9.6 C
Toronto
Saturday, November 8, 2025
spot_img
Homeਭਾਰਤਅਕਬਰ ਪਦਮਸੀ ਦੀ ਪੇਂਟਿੰਗ 19 ਕਰੋੜ ਰੁਪਏ 'ਚ ਵਿਕੀ

ਅਕਬਰ ਪਦਮਸੀ ਦੀ ਪੇਂਟਿੰਗ 19 ਕਰੋੜ ਰੁਪਏ ‘ਚ ਵਿਕੀ

padamsee-copy-copyਪਦਮਸੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਪੇਟਿੰਗ
ਨਵੀਂ ਦਿੱਲੀ/ਬਿਊਰੋ ਨਿਊਜ਼
ਅਕਬਰ ਪਦਮਸੀ ਦੀ ਪੇਂਟਿੰਗ ‘ਗ੍ਰੀਕ ਲੈਂਡਸਕੇਪ’ ਇਥੇ ਸੈਫਰਨਆਰਟ ਵੱਲੋਂ ਕਰਾਈ ਗਈ ਨਿਲਾਮੀ ਵਿੱਚ 19.19 ਕਰੋੜ ਰੁਪਏ ਵਿੱਚ ਵਿਕੀ ਹੈ। ਇਸ ਤਰ੍ਹਾਂ ਕਿਸੇ ਨਿਲਾਮੀ ਵਿੱਚ ਵਿਕਣ ਵਾਲੀ ਇਹ ਪਦਮਸੀ ਦੀ ਹੁਣ ਤੱਕ ਦੀ ਸਭ ਤੋਂ ਮਹਿੰਗੀ ਪੇਂਟਿੰਗ ਬਣ ਗਈ ਹੈ। ਸੈਫਰਨਆਰਟ ਦੇ ਸੀਈਓ ਅਤੇ ਨਿਲਾਮੀਕਾਰ ਹਿਊਗੋ ਵੀਹੀ ਨੇ ਇਕ ਬਿਆਨ ਵਿੱਚ ਕਿਹਾ, ‘ਪਦਮਸੀ ਦੀ ਗ੍ਰੀਕ ਲੈਂਡਸਕੇਪ ਉਮੀਦ ਤੋਂ ਕਾਫ਼ੀ ਮਹਿੰਗੀ ਰਹੀ। 4.3 ਗੁਣਾ 12 ਫੁੱਟ ਦੀ ਕੈਨਵਸ ਵਾਲੀ ਇਸ ਪੇਂਟਿੰਗ ਦੇ 7-9 ਕਰੋੜ ਰੁਪਏ ਵਿੱਚ ਵਿਕਣ ਦਾ ਅਨੁਮਾਨ ਲਾਇਆ ਗਿਆ ਸੀ, ਜੋ ਦੁੱਗਣੇ ਤੋਂ ਵੀ ਵੱਧ ਵਿਕੀ ਹੈ। ਇਸ ਪੇਂਟਿੰਗ ਦੀ ਵਿਕਰੀ ਨੇ ਸੋਥਬੀ ਵੱਲੋਂ 2011 ਵਿੱਚ ‘ਰੀਕਲਾਈਨਿੰਗ ઠਨਿਊਡ (1960)’ ਦੀ ਵਿਕਰੀ ਨਾਲ ਬਣਾਇਆ ਗਿਆ 9.3 ਕਰੋੜ ਰੁਪਏ ਦਾ ਰਿਕਾਰਡ ਤੋੜ ਦਿੱਤਾ ਹੈ।’ ਇਹ ਕਲਾ ਕਿਰਤ ਮੁੰਬਈ ਵਿੱਚ ਜਹਾਂਗੀਰ ਆਰਟ ਗੈਲਰੀ ਵਿੱਚ ਪਹਿਲੀ ਵਾਰ ਪ੍ਰਦਰਸ਼ਿਤ ਕੀਤੀ ਗਈ ਸੀ। ਕ੍ਰਾਂਤੀਕਾਰੀ ਪਹੁੰਚ ਅਤੇ ਯਾਦਗਾਰੀ ਪੇਸ਼ਕਾਰੀ ਕਾਰਨ ਇਹ ਵਿਸ਼ੇਸ਼ ਖਿੱਚ ਦਾ ਕੇਂਦਰ ਰਹੀ ਸੀ।
ਆਧੁਨਿਕ ਭਾਰਤੀ ਕਲਾ ਨਿਲਾਮੀ ਵਿੱਚ ਭਾਰਤ ਤੇ ਵਿਦੇਸ਼ ਵਿੱਚੋਂ ਪ੍ਰਾਈਵੇਟ ਕੁਲੈਕਸ਼ਨਾਂ ਵਿੱਚੋਂ ਕੁੱਲ੍ਹ 87 ਕਲਾ ਕਿਰਤਾਂ ਆਈਆਂ ਸਨ। ਇਨ੍ਹਾਂ ਉਤੇ ਕੁੱਲ੍ਹ 68.55 ਕਰੋੜ ਰੁਪਏ ਕੀਮਤ ਮਿਲੀ ਜਦੋਂ ਕਿ ਨਿਲਾਮੀ ਤੋਂ ਪਹਿਲਾਂ ਇਨ੍ਹਾਂ ਦੀ 62.1-87.8 ਕਰੋੜ ਰੁਪਏ ਕੀਮਤ ਮਿਲਣ ਦਾ ਅਨੁਮਾਨ ਸੀ। ਨਸਰੀਨ ਮੁਹੰਮਦੀ ਦੀ ਕਿਰਤ ਆਇਲ ਆਨ ਕੈਨਵਸ (1960) 2.4 ਕਰੋੜ ਵਿੱਚ ਵਿਕੀ ਜਦੋਂ ਕਿ ਨਿਲਾਮੀ ਤੋਂ ਪਹਿਲਾਂ ਇਸ ਦੇ 2-3 ਕਰੋੜ ਰੁਪਏ ਮਿਲਣ ਦਾ ਅਨੁਮਾਨ ਸੀ। ਇਹ ਨਸਰੀਨ ਲਈ ਵਿਸ਼ਵ ਨਿਲਾਮੀ ਰਿਕਾਰਡ ਹੈ।

RELATED ARTICLES
POPULAR POSTS