-4.6 C
Toronto
Tuesday, December 30, 2025
spot_img
Homeਭਾਰਤਸੋਨੂੰ ਸੂਦ ਨੇ ਲਿਆ ਪੰਜਾਬੀ ਐਕਟਰ ਨੂੰ ਲੁਧਿਆਣਾ ਪਹੁੰਚਾਉਣ ਦਾ ਜ਼ਿੰਮਾ

ਸੋਨੂੰ ਸੂਦ ਨੇ ਲਿਆ ਪੰਜਾਬੀ ਐਕਟਰ ਨੂੰ ਲੁਧਿਆਣਾ ਪਹੁੰਚਾਉਣ ਦਾ ਜ਼ਿੰਮਾ

ਸੋਸ਼ਲ ਮੀਡੀਆ ਰਾਹੀੇਂ ਰਾਜੇਸ਼ ਕਰੀਰ ਨੇ ਮੰਗੀ ਸੀ ਮਦਦ

ਮੁੰਬਈ/ਬਿਊਰੋ ਨਿਊਜ਼
ਅਦਾਕਾਰ ਰਾਜੇਸ਼ ਕਰੀਰ ਲੌਕਡਾਊਨ ਕਾਰਨ ਆਰਥਿਕ ਮੰਦ ਹਾਲੀ ਦਾ ਸ਼ਿਕਾਰ ਹੈ ਤੇ ਉਨ੍ਹਾਂ ਸੋਸ਼ਲ ਮੀਡੀਆ ‘ਤੇ ਆਪਣੀ ਪ੍ਰੇਸ਼ਾਨੀ ਬਿਆਨ ਕੀਤੀ ਸੀ ਤੇ ਲੋਕਾਂ ਕੋਲੋਂ ਮਦਦ ਵੀ ਮੰਗੀ ਸੀ ਤਾਂ ਜੋ ਉਹ ਆਪਣੇ ਪਰਿਵਾਰ ਨੂੰ ਜ਼ਿੰਦਾ ਰੱਖ ਸਕੇ। ਅਜਿਹੇ ਵਿੱਚ ਬਾਲੀਵੁੱਡ ਐਕਟਰ ਸੋਨੂੰ ਸੂਦ ਨੂੰ ਰਾਜੇਸ਼ ਕਰੀਰ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਸੋਨੂੰ ਸੂਦ ਨੇ ਰਾਜੇਸ਼ ਕਰੀਰ ਨੂੰ ਪੰਜਾਬ ਦੇ ਲੁਧਿਆਣਾ ਪਹੁੰਚਾਉਣ ਦਾ ਵਾਅਦਾ ਕੀਤਾ। ਲੰਬੇ ਸਮੇਂ ਤੋਂ ਵਿਹਲੇ ਰਹਿ ਰਹੇ ਰਾਜੇਸ਼ ਕਰੀਰ ਹੁਣ ਵਾਪਸ ਪੰਜਾਬ ਪਰਤਣਾ ਚਾਹੁੰਦੇ ਹਨ। ਇਸ ਲਈ ਹੁਣ ਸੋਨੂੰ ਸੂਦ ਨੇ ਉਨ੍ਹਾਂ ਨੂੰ ਪੰਜਾਬ ਪਹੁੰਚਾਉਣ ਦਾ ਜ਼ਿੰਮਾ ਲਿਆ ਹੈ। ਚੇਤੇ ਰਹੇ ਬਾਲੀਵੁੱਡ ਅਦਾਕਾਰ ਸੋਨੂੰ ਸੂਦ ਪਹਿਲਾਂ ਵੀ ਲੌਕਡਾਊਨ ਦੇ ਚਲਦਿਆਂ ਹਜ਼ਾਰਾਂ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਚੁੱਕੇ ਹਨ। ਸੋਨੂੰ ਸੂਦ ਵੱਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਦੀ ਵਿਸ਼ਵ ਭਰ ‘ਚ ਬਹੁਤ ਹੀ ਸ਼ਲਾਘਾ ਹੋ ਰਹੀ ਹੈ।

RELATED ARTICLES
POPULAR POSTS