8.1 C
Toronto
Thursday, October 16, 2025
spot_img
Homeਪੰਜਾਬਕੰਧਾਂ ’ਤੇ ਸਮਾਰਟ ਸਕੂਲ ਲਿਖਣ ਨਾਲ ਸਕੂਲ ਸਮਾਰਟ ਨਹੀਂ ਬਣਦੇ : ਭਗਵੰਤ...

ਕੰਧਾਂ ’ਤੇ ਸਮਾਰਟ ਸਕੂਲ ਲਿਖਣ ਨਾਲ ਸਕੂਲ ਸਮਾਰਟ ਨਹੀਂ ਬਣਦੇ : ਭਗਵੰਤ ਮਾਨ

ਕਿਹਾ : ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਵਧੀਆ ਸਿੱਖਿਆ ਜ਼ਰੂਰੀ
ਅੰਮਿ੍ਰਤਸਰ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅੰਮਿ੍ਰਤਸਰ ਵਿਖੇ ਪੰਜਾਬ ਦੀ ਸਿੱਖਿਆ ਨੀਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਦੇਸ਼ ਨੂੰ ਮਜ਼ਬੂਤ ਬਣਾਉਣ ਲਈ ਉਥੋਂ ਦੀ ਸਿੱਖਿਆ ਨੀਤੀ ਮਜ਼ਬੂਤ ਹੋਣੀ ਚਾਹਦੀ ਹੈ। ਉਨ੍ਹਾਂ ਕਿਹਾ ਸਿਰਫ਼ ਸਕੂਲ ਦੀਆਂ ਕੰਧਾਂ ਦੇ ਬਾਹਰ ਸਮਾਰਟ ਸਕੂਲ ਲਿਖਣ ਨਾਲ ਸਕੂਲ ਸਮਾਰਟ ਨਹੀਂ ਬਣ ਜਾਂਦੇ। ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਾਰੇ ਸਕੂਲਾਂ ਨੂੰ ਸਮਾਰਟ ਬਣਾਉਣ ਦਾ ਵਾਅਦਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਸਾਰੇ ਸਕੂਲਾਂ ਦੇ ਬਾਹਰ ਗੇਟ ਬਣਾ ਕੇ ਉਨ੍ਹਾਂ ’ਤੇ ਸਮਾਰਟ ਸਕੂਲ ਵੀ ਲਿਖ ਦਿੱਤਾ ਗਿਆ ਹੈ। ਪ੍ਰੰਤੂ ਪੰਜਾਬ ਦੇ ਸਕੂਲਾਂ ਦੀ ਹਾਲਤ ਅਜਿਹੀ ਹੈ ਕਿ ਪੰਜਾਬ ਦੇ ਸਕੂਲਾਂ ਦੇ ਅੰਦਰ ਬੱਚੇ ਬੈਠੇ ਹਨ ਪਰ ਉਨ੍ਹਾਂ ਨੂੰ ਪੜ੍ਹਾਉਣ ਵਾਲੇ ਅਧਿਆਪਕ ਆਪਣੀਆਂ ਮੰਗਾਂ ਨੂੰ ਮਨਾਉਣ ਲਈ ਪਾਣੀ ਵਾਲੀਆਂ ਟੈਂਕੀਆਂ ’ਤੇ ਬੈਠੇ ਹਨ ਕਿਉਂਕਿ ਪੰਜਾਬ ਸਰਕਾਰ ਵੱਲੋਂ ਜ਼ਿਆਦਾਤਰ ਅਧਿਆਪਕਾਂ ਨੂੰ ਠੇਕੇ ’ਤੇ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ਨੂੰ ਬਹੁਤ ਘੱਟ ਤਨਖਾਹ ਦਿੱਤੀ ਜਾਂਦੀ ਹੈ। ਭਗਵੰਤ ਮਾਨ ਕਿਹਾ ਕਿ ਪੰਜਾਬ ’ਚ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਸਾਰੇ ਅਧਿਆਪਕਾਂ ਨੂੰ ਵਧੀਆ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਉਨ੍ਹਾਂ ਤਨਖਾਹ ਦਿੱਲੀ ਵਾਂਗ ਘੱਟੋ-ਘੱਟ 15000 ਹਜ਼ਾਰ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਦੋ ਦਿਨਾ ਦੌਰੇ ’ਤੇ ਪੰਜਾਬ ਪਹੁੰਚੇ ਹੋਏ ਹਨ ਜਿਸ ਦੇ ਚਲਦਿਆਂ ਅੱਜ ਉਨ੍ਹਾਂ ਅੰਮਿ੍ਰਤਸਰ ’ਚ ਪੰਜਾਬ ਦੇ ਅਧਿਆਪਕਾਂ ਲਈ 8 ਗਰੰਟੀਆਂ ਦਿੱਤੀਆਂ ਜਿਸ ਵਿਚ ਸਾਰੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨਾ, ਉਨ੍ਹਾਂ ਘਰ ਦੇ ਨੇੜਲੇ ਸਟੇਸ਼ਨ ਵਿਖੇ ਤਾਇਨਾਤ ਕਰਨਾ, ਅਧਿਆਪਕਾਂ ਦੀ ਖਾਲੀ ਪਈਆਂ ਅਸਾਮੀਆਂ ਨੂੰ ਭਰਨਾ ਅਤੇ ਸਮੇਂ ਸਿਰ ਪ੍ਰਮੋਸ਼ਨ ਕਰਨਾ ਆਦਿ ਸ਼ਾਮਲ ਹਨ।

RELATED ARTICLES
POPULAR POSTS