20.1 C
Toronto
Thursday, August 27, 2026
spot_img
Homeਪੰਜਾਬਭਾਜਪਾ 'ਚ ਵੀ ਉਠਣ ਲੱਗੀ ਕਿਸਾਨਾਂ ਦੇ ਹੱਕ ਵਿਚ ਆਵਾਜ਼

ਭਾਜਪਾ ‘ਚ ਵੀ ਉਠਣ ਲੱਗੀ ਕਿਸਾਨਾਂ ਦੇ ਹੱਕ ਵਿਚ ਆਵਾਜ਼

ਭਾਜਪਾ ‘ਚ ਵੀ ਉਠਣ ਲੱਗੀ ਕਿਸਾਨਾਂ ਦੇ ਹੱਕ ਵਿਚ ਆਵਾਜ਼ਅਨਿਲ ਜੋਸ਼ੀ ਬੋਲੇ – ਕਿਸਾਨਾਂ ਦੀ ਸਮੱਸਿਆ ਦਾ ਜਲਦ ਹੋਵੇ ਹੱਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਭਾਰਤੀ ਜਨਤਾ ਪਾਰਟੀ 2022 ਦੀਆਂ ਤਿਆਰੀਆਂ ‘ਚ ਤਾਂ ਜੁਟੀ ਹੋਈ ਹੈ ਪਰ ਉਨ੍ਹਾਂ ਦੇ ਨੇਤਾਵਾਂ ਨੂੰ ਕਿਸਾਨਾਂ ਦਾ ਗੁੱਸਾ ਡਰਾ ਵੀ ਰਿਹਾ ਹੈ। ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕਿਸਾਨ ਅੰਦੋਲਨ ਨੂੰ ਲੈ ਕੇ ਕਿਸਾਨਾਂ ਦੀ ਮੰਗ ਨੂੰ ਗਲ਼ਤ ਠਹਿਰਾਉਣ ਵਾਲੀ ਭਾਜਪਾ ਵਿਚ ਵੀ ਹੁਣ ਇਸ ਸਮੱਸਿਆ ਦਾ ਹੱਲ ਕਰਨ ਦੀ ਮੰਗ ਉੱਠਣ ਲੱਗੀ ਹੈ। ਭਾਜਪਾ ਦੀ ਸੂਬਾ ਕਾਰਜਕਾਰਨੀ ਦੀ ਮੀਟਿੰਗ ਵਿਚ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਕਹਿ ਦਿੱਤਾ ਕਿ ਸਾਨੂੰ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੇਂਦਰ ਸਰਕਾਰ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਧਿਆਨ ਰਹੇ ਕਿ ਭਾਜਪਾ ਦਾ ਇਕ ਵੱਡਾ ਵਰਗ ਇਹ ਵੀ ਮੰਨਦਾ ਹੈ ਕਿ ਕਿਸਾਨਾਂ ਦੇ ਮਸਲੇ ਹੱਲ ਕੀਤੇ ਬਿਨਾ ਭਾਜਪਾ ਪੰਜਾਬ ਵਿਚ ਜਿੱਤ ਨਹੀਂ ਸਕਦੀ।

RELATED ARTICLES
POPULAR POSTS