ਚੰਡੀਗੜ੍ਹ/ਬਿਊਰੋ ਨਿਊਜ਼
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝਟਕਾ ਦੇ ਦਿੱਤਾ ਹੈ। ਡੋਨਲਡ ਟਰੰਪ ਨੇ ਮੋਦੀ ਨੂੰ ਪਛਾੜਦਿਆਂ ‘ਟਾਈਮ ਪਰਸਨ ਆਫ ਦ ਈਅਰ’ ਅਵਾਰਡ ਆਪਣੇ ਨਾਮ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਨ ਲਾਈਨ ਰੇਟਿੰਗ ਵਿਚ ਸਾਰਿਆਂ ਨਾਲੋਂ ਵੱਧ 18 ਫੀਸਦ ਵੋਟ ਹਾਸਲ ਹੋਏ ਸਨ। ਪਰ ਹੁਣ ਫਾਈਨਲ ਨਤੀਜੇ ਉਸ ਦੇ ਉਲਟ ਆਏ ਹਨ।
ਦੋ ਦਿਨ ਪਹਿਲਾਂ ਆਈ ਰਿਪੋਰਟ ਮੁਤਾਬਕ ਮੋਦੀ ਨੇ ਅਮਰੀਕਾ ਦੇ ਮੌਜੂਦਾ ਰਾਸ਼ਟਰਪਤੀ ਬਰਾਕ ਓਬਾਮਾ, ਡੋਨਲਡ ਟਰੰਪ ਤੇ ਮਾਰਕ ਜ਼ਕਰਬਰਗ ਵਰਗੀਆਂ ਹਸਤੀਆਂ ਨੂੰ ਪਿੱਛੇ ਛੱਡਿਆ ਸੀ।
Check Also
ਕੰਗਣਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦਾ ਡਟਵਾਂ ਵਿਰੋਧ
ਐਸਜੀਪੀਸੀ ਵਲੋਂ ਸਿਨੇਮਾ ਘਰਾਂ ਦੇ ਬਾਹਰ ਕੀਤੇ ਗਏ ਰੋਸ ਪ੍ਰਦਰਸ਼ਨ ਅੰਮਿ੍ਰਤਸਰ/ਬਿਊਰੋ ਨਿਊਜ਼ ਭਾਜਪਾ ਦੀ ਸੰਸਦ …