ਅੰਸਲ ਭਰਾਵਾਂ ਨੂੰ 7-7 ਸਾਲ ਦੀ ਕੈਦ
ਨਵੀਂ ਦਿੱਲੀ : ਦਿੱਲੀ ਦੇ ਉਪਹਾਰ ਸਿਨੇਮਾ ਅਗਨੀ ਕਾਂਡ ਕੇਸ ਵਿਚ ਪਟਿਆਲਾ ਹਾਊਸ ਅਦਾਲਤ ਨੇ ਅੱਜ ਸੋਮਵਾਰ ਨੂੰ ਫੈਸਲਾ ਸੁਣਾਇਆ। ਅਦਾਲਤ ਨੇ ਸਬੂਤਾਂ ਨਾਲ ਛੇੜਛਾੜ ਕਰਨ ਦੇ ਮਾਮਲੇ ਵਿਚ ਸੁਨੀਲ ਅੰਸਲ ਅਤੇ ਗੋਪਾਲ ਅੰਸਲ ਸਣੇ 4 ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀਆਂ ਨੂੰ 2 ਕਰੋੜ 25 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ। ਧਿਆਨ ਰਹੇ ਕਿ 13 ਜੂਨ 1997 ਨੂੰ ਦਿੱਲੀ ਦੇ ਗਰੀਨ ਪਾਰਕ ਵਿਚ ਸਥਿਤ ਉਪਹਾਰ ਟਾਕੀਜ਼ ਵਿਚ ਅੱਗ ਲੱਗ ਗਈ ਸੀ। ਇਸ ਦੌਰਾਨ 59 ਵਿਅਕਤੀਆਂ ਦੀ ਮੌਤ ਹੋ ਗਈ ਸੀ ਅਤੇ 100 ਤੋਂ ਜ਼ਿਆਦਾ ਵਿਅਕਤੀ ਜ਼ਖ਼ਮੀ ਵੀ ਹੋ ਗਏ ਸਨ। ਦੱਸਿਆ ਗਿਆ ਟਾਕੀਜ਼ ਵਿਚ ਉਸ ਦਿਨ ‘ਬਾਰਡਰ’ ਫਿਲਮ ਲੱਗੀ ਹੋਈ ਸੀ।
ਫਿਲਮ ਦੇ ਦੌਰਾਨ ਹੀ ਸਿਨੇਮਾਘਰ ਦੇ ਟਰਾਂਸਫਾਰਮਰ ਵਿਚ ਅੱਗ ਲੱਗ ਗਈ, ਜੋ ਬਾਅਦ ਵਿਚ ਦੂਜੇ ਹਿੱਸਿਆਂ ਵਿਚ ਵੀ ਫੈਲ ਗਈ। ਜਾਂਚ ਵਿਚ ਸਾਹਮਣੇ ਆਇਆ ਸੀ ਕਿ ਟਾਕੀਜ਼ ਵਿਚ ਸੁਰੱਖਿਆ ਦੇ ਪ੍ਰਬੰਧ ਨਹੀਂ ਸਨ।
Check Also
ਭਾਰਤ ਨੇ ਆਸਟਰੇਲੀਆ ਨੂੰ ਟੈਸਟ ਮੈਚ ’ਚ ਵੱਡੇ ਫਰਕ ਨਾਲ ਹਰਾਇਆ
ਜਸਪ੍ਰੀਤ ਬੁਮਰਾਹ ਨੂੰ ਮਿਲਿਆ ਮੈਨ ਆਫ ਦਾ ਮੈਚ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਕ੍ਰਿਕਟ ਟੀਮ ਨੇ …