Breaking News
Home / ਭਾਰਤ / ਜੰਮੂ ‘ਚ ਗੈਰਕਾਨੂੰਨੀ ਤੌਰ ‘ਤੇ ਰਹਿੰਦੇ 168 ਰੋਹਿੰਗੀਆ ਜੇਲ੍ਹ ਭੇਜੇ

ਜੰਮੂ ‘ਚ ਗੈਰਕਾਨੂੰਨੀ ਤੌਰ ‘ਤੇ ਰਹਿੰਦੇ 168 ਰੋਹਿੰਗੀਆ ਜੇਲ੍ਹ ਭੇਜੇ

ਜੰਮੂ/ਬਿਊਰੋ ਨਿਊਜ਼ : ਜੰਮੂ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ 168 ਰੋਹਿੰਗੀਆ ਮੁਸਲਮਾਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਜੰਮੂ ਕਸ਼ਮੀਰ ਪ੍ਰਸ਼ਾਸਨ ਨੇ ਲੰਘੇ ਦਿਨੀਂ ਜੰਮੂ ਵਿੱਚ ਰਹਿੰਦੇ ਰੋਹਿੰਗੀਆ ਮੁਸਲਮਾਨਾਂ ਦੀ ਬਾਇਓਮੀਟਰਿਕ ਤੇ ਹੋਰ ਤਫ਼ਸੀਲ ਇਕੱਤਰ ਕਰਨ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਇਸ ਮੁਹਿੰਮ ਦਾ ਮੁੱਖ ਮੰਤਵ ਜੰਮੂ ‘ਚ ਪ੍ਰਮਾਣਕ ਦਸਤਾਵੇਜ਼ ਤੋਂ ਬਿਨਾਂ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਦੀ ਪਛਾਣ ਕਰਨਾ ਸੀ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ‘ਗੈਰਕਾਨੂੰਨੀ ਤਰੀਕੇ ਨਾਲ ਰਹਿ ਰਹੇ ਘੱਟੋ-ਘੱਟ 168 ਰੋਹਿੰਗੀਆ ਮੁਸਲਮਾਨਾਂ ਨੂੰ ਹੀਰਾਨਗਰ ਜੇਲ੍ਹ ਭੇਜ ਦਿੱਤਾ ਗਿਆ ਹੈ।’ ਅਧਿਕਾਰੀ ਨੇ ਕਿਹਾ ਕਿ ਮਿਆਂਮਾਰ ਤੋਂ ਆਏ ਰੋਹਿੰਗੀਆ ਮੁਸਲਮਾਨਾਂ ਦੀ ਪਛਾਣ ਲਈ ਐੱਮਏਐੱਮ ਸਟੇਡੀਅਮ ਵਿੱਚ ਉੱਚ ਸੁਰੱਖਿਆ ਦਰਮਿਆਨ ਮੁਹਿੰਮ ਚਲਾਈ ਗਈ ਸੀ।
ਅਧਿਕਾਰੀਆਂ ਨੇ ਕਿਹਾ ਕਿ ਮੁਹਿੰਮ ਤਹਿਤ ਰੋਹਿੰਗੀਆਂ ਦੇ ਬਾਇਓਮੀਟਰਕ ਤੇ ਹੋਰ ਤਫ਼ਸੀਲ ਤੋਂ ਇਲਾਵਾ ਠਹਿਰ ਦੀ ਥਾਂ ਆਦਿ ਦਾ ਵੇਰਵਾ ਵੀ ਇਕੱਤਰ ਕੀਤਾ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਜੰਮੂ ਤੇ ਸਾਂਬਾ ਜ਼ਿਲ੍ਹੇ ਵਿੱਚ 13700 ਤੋਂ ਵੱਧ ਵਿਦੇਸ਼ੀ, ਜਿਨ੍ਹਾਂ ਵਿੱਚ ਰੋਹਿੰਗੀਆ ਮੁਸਲਮਾਨ ਤੇ ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਲ ਹਨ, ਰਹਿੰਦੇ ਹਨ। ਸਾਲ 2008 ਤੋਂ 2016 ਦੇ ਅਰਸੇ ਦਰਮਿਆਨ ਇਨ੍ਹਾਂ ਦੀ ਆਬਾਦੀ 6000 ਦੇ ਕਰੀਬ ਵਧ ਗਈ ਹੈ। ਜੰਮੂ ਦੀਆਂ ਕਈ ਸਿਆਸੀ ਤੇ ਸਮਾਜਿਕ ਜਥੇਬੰਦੀਆਂ ਨੇ ਰੋਹਿੰਗੀਆ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੁਲਕ ਮਿਆਂਮਾਰ ਭੇਜਣ ਲਈ ਫੌਰੀ ਕਦਮ ਚੁੱਕਣ ਲਈ ਕਿਹਾ ਹੈ।

Check Also

ਭਾਰਤ ਕ੍ਰਿਕਟ ਟੀ-20 ਵਰਲਡ ਕੱਪ ਦੇ ਫਾਈਨਲ ’ਚ ਪਹੁੰਚਿਆ

ਭਲਕੇ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ ਨਵੀਂ ਿਦੱਲੀ/ਬਿਊਰੋ ਨਿਊਜ਼ ਭਾਰਤ ਨੇ …