Breaking News
Home / ਪੰਜਾਬ / ਪੰਜਾਬ ਦੇ ਕਈ ਸਕੂਲਾਂ ’ਚ ਅਜੇ ਵੀ ਬੱਚੇ ਜ਼ਮੀਨ ’ਤੇ ਬੈਠ ਕੇ ਕਰਦੇ ਹਨ ਪੜ੍ਹਾਈ

ਪੰਜਾਬ ਦੇ ਕਈ ਸਕੂਲਾਂ ’ਚ ਅਜੇ ਵੀ ਬੱਚੇ ਜ਼ਮੀਨ ’ਤੇ ਬੈਠ ਕੇ ਕਰਦੇ ਹਨ ਪੜ੍ਹਾਈ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੇਸੂਮਾਜਰਾ ਦੇ ਸਕੂਲ ’ਚ ਕੀਤੀ ਚੈਕਿੰਗ
ਚੰਡੀਗੜ੍ਹ/ਬਿੳੂੁਰੋ ਨਿੳੂਜ਼
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਰੜ ਨੇੜੇ ਪੈਂਦੇ ਪਿੰਡ ਦੇਸੂਮਾਜਰਾ ਦੇ ਸਰਕਾਰੀ ਸਕੂਲ ਦੀ ਚੈਕਿੰਗ ਕੀਤੀ। ਇਸ ਦੌਰਾਨ ਸਕੂਲ ਦੇ ਕਈ ਕਲਾਸ ਰੂਮਾਂ ਵਿਚ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ ਅਤੇ ਬੱਚੇ ਜ਼ਮੀਨ ’ਤੇ ਬੈਠ ਕੇ ਹੀ ਪੜ੍ਹਾਈ ਕਰ ਰਹੇ ਸਨ। ਇਸਦੇ ਨਾਲ ਹੀ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਬੈਂਸ ਹੋਰਾਂ ਦੇ ਧਿਆਨ ਵਿਚ ਆਈਆਂ। ਇਸ ਤੋਂ ਬਾਅਦ ਹਰਜੋਤ ਬੈਂਸ ਨੇ ਕਿਹਾ ਕਿ ਏਨੀਆਂ ਕਮੀਆਂ ਹੋਣ ਦੇ ਬਾਵਜੂਦ ਵੀ ਸਾਡੇ ਟੀਚਰ ਬਹੁਤ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਮੀਨੀ ਹਕੀਕਤ ਤੋਂ ਹੀ ਸਾਨੂੰ ਅਸਲੀ ਸਥਿਤੀ ਦਾ ਪਤਾ ਲੱਗੇਗਾ ਅਤੇ ਉਸ ਤੋਂ ਬਾਅਦ ਸੁਧਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਐਜੂਕੇਸ਼ਨ ਨੂੰ ਚੋਣ ਮੁੱਦਾ ਬਣਾਇਆ ਸੀ। ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਗਾਰੰਟੀ ਦਿੱਤੀ ਸੀ ਕਿ ਪੰਜਾਬ ਦੇ ਸਕੂਲਾਂ ਨੂੰ ਵੀ ਦਿੱਲੀ ਦੇ ਸਕੂਲਾਂ ਦੀ ਤਰਜ਼ ’ਤੇ ਵਰਲਡ ਕਲਾਸ ਬਣਾਵਾਂਗੇ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਪੰਜ ਮਹੀਨੇ ਹੋਣ ਵਾਲੇ ਹਨ, ਪਰ ਸਿੱਖਿਆ ਦੇ ਖੇਤਰ ਵਿਚ ਕੋਈ ਸੁਧਾਰ ਨਜ਼ਰ ਨਹੀਂ ਆਇਆ। ਇਸੇ ਦੌਰਾਨ ਭਗਵੰਤ ਮਾਨ ਸਰਕਾਰ ਨੇ ਸਿੱਖਿਆ ਮੰਤਰੀ ਵੀ ਬਦਲ ਦਿੱਤਾ ਹੈ। ਪਹਿਲਾਂ ਸਿੱਖਿਆ ਮੰਤਰਾਲਾ ਗੁਰਮੀਤ ਸਿੰਘ ਮੀਤ ਹੇਅਰ ਕੋਲ ਸੀ ਅਤੇ ਹੁਣ ਸਿੱਖਿਆ ਮੰਤਰੀ ਦਾ ਚਾਰਜ ਹਰਜੋਤ ਸਿੰਘ ਬੈਂਸ ਨੂੰ ਦਿੱਤਾ ਗਿਆ ਹੈ।

Check Also

‘ਆਪ’ ਵਿਧਾਇਕਾ ਨਰਿੰਦਰ ਕੌਰ ਭਰਾਜ ਭਲਕੇ ਵਿਆਹ ਬੰਧਨ ’ਚ ਬੱਝਣਗੇ

ਪਟਿਆਲਾ ਵਿਚ ਹੋਣਗੇ ਵਿਆਹ ਸਮਾਗਮ, ਮੁੱਖ ਮੰਤਰੀ ਭਗਵੰਤ ਮਾਨ ਵੀ ਲੈਣਗੇ ਹਿੱਸਾ ਸੰਗਰੂਰ/ਬਿਊਰੋ ਨਿਊਜ਼ : …