ਜੈਪੁਰ: ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ ਹਰ ਕਿਸੇ ਲਈ ਹੈਰਾਨ ਕਰਨ ਵਾਲੇ ਹਨ ਅਤੇ ਪਾਰਟੀ ਲੋਕ ਫਤਵਾ ਨਿਮਰਤਾ ਨਾਲ ਸਵੀਕਾਰ ਕਰਦੀ ਹੈ। ਅਸ਼ੋਕ ਗਹਿਲੋਤ ਨੇ ਐਕਸ ‘ਤੇ ਪੋਸਟ ਕੀਤਾ, ‘ਅਸੀਂ ਨਿਮਰਤਾ ਸਹਿਤ ਰਾਜਸਥਾਨ ਦੇ ਲੋਕਾਂ ਦਾ ਫ਼ੈਸਲਾ ਸਵੀਕਾਰ ਕਰਦੇ ਹਾਂ। ਇਹ ਹਰ ਕਿਸੇ ਲਈ ਹੈਰਾਨ ਕਰਨ ਵਾਲੇ ਨਤੀਜੇ ਹਨ। ਇਹ ਹਾਰ ਦਸਦੀ ਹੈ ਕਿ ਅਸੀਂ ਆਪਣੀਆਂ ਯੋਜਨਾਵਾਂ, ਕਾਨੂੰਨਾਂ ਤੇ ਨਵੇਂ ਵਿਚਾਰਾਂ ਨੂੰ ਜਨਤਾ ਤੱਕ ਲਿਜਾਣ ‘ਚ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ।’ ਉਨ੍ਹਾਂ ਕਿਹਾ, ‘ਮੈਂ ਨਵੀਂ ਸਰਕਾਰ ਨੂੰ ਸ਼ੁਭ ਕਾਮਨਾਵਾਂ ਦਿੰਦਾ ਹਾਂ। ਮੇਰੀ ਉਨ੍ਹਾਂ ਨੂੰ ਸਲਾਹ ਹੈ ਕਿ ਬੇਸ਼ੱਕ ਸਖਤ ਮਿਹਨਤ ਦੇ ਬਾਵਜੂਦ ਅਸੀਂ ਕਾਮਯਾਬ ਨਹੀਂ ਹੋਏ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਸਰਕਾਰ ਬਣਾਉਣ ਮਗਰੋਂ ਕੰਮ ਨਾ ਕਰਨ।’ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਸਾਰੀਆਂ ਯੋਜਨਾਵਾਂ ਅਗਲੀ ਸਰਕਾਰ ਨੂੰ ਜਾਰੀ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ, ‘ਮੈਂ ਚੋਣਾਂ ਦੌਰਾਨ ਸਖਤ ਮਿਹਨਤ ਕਰਨ ਵਾਲੇ ਕਾਂਗਰਸ ਵਰਕਰਾਂ ਦਾ ਅਤੇ ਸਾਡੇ ‘ਚ ਭਰੋਸਾ ਜ਼ਾਹਿਰ ਕਰਨ ਵਾਲੇ ਵੋਟਰਾਂ ਦਾ ਸ਼ੁਕਰੀਆ ਕਰਦਾ ਹਾਂ।’
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਲੰਕਾ ਤੋਂ ਮਛੂਆਰਿਆਂ ਦੀ ਰਿਹਾਈ ਦੀ ਕੀਤੀ ਮੰਗ
ਤਮਿਲਾਂ ਨੂੰ ਪੂਰਾ ਅਧਿਕਾਰ ਦੇਣ ਦੀ ਵੀ ਕੀਤੀ ਗੱਲ ਕੋਲੰਬੋ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ …