47 ਵਿਅਕਤੀ ਸਨ ਸਵਾਰ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਏਅਰਲਾਈਨਜ਼ ਦਾ ਇਕ ਯਾਤਰੂ ਜਹਾਜ਼ ਅੱਜ ਕਰੈਸ਼ ਹੋ ਗਿਆ, ਜਿਸ ਵਿਚ 47 ਵਿਅਕਤੀ ਸਵਾਰ ਸਨ। ਇਹ ਜਹਾਜ਼ ਐਬਟਾਬਾਦ ਦੇ ਲਾਗੇ ਹਾਦਸੇ ਦਾ ਸ਼ਿਕਾਰ ਹੋਇਆ। ਉਕਤ ਪਾਕਿਸਤਾਨੀ ਜਹਾਜ਼ ਚਿਤਰਾਲ ਤੋਂ ਇਸਲਾਮਾਬਾਦ ਜਾ ਰਿਹਾ ਸੀ। ਪਾਕਿਸਤਾਨੀ ਮੀਡੀਆ ਮੁਤਾਬਕ ਜਹਾਜ਼ ਪਹਾੜੀ ਇਲਾਕੇ ਵਿਚ ਕਰੈਸ਼ ਹੋ ਗਿਆ। ਇਸ ਜਹਾਜ਼ ਨੇ ਸਾਢੇ ਤਿੰਨ ਵਜੇ ਦੇ ਕਰੀਬ ਚਿਤਰਾਲ ਤੋਂ ਉਡਾਨ ਭਰੀ ਅਤੇ ਇਸ ਨੇ 4.40 ‘ਤੇ ਇਸਲਾਮਾਬਾਦ ਦੇ ਬੇਨਜ਼ੀਰ ਭੁੱਟੋ ਇੰਟਰਨੈਸ਼ਨਲ ਏਅਰਪੋਰਟ ‘ਤੇ ਉਤਰਨਾ ਸੀ ਅਤੇ ਚਾਰ ਵਜੇ ਦੇ ਕਰੀਬ ਹੀ ਇਸਦਾ ਸੰਪਰਕ ਟੁੱਟ ਗਿਆ। ਇਸ ਜਹਾਜ਼ ਵਿਚ 42 ਪੈਸੰਜਰ ਅਤੇ 5 ਕਰੂ ਮੈਂਬਰ ਸਵਾਰ ਸਨ। ਸਵਾਰ ਲੋਕਾਂ ਦੇ ਬਚਣ ਦੀ ਕੋਈ ਉਮੀਦ ਨਹੀਂ ਹੈ ਫਿਰ ਵੀ ਬਚਾਅ ਦਲ ਜੁਟ ਗਏ ਹਨ।
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …