ਤਿੰਨ ਮਹੀਨੇ ‘ਚ ਕਾਂਗਰਸ ਦੇ 8 ਵਿਧਾਇਕਾਂ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ
ਚੰਡੀਗੜ੍ਹ/ਬਿਊਰੋ ਨਿਊਜ਼
ਗੁਜਰਾਤ ‘ਚ ਰਾਜ ਸਭਾ ਦੀਆਂ ਚਾਰ ਸੀਟਾਂ ਦੇ ਲਈ 19 ਜੂਨ ਨੂੰ ਹੋਣ ਵਾਲੀਆਂ ਚੋਣ ਤੋਂ ਪਹਿਲਾਂ ਸਿਆਸੀ ਡਰਾਮਾ ਸ਼ੁਰੂ ਹੋ ਗਿਆ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਵੱਡਾ ਝਟਕਾ ਦਿੰਦੇ ਹੋਏ ਹੁਣ ਤੱਕ ਇਸ ਦੇ 8 ਵਿਧਾਇਕਾਂ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਉਧਰ ਭਾਜਪਾ ਨੇ ਰਮੀਲੋਬਨ ਬਾਰਾ, ਅਭੈ ਭਾਰਦਵਾਜ ਅਤੇ ਨਰਹਰੀ ਅਮੀਨ ਸਮੇਤ ਤਿੰਨ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ ਹੈ। ਕਾਂਗਰਸ ਨੇ ਸ਼ਕਤੀ ਸਿੰਘ ਗੋਹਿਲ ਅਤੇ ਭਰਤ ਸਿੰਘ ਸੋਲੰਕੀ ਨੂੰ ਟਿਕਟ ਦਿੱਤਾ ਹੈ। ਸਭ ਤੋਂ ਪਹਿਲਾਂ ਮਾਰਚ ‘ਚ ਕਾਂਗਰਸ ਦੇ 5 ਵਿਧਾਇਕਾਂ ਅਸਤੀਫ਼ਾ ਦੇ ਦਿੱਤਾ। ਲੰਘੇ ਕੱਲ੍ਹ ਦੋ ਵਿਧਾਇਕ ਨੇ ਅਸਤੀਫਾ ਦੇ ਦਿੱਤਾ ਅਤੇ ਅੱਜ ਇਕ ਹੋਰ ਵਿਧਾਇਕ ਨੇ ਅਸਤੀਫਾ ਦੇ ਦਿੱਤਾ। ਇਥੇ ਜ਼ਿਕਰਯੋਗ ਹੈ ਕਿ ਗੁਜਰਾਤ ‘ਚ ਰਾਜ ਸਭਾ ਦੀਆਂ 4 ਸੀਟਾਂ ‘ਤੇ ਚੋਣ ਹੋਣੀ ਹੈ।