14.3 C
Toronto
Thursday, September 18, 2025
spot_img
Homeਭਾਰਤਆਈਆਈਟੀ-ਕਾਨਪੁਰ ਨੇ ਕੀਤੀ ਖੋਜ ਕਿ ਅਲੱਗ-ਅਲੱਗ ਰਾਗ ਦਿਲ-ਦਿਮਾਗ 'ਤੇ ਕਿਹੋ ਜਿਹਾ ਅਸਰ...

ਆਈਆਈਟੀ-ਕਾਨਪੁਰ ਨੇ ਕੀਤੀ ਖੋਜ ਕਿ ਅਲੱਗ-ਅਲੱਗ ਰਾਗ ਦਿਲ-ਦਿਮਾਗ ‘ਤੇ ਕਿਹੋ ਜਿਹਾ ਅਸਰ ਕਰਦੇ ਹਨ

ਰਾਗ ਦਰਬਾਰੀ ਤੇ ਭੀਮਪਲਾਸੀ ਸੁਣੀਏ, ਗੁੱਸਾ, ਤਣਾਅ ਘੱਟ ਹੋਵੇਗਾ
ਲਖਨਊ : ਜੇਕਰ ਤੁਹਾਡੇ ਦਿਮਾਗ ‘ਤੇ ਤਣਾਅ ਰਹਿੰਦਾ ਹੈ ਤਾਂ ਰਾਤ ‘ਚ ਰਾਗ ਦਰਬਾਰੀ ਦਾ ਆਨੰਦ ਲਓ। ਤਣਾਅ ਛੂਮੰਤਰ ਹੋ ਜਾਵੇਗਾ। ਦੁਪਹਿਰ ‘ਚ ਰਾਗ ਭੀਮਪਲਾਸੀ ਸੁਣਨਾ ਵੀ ਦਿਮਾਗ ਨੂੰ ਸ਼ਾਂਤ ਰੱਖਣ, ਤਣਾਅ ਨੂੰ ਘੱਟ ਕਰਨ ‘ਚ ਮਦਦਗਾਰ ਹੁੰਦਾ ਹੈ।
ਇਹੀ ਨਹੀਂ, ਡਾਇਬਟੀਜ਼ ਜਾਂ ਦਿਲ ਨਾਲ ਜੁੜੀ ਕੋਈ ਬਿਮਾਰੀ ਹੋਵੇ ਤਾਂ ਵੀ ਅਲੱਗ-ਅਲੱਗ ਰਾਗ ਇਨ੍ਹਾਂ ਬਿਮਾਰੀਆਂ ਨਾਲ ਲੜਨ ‘ਚ ਤੁਹਾਡੀ ਮਦਦ ਕਰ ਸਕਦੇ ਹਨ ਅਲੱਗ-ਅਲੱਗ ਰਾਗਾਂ ਦਾ ਇਨਸਾਨ ਦੇ ਦਿਲੋ-ਦਿਮਾਗ ‘ਤੇ ਪੈਣ ਵਾਲੇ ਇਨ੍ਹਾਂ ਅਸਰਾਂ ‘ਤੇ ਆਈਆਈਟੀ ਕਾਨਪੁਰ ਨੇ ਅਧਿਐਨ ਕੀਤਾ ਹੈ। ਉਸੇ ਅਧਿਐਨ ਨਾਲ ਇਹ ਨਤੀਜੇ ਨਿਕਲੇ ਹਨ। ਇਹ ਵੀ ਨਤੀਜਾ ਸਾਹਮਣੇ ਆਇਆ ਹੈ ਕਿ ਜੇਕਰ ਤੁਹਾਨੂੰ ਗੱਲ-ਗੱਲ ‘ਤੇ ਗੁੱਸਾ ਆ ਜਾਂਦਾ ਹੈ ਤਾਂ ਰਾਗ ਸਹਾਨਾ ਸੁਣੋ। ਦਿਮਾਗ ਸ਼ਾਂਤ ਹੋਵੇਗਾ, ਗੁੱਸਾ ਘੱਟ ਆਵੇਗਾ। ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹਨ ਤਾਂ ਰਾਗ ਪੁਰੀਆ ਧਨਾਸ੍ਰੀ, ਐਸਡਿਟੀ ਹੈ ਤਾਂ ਰਾਗ ਦੀਪਕ ਅਤੇ ਰਾਗ ਜੌਨਪੁਰੀ ਸੁਣਨਾ ਚਾਹੀਦਾ ਹੈ।
ਹਿਰਦੇ ਰੋਗ ਹੈ ਤਾਂ ਸਾਰੰਗ ਵਰਗ ਦੇ ਰਾਗ, ਕਲਿਆਣੀ ਅਤੇ ਚਾਰੂਕੇਸੀ ਸਿਰਦਰਦ ਹੈ ਤਾਂ ਰਾਗ ਆਸਾਵਰੀ, ਪੂਰਵੀ ਅਤੇ ਰਾਗ ਤੋੜੀ ਸੁਣ ਸਕਦੇ ਹੋ। ਆਈਆਈਟੀ ‘ਚ ਦਿਮਾਗ ਦੇ ਨਿਊਰਾਨਜ਼ ਅਤੇ ਨਰਵਸ ਸਿਸਟਮ ‘ਤੇ ਰਾਗ ਰਾਗਨੀਆਂ ਨਾਲ ਹੋਣ ਵਾਲੇ ਅਸਰ ‘ਤੇ ਖੋਜ ਕੀਤੀ ਜਾ ਰਹੀ ਹੈ।
ਹਿਊਮੈਨਟੀਜ਼ ਐਂਡ ਸੋਸ਼ਲ ਇੰਜੀਨੀਅਰਿੰਗ ਵਿਭਾਗ ਦੇ ਪ੍ਰੋ. ਲਕਸ਼ਮੀਧਰ ਵੋਹਰਾ ਅਤੇ ਸ਼ੋਧ ਕਰਨ ਵਾਲੇ ਆਸ਼ੀਸ਼ ਗੁਪਤਾ ਇਸ ਰਿਸਰਚ ਟੀਮ ‘ਚ ਸ਼ਾਮਲ ਹਨ। ਇੰਸਟੀਚਿਊਟ ਦੇ ਹੀ ਕੁਝ ਅਜਿਹੇ ਵਿਦਿਆਰਥੀਆਂ ‘ਤੇ ਖੋਜ ਕੀਤੀ ਗਈ ਹੈ ਜਿਨ੍ਹਾਂ ਨੇ ਕਦੇ ਪਹਿਲਾਂ ਰਾਗ ਦਰਬਾਰੀ ਨਹੀਂ ਸੁਣਿਆ ਸੀ। 10 ਮਿੰਟ ਤੱਕ ਉਨ੍ਹਾਂ ਨੂੰ ਰਾਗ ਸੁਣਾਇਆ ਗਿਆ, ਫਿਰ ਇਨ੍ਹਾਂ ਵਿਦਿਆਰਥੀਆਂ ਦਾ ਈਈਜੀ ਟੈਸਟ ਹੋਇਆ। ਤਿੰਨ ਭਾਗਾਂ ‘ਚ ਆਈ ਰਿਪੋਰਟ ਦੀ ਗ੍ਰਾਫੀਕਲ ਮੈਪਿੰਗ ਕੀਤੀ ਗਈ। ਪਤਾ ਲੱਗਿਆ ਕਿ ਰਾਗ ਸੁਣਨ ਦੇ ਦੌਰਾਨ ਮਹਿਜ 100 ਸੈਕਿੰਡ ‘ਚ ਹੀ ਦਿਮਾਗ ਦੇ ਨਿਊਰਾਨਜ਼ ਦੀ ਸਰਗਰਮੀ ਵਧ ਜਾਂਦੀ ਹੈ। ਇਹ ਸਥਿਤੀ ਰਾਗ ਸੁਣਨ ਤੋਂ ਬਾਅਦ ਲਗਭਗ 10 ਮਿੰਟ ਤੱਕ ਬਣੀ ਰਹਿੰਦੀ ਹੈ। ਪ੍ਰੋ. ਵੋਹਰਾ ਦੱਸਦੇ ਹਨ ਕਿ ਰਾਗ ਸੁਣਨ ‘ਤੇ ਨਿਊਰਾਨਜ਼ ਦੇ ਦਰਮਿਆਨ ਨਿਊਰਾਨਜ਼ ਫਾਈਰਿੰਗ ਹੁੰਦੀ ਹੈ। ਜਦੋਂ ਇਕ ਨਿਊਰਾਨਜ਼ ਦੂਜੇ ਨੂੰ ਕਰੰਟ ਸਪਲਾਈ ਕਰਦਾ ਹੈ ਤਾਂ ਉਸ ਨੂੰ ਨਿਊਰਲ ਫਾਈਰਿੰਗ ਕਹਿੰਦੇ ਹਨ। ਇਹ ਨਿਊਰਾਨਜ਼ ਦੀ ਸਰਗਰਮੀ ਨੂੰ ਵੀ ਦਰਸਾਉਂਦਾ ਹੈ। ਥੋੜ੍ਹੀ ਦੇਰ ਰਾਗ ਨੂੰ ਸੁਣਨ ਤੋਂ ਬਾਅਦ ਇਹ ਪ੍ਰਕਿਰਿਆ ਚਰਮ ਸੀਮਾ ‘ਤੇ ਪਹੁੰਚ ਜਾਵੇਗੀ, ਜਿਸ ਦੀ ਵਜ੍ਹਾ ਨਾਲ ਦਿਮਾਗ ਸਰੀਰ ਦੇ ਅਲੱਗ-ਅਲੱਗ ਅੰਗਾਂ ਨੂੰ ਸੰਦੇਸ਼ ਭੇਜਦਾ ਹੈ।

ਰਾਗ ਨਾਲ ਦਿਮਾਗ ‘ਚ ਨਿਊਰਲ ਫਾਈਰਿੰਗ ਵਧਦੀ ਹੈ, ਦਿਮਾਗ ਜ਼ਿਆਦਾ ਸਰਗਰਮ ਹੁੰਦਾ ਹੈ
ਆਮ ਤੌਰ ‘ਤੇ ਦਿਮਾਗ ‘ਚ ਨਿਊਰਲ ਫਾਈਰਿੰਗ ਸਹੀ ਤਰੀਕੇ ਨਾਲ ਨਹੀਂ ਹੁੰਦੀ। ਦਿਮਾਗ ਦੇ ਅਗਲੇ ਹਿੱਸੇ ਦੇ ਨਿਊਰਾਨਜ਼ ਮੱਧ ਹਿੱਸੇ ਤੱਕ ਹੀ ਜਾ ਪਾਉਂਦੇ ਹਨ। ਪਿਛਲੇ ਹਿੱਸੇ ਤੱਕ ਨਹੀਂ ਪਹੁੰਚ ਪਾਉਂਦੇ। ਜੇਕਰ ਇਹ ਪਿੱਛੇ ਤੱਕ ਵੀ ਜਾਣ ਤਾਂ ਇਸ ਨਾਲ ਸੋਚਣ, ਸਮਝਣ ਦੀ ਸਮਰਥਾ ਕਾਫ਼ੀ ਵਧ ਜਾਂਦੀ ਹੈ। ਰਾਗ ਸੁਣਨ ‘ਤੇ ਨਿਊਰਾਨਜ਼ ਦੇ ਪਿਛਲੇ ਹਿੱਸੇ ਤੱਕ ਪਹੁੰਚਣ ਦੀ ਸੰਭਾਵਨਾ ਵਧਣ ਲਗਦੀ ਹੈ। ਪ੍ਰੋਫੈਸਰ ਬ੍ਰਿਜਭੂਸ਼ਣ ਨੇ ਕਿਹਾ ਕਿ ਰਾਗ ਦਰਬਾਰੀ ਸੁਣਨ ਤੋਂ ਬਾਅ ਇਕਾਗਰਤਾ ਬੌਧਿਕ ਸਮਰਥਾ, ਸੋਚਣ-ਸਮਝਣ ਦੀ ਸਮਰਥਾ ਵਧ ਜਾਂਦੀ ਹੈ।

RELATED ARTICLES
POPULAR POSTS