ਯੂਪੀ ਵਿਚ ਝਾਂਸੀ ਦੇ ਕੋਤਵਾਲੀ ਥਾਣੇ ਵਿਚ ਤਾਇਨਾਤ ਹੈ ਅਰਚਨਾ ਜੈਅੰਤ
ਝਾਂਸੀ/ਬਿਊਰੋ ਨਿਊਜ਼ : ਉਤਰ ਪ੍ਰਦੇਸ਼ ਵਿਚ ਝਾਂਸੀ ਜ਼ਿਲ੍ਹੇ ਦੇ ਕੋਤਵਾਲੀ ਥਾਣੇ ਵਿਚ ਤਾਇਨਾਤ ਸਿਪਾਹੀ ਅਰਚਨਾ ਜੈਅੰਤ ਡਿਊਟੀ ਦੇ ਨਾਲ-ਨਾਲ ਮਾਂ ਦਾ ਵੀ ਫਰਜ਼ ਅਦਾ ਕਰ ਰਹੀ ਹੈ। ਉਨ੍ਹਾਂ ਦੀ ਇਕ ਫੋਟੋ ਸਾਹਮਣੇ ਆਈ ਹੈ, ਜਿਸ ਵਿਚ ਉਹ ਥਾਣੇ ਵਿਚ ਕੰਮ ਕਰ ਰਹੀ ਹੈ, ਜਦਕਿ ਉਸਦੀ 8 ਮਹੀਨੇ ਦੀ ਬੇਟੀ ਅਨਿਕਾ ਰਿਸੈਪਸ਼ਨ ਕਾਊਂਟਰ ‘ਤੇ ਲੇਟੀ ਦਿਸ ਰਹੀ ਹੈ। ਇਕ ਪਾਸੇ ਮਾਂ ਫਰਜ਼ ਅਤੇ ਦੂਜੇ ਪਾਸੇ ਸਿਪਾਹੀ ਦੀ ਨੌਕਰੀ, ਅਰਚਨਾ ਦੋਵਾਂ ਨੂੰ ਬਾਖੂਬੀ ਨਿਭਾਉਂਦੀ ਹੈ। ਅਰਚਨਾ ਜੈਅੰਤ ਦੱਸਦੀ ਹੈ ਕਿ ਉਹ ਝਾਂਸੀ ਵਿਚ ਕਿਰਾਏ ਦੇ ਘਰ ਵਿਚ ਰਹਿੰਦੀ ਹੈ। ਸ਼ਹਿਰ ਵਿਚ ਉਸਦੇ ਨਾਲ ਪਰਿਵਾਰ ਦਾ ਕੋਈ ਹੋਰ ਮੈਂਬਰ ਨਹੀਂ ਰਹਿੰਦਾ ਹੈ। ਇਸ ਲਈ ਉਹ ਅਨਿਕਾ ਨੂੰ ਆਪਣੇ ਨਾਲ ਹੀ ਡਿਊਟੀ ‘ਤੇ ਲੈ ਜਾਂਦੀ ਹੈ। ਅਰਚਨਾ ਦੀ ਇਕ ਵੱਡੀ ਬੇਟੀ ਵੀ ਹੈ, ਜੋ ਕਾਨਪੁਰ ਵਿਚ ਦਾਦਾ-ਦਾਦੀ ਦੇ ਕੋਲ ਰਹਿ ਕੇ ਪੜ੍ਹਾਈ ਕਰ ਰਹੀ ਹੈ। ਉਸਦੇ ਪਤੀ ਗੁੜਗਾਓਂ ਵਿਚ ਪ੍ਰਾਈਵੇਟ ਨੌਕਰੀ ਕਰਦੇ ਹਨ। ਹੁਣ ਡੀਆਈਜੀ ਸੁਭਾਸ਼ ਸਿੰਘ ਬਘੇਲ ਨੇ ਉਨ੍ਹਾਂ ਨੂੰ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ।
ਥਾਣੇ ਦਾ ਸਟਾਫ ਵੀ ਮੱਦਦ ਕਰਦਾ ਹੈ :ਅਰਚਨਾ ਕਹਿੰਦੀ ਹੈ, ‘ਮੇਰੇ ਲਈ ਨੌਕਰੀ ਅਤੇ ਬੇਟੀ ਦੋਵੇਂ ਬਹੁਤ ਮਾਅਨੇ ਰੱਖਦੇ ਹਨ। ਮੈਂ ਡਿਊਟੀ ਦੇ ਨਾਲ-ਨਾਲ ਆਪਣੀ ਬੱਚੀ ਦੀ ਦੇਖਭਾਲ ਵੀ ਕਰਦੀ ਹਾਂ। ਇਕ ਸਿਪਾਹੀ ਦੀ ਡਿਊਟੀ 24 ਘੰਟੇ ਹੁੰਦੀ ਹੈ। ਪਰ ਸਟਾਫ ਦੀ ਮੱਦਦ ਕਰਕੇ ਨੌਕਰੀ ਦੇ ਘੰਟੇ ਘਟ ਜਾਂਦੇ ਹਨ। ਹਾਲਾਂਕਿ ਕਦੀ-ਕਦੀ ਅਜਿਹੀ ਸਥਿਤੀ ਵੀ ਸਾਹਮਣੇ ਆਉਂਦੀ ਹੈ ਜਦ ਕਿਸੇ ਦੇ ਡਿਊਟੀ ‘ਤੇ ਨਾ ਪਹੁੰਚਣ ਕਾਰਨ ਫਿਰ ਡਿਊਟੀ ‘ਤੇ ਬੁਲਾ ਲਿਆ ਜਾਂਦਾ ਹੈ ਤਾਂ ਮੈਂ ਅਨਿਕਾ ਨੂੰ ਨਾਲ ਹੀ ਲੈ ਕੇ ਜਾਂਦੀ ਹਾਂ।
Check Also
ਹੁਣ ਮਰਦ ਦਰਜੀ ਔਰਤਾਂ ਦਾ ਮਾਪ ਨਹੀਂ ਲੈ ਸਕਣਗੇ
ਯੂਪੀ ਮਹਿਲਾ ਕਮਿਸ਼ਨ ਨੇ ਲਿਆਂਦਾ ਮਤਾ ਲਖਨਊ/ਬਿਊਰੋ ਨਿਊਜ਼ ਉਤਰ ਪ੍ਰਦੇਸ਼ ਦੇ ਮਹਿਲਾ ਕਮਿਸ਼ਨ ਵੱਲੋਂ ਇਕ …