱਲ ਕਮਾਈ ਨਾਲ ਦੂਜੇ ਨੰਬਰ ‘ਤੇ ਆ ਗਏ ਹਨ। ਉਨ੍ਹਾਂ ਦੀ ਕਮਾਈ ਵਿਚ ਪਿਛਲੇ ਸਾਲ ਨਾਲੋਂ 116.53 ਫ਼ੀਸਦੀ ਦਾ ਵਾਧਾ ਦਰਜ ਹੋਇਆ ਹੈ। ਤੀਜੇ ਨੰਬਰ ‘ਤੇ 185 ਕਰੋੜ ਰੁਪਏ ਦੀ ਕਮਾਈ ਨਾਲ ਅਕਸ਼ੈ ਕੁਮਾਰ ਆਏ ਹਨ। ਸਾਲ 2017 ਵਿਚ ਸ਼ਾਹਰੁਖ ਖ਼ਾਨ ਦੀ ਕੋਈ ਫਿਲਮ ਰਿਲੀਜ਼ ਨਾ ਹੋਣ ਕਾਰਨ ਉਹ ਦੂਜੇ ਨੰਬਰ ਤੋਂ ਥਿੜਕ ਕੇ ਸੂਚੀ ਵਿਚ 13ਵੇਂ ਨੰਬਰ ‘ਤੇ ਪਹੁੰਚ ਗਏ। ਉਸ ਨੇ ਇਸ਼ਤਿਹਾਰਾਂ ਨਾਲ 56 ਕਰੋੜ ਰੁਪਏ ਕਮਾਏ ਸਨ ਅਤੇ ਇਹ ਕਮਾਈ 1 ਅਕਤੂਬਰ 2017 ਤੋਂ 30 ਸਤੰਬਰ 2018 ਦੌਰਾਨ 33 ਫ਼ੀਸਦੀ ਘੱਟ ਸੀ। ਹੁਣੇ ਜਿਹੇ ਵਿਆਹੀ ਗਈ ਦੀਪਿਕਾ ਪਾਦੂਕੋਨ ਦਾ ਨਾਮ ਸੂਚੀ ਵਿਚ ਚੌਥੇ ਨੰਬਰ ‘ਤੇ ਰਿਹਾ ਹੈ ਅਤੇ ਇਕੱਲੀ ਮਹਿਲਾ ਹਸਤੀ ਹੈ ਜੋ ਮੋਹਰੀ ਪੰਜ ਕਲਾਕਾਰਾਂ ਵਿਚ ਸ਼ਾਮਲ ਹੈ। ਉਸ ਦੀ ਕਮਾਈ 112.8 ਕਰੋੜ ਰੁਪਏ ਦੱਸੀ ਗਈ ਹੈ।
ਪੰਜਵੇਂ ਨੰਬਰ ‘ਤੇ ਮਹਿੰਦਰ ਸਿੰਘ ਧੋਨੀ (101.77 ਕਰੋੜ), ਛੇਵੇਂ ਆਮਿਰ ਖ਼ਾਨ (97.50 ਕਰੋੜ), ਸੱਤਵੇਂ ਅਮਿਤਾਭ ਬੱਚਨ (96.17 ਕਰੋੜ), ਅੱਠਵੇਂ ਰਣਵੀਰ ਸਿੰਘ (84.7 ਕਰੋੜ), ਨੌਵੇਂ ਸਚਿਨ ਤੇਂਦੁਲਕਰ (80 ਕਰੋੜ) ਅਤੇ ਅਜੇ ਦੇਵਗਨ (74.50 ਕਰੋੜ) ਦਸਵੇਂ ਨੰਬਰ ‘ਤੇ ਰਹੇ ਹਨ।

RELATED ARTICLES
POPULAR POSTS