Breaking News
Home / ਪੰਜਾਬ / ਬੱਸਾਂ ਦੇ ਰੂਟ ਬੰਦ ਕਰਨ ਤੋਂ ਭੜਕੇ ਸੁਖਬੀਰ ਬਾਦਲ

ਬੱਸਾਂ ਦੇ ਰੂਟ ਬੰਦ ਕਰਨ ਤੋਂ ਭੜਕੇ ਸੁਖਬੀਰ ਬਾਦਲ

ਕਿਹਾ, ਰਾਜਾ ਵੜਿੰਗ ਡੇਢ ਮਹੀਨੇ ਬਾਅਦ ਸੰਤਰੀ ਹੋਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨ੍ਹੀਂ ਦਿਨੀਂ ਆਹਮੋ ਸਾਹਮਣੇ ਹਨ। ਹੁਣ ਰਾਜਾ ਵੜਿੰਗ ਨੇ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦਾ ਜਵਾਬ ਦਿੱਤਾ ਹੈ, ਜਿਸ ਵਿਚ ਸੁਖਬੀਰ ਨੇ ਕਿਹਾ ਸੀ ਕਿ ਅਮਰਿੰਦਰ ਰਾਜਾ ਵੜਿੰਗ ਡੇਢ ਮਹੀਨੇ ਦਾ ਮੰਤਰੀ ਹੈ, ਬਾਅਦ ਵਿਚ ਇਸ ਨੇ ਸੰਤਰੀ ਹੀ ਬਣਨਾ ਹੈ ਅਤੇ ਜਿੰਨੀਆਂ ਵੀ ਬੱਸਾਂ ਬੰਦ ਕਰਨੀਆਂ ਹਨ, ਕਰ ਲਵੇ। ਸੁਖਬੀਰ ਨੇ ਕਿਹਾ ਸੀ ਕਿ ਰਾਜਾ ਵੜਿੰਗ ਜੋ ਕਰਨਾ ਚਾਹੁੰਦਾ ਹੈ, ਕਰ ਸਕਦਾ ਹੈ।
ਇਸ ਤੋਂ ਬਾਅਦ ਰਾਜਾ ਵੜਿੰਗ ਨੇ ਬਾਦਲਾਂ ਸਬੰਧੀ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਕੱਲੇ ਬਠਿੰਡਾ ਵਿਚ 14 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ, ਜਦਕਿ 14 ਕਰੋੜ ਰੁਪਏ ਪਿਛਲੀ ਕਾਂਗਰਸ ਸਰਕਾਰ ਮਾਫ ਵੀ ਕਰ ਚੁੱਕੀ ਹੈ। ਜੋ ਇਕੱਲੇ ਇਨ੍ਹਾਂ ਦੇ ਸਨ। ਰਾਜਾ ਵੜਿੰਗ ਨੇ ਕਿਹਾ ਕਿ ਜੇ ਮੈਂ ਬਾਦਲਾਂ ਨੂੰ 14 ਕਰੋੜ ਰੁਪਏ ਹੜੱਪਣ ਦਿੰਦਾ ਤਾਂ ਫਿਰ ਮੈਂ ਸੰਤਰੀ ਨਹੀਂ ਤਾਂ ਕੀ ਹੁੰਦਾ?
ਧਿਆਨ ਰਹੇ ਕਿ ਰਾਜਾ ਵੜਿੰਗ ਮਾਲਵਾ ਖੇਤਰ ਵਿਚ ਪੂਰੀ ਤਰ੍ਹਾਂ ਸਰਗਰਮ ਹਨ। ਮਾਲਵਾ ਵਿਚ ਪੂਰੇ ਪੰਜਾਬ ’ਚ ਸਭ ਤੋਂ ਜ਼ਿਆਦਾ 60 ਸੀਟਾਂ ਹਨ ਅਤੇ ਇੱਥੇ ਅਕਾਲੀ ਦਲ ਦਾ ਗੜ੍ਹ ਵੀ ਹੈ। ਕਾਂਗਰਸ ਚਾਹੁੰਦੀ ਹੈ ਕਿ ਇਥੋਂ ਪਾਰਟੀ ਨੂੰ ਜ਼ਿਆਦਾ ਸੀਟਾਂ ਮਿਲਣ। ਇਹੀ ਕਾਰਨ ਹੈ ਕਿ ਵੜਿੰਗ ਬਾਦਲਾਂ ਦੇ ਕੰਮਾਂ ਨੂੰ ਲੋਕਾਂ ਸਾਹਮਣੇ ਲਿਆ ਰਹੇ ਹਨ। ਧਿਆਨ ਰਹੇ ਕਿ 2022 ਵਿਚ ਪੰਜਾਬ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਅਤੇ ਸਿਆਸੀ ਮਾਹੌਲ ਵੀ ਪੂਰੀ ਤਰ੍ਹਾਂ ਗਰਮਾਉਂਦਾ ਜਾ ਰਿਹਾ ਹੈ।

 

Check Also

ਪੰਜਾਬ ਦੇ 18 ਜ਼ਿਲ੍ਹਿਆਂ ’ਚ ਭਾਰੀ ਧੁੰਦ ਦਾ ਅਲਰਟ

ਮੰਡੀ ਗੋਬਿੰਦਗੜ੍ਹ ਦਾ ਏਅਰ ਕੁਆਲਿਟੀ ਇੰਡੈਕਸ ਸਭ ਤੋਂ ਜ਼ਿਆਦਾ ਚੰਡੀਗੜ੍ਹ/ਬਿਊਰੋ ਨਿਊਜ਼ : ਪਹਾੜਾਂ ’ਤੇ ਬਰਫਵਾਰੀ …