ਨਿਉਜੀਲੈਂਡ ਸਰਕਾਰ ਅਤੇ ਗਵਰਨਰ ਹਾਉਸ ਵਲੋਂ ਹਰ ਸਾਲ ਵੱਖ-ਵੱਖ ਕੌਮਾਂ/ਸਮਾਜਿਕ ਖੇਤਰਾਂ ਵਿੱਚ ਕੰਮ ਕਰਦੇ ਸਮਾਜ ਸੇਵਕਾਂ ਅਤੇ ਵਾਲੰਟੀਅਰਜ਼ ਦੀ ‘ਕੂਈਨਜ਼ ਸਰਵਿਸ ਮੈਡਲ ਲਈ ਚੋਣ ਕੀਤੀ ਕੀਤੀ ਜਾਂਦੀ ਹੈ.ਹਰ ਸਾਲ ਇੱਥੇ ਭਾਰਤੀ ਕਮਿਉਨਿਟੀ ਵਿੱਚੋਂ ਵੀ ਇਸ ਐਵਾਰਡ ਲਈ ਨਾਂ,ਨਾਮਜ਼ਦ ਕੀਤੇ ਜਾਂਦੇ ਹਨ.ਪੰਜਾਬੀ,ਭਾਰਤੀ ਭਾਈਚਾਰੇ ਲਈ ਇਹ ਬੜੇ ਮਾਣ ਦੀ ਗੱਲ ਹੈ ਕਿ ਇਸ ਵਾਰ ਦੀ ਚੋਣ ਵਿੱਚ ਸ਼੍ਰੀ ਕੁਲਵਿੰਦਰ ਸਿੰਘ ਝੱਮਟ ਜੰਡੂ ਸਿੰਘਾ ਵਾਲਿਆਂ ਦੀ ਚੋਣ ਕੀਤੀ ਗਈ ਹੈ.ਨਿਉਜੀਲੈਂਡ ਦੇ ਪ੍ਰਧਾਨ ਮੰਤਰੀ ਸ਼੍ਰੀ ਬਿੱਲ ਇੰਗਲਿਸ਼ ਨੇਂ ਵਿਸ਼ੇਸ਼ ਪੱਤਰ ਲਿਖ ਕੇ ਉਹਨਾਂ ਨੂੰ ਵਧਾਈ ਭੇਜੀ ਹੈ.ਨਿਉਜੀਲੈਂਡ ਅਤੇ ਸਾਰੀ ਦੁਨੀਆਂ ਵਿੱਚ ਸਥਿਤ ਭਾਰਤੀ ਭਾਈਚਾਰੇ ਲਈ ਇਹ ਬੜੀ ਖੁਸ਼ੀ ਤੇ ਮਾਣ ਵਾਲੀ ਗੱਲ ਹੈ.ਸ਼੍ਰੀ ਕੁਲਵਿੰਦਰ ਸਿੰਘ ਝੱਮਟ ਦੇ ਸਤਿਕਾਰਯੋਗ ਸਹੁਰਾ ਪਰਿਵਾਰ(ਸ਼੍ਰੀ ਜੌਹਨ ਕਾਬਲ ਰਾਮ ਪਵਾਰ)ਨਿਉਜੀਲੈਂਡ ਦੇ ਜੰਮਪਲ ਸਨ ਜੋ ਨਿਉਜੀਲੈਂਡ ਵਿੱਚ 100 ਸਾਲ ਪੂਰੇ ਕਰ ਚੁੱਕੇ ਹਨ.1988 ਤੋਂ ਨਿਉਜੀਲੈਂਡ ਰਹਿ ਰਹੇ ਸ਼੍ਰੀ ਕੁਲਵਿੰਦਰ ਸਿੰਘ ਝੱਮਟ ਪਿੰਡ ਜੰਡੂ ਸਿੰਘਾ(ਜਲੰਧਰ) ਨਾਲ ਸਬੰਧਿਤ ਹਨ.ਸ਼੍ਰੀ ਕੁਲਵਿੰਦਰ ਸਿੰਘ ਝੱਮਟ ਪਿਛਲੇ 24 ਸਾਲਾਂ ਤੋਂ ਕਮਿਉਨਿਟੀ ਕਾਰਜਾਂ ਵਿੱਚ ਵਾਲੰਟੀਅਰ ਵਜੋਂ ਸੇਵਾ ਕਰ ਰਹੇ ਹਨ.ਸ਼੍ਰੀ ਗੁਰੂ ਰਵਿਦਾਸ ਸਭਾ ਦੀ ਸਥਾਪਤੀ ਵੇਲੇ ਤੋਂ ਉਹ ਇੱਥੇ ਸਰਗਰਮ ਮੈਂਬਰ ਹਨ ਅਤੇ ਗੁਰਦੂਆਰਾ ਸਾਹਿਬ ਬੰਬੇ ਹਿੱਲ ਦੀ 2001 ‘ਚ ਆਰੰਭਤਾ ਵੇਲੇ ਤੋਂ ਉਹ ਕਮੇਟੀ ਪ੍ਰਧਾਨ ਹਨ ਅਤੇ ਇਸ ਤੋਂ ਬਾਅਦ ਉਹ ਵਾਈਸ ਚੇਅਰਮੈਨ,ਜਨਰਲ ਸਕੱਤਰ ਅਤੇ ਲਾਈਫ ਮੈਂਬਰ ਹਨ.ਸ਼੍ਰੀ ਝੱਮਟ ‘ਗਲੋਬਲ ਆਰਗੇਨਾਈਜੇਸ਼ਨ ਆਫ ਪੀਪਲਜ਼ ਆਫ ਇੰਡੀਅਨ ੳਰੀਜ਼ਨ’ ਸੰਸਥਾ ਦੇ ਮੈਂਬਰ,ਗੋਪੀਉ ਪੁੱਕੀਕੁਈ ਦੇ ਮੀਤ ਪ੍ਰਧਾਨ,ਅੰਬੇਡਕਰ ਸਪੋਰਟਸ ਐਂਡ ਕਲਚਰਲ ਕੱਲਬ ਦੇ ਮੌਜੂਦਾ ਪ੍ਰਧਾਨ ਅਤੇ ਆਕਲੈਂਡ ਸਿਟੀ ਮਲਟੀ ਐਥਨਿਕ ਕੌਂਸਲ ਦੇ ਪਿਛਲੇ ਪੰਜ ਸਾਲਾਂ ਤੋਂ ਮੈਂਬਰ ਹਨ.ਉਹਨਾਂ ਨੇਂ ਪੰਜਾਬੀ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨ ਬੱਿਚਆਂ ਨੂੰ ਫੁੱਟਬਾਲ ਅਤੇ ਵਾਲੀਬਾਲ ਦੀ ਫ੍ਰੀ ਟ੍ਰੇਨਿੰਗ ਵੀ ਦਿੱਤੀ ਹੈ. ਉਹਨਾਂ ਦੇ ਸਾਰੇ ਸਮਾਜਿਕ ਕਾਰਜਾਂ ਵਿੱਚ ਹੁੰਦੀ ਸ਼ਮੂਲੀਅਤ ਲਈ ਉਹਨਾਂ ਦੀ ਧਰਮ ਪਤਨੀਂ ਸ਼੍ਰੀਮਤੀ ਸੂਜੈਨ ਝੱਮਟ ਅਤੇ ਬੱਿਚਆਂ ਸਰਬਜੀਤ ਸਿੰਘ ਝੱਮਟ ਅਤੇ ਬੇਟੀ ਗੁਰਲੀਨ ਝੱਮਟ ਦਾ ਬਹੁਤ ਯੋਗਦਾਨ ਹੈ.
ਇਹ ਐਵਾਰਡ ਆਉਣ ਵਾਲੇ ਸਮੇਂ ਵਿੱਚ ਗਵਰਨਰ ਹਾਉਸ ਵਲੋਂ ਇੱਕ ਵਿਸ਼ੇਸ਼ ਸਮਾਗਮ ਕਰਕੇ ਦੇਸ਼ ਦੀ ਗਵਰਨਰ ਜਨਰਲ ਸ਼੍ਰੀਮਤੀ ਪੈਟਸੀ ਰੈਡੀ ਵਲੋਂ ਦਿੱਤਾ ਜਾਵੇਗਾ.ਨਿਉਜੀਲੈਂਡ ਦੇ ਪੰਜਾਬੀ ਮੀਡੀਆ ਅਤੇ ਭਾਈਚਾਰੇ ਵਲੋਂ ਵੀ,ਸ਼੍ਰੀ ਕੁਲਵਿੰਦਰ ਝੱਮਟ ਨੂੰ ਇਸ ਖੁਸ਼ੀ ਦੇ ਮੌਕੇ ਤੇ ਵਧਾਈ ਪੇਸ਼ ਕੀਤੀ ਗਈ ਹੈ.ਕਨੇਡਾ ਦੇ ਸ਼ਹਿਰ ਬਰੈਂਪਟਨ(ਸੈਂਟਰ) ਤੋਂ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਨੇਂ ਕੁਲਵਿੰਦਰ ਸਿੰਘ ਝੱਮਟ ਦੀਆਂ ਸਮਾਜਕ ਸੇਵਾਵਾ ਦੇ ਨਤੀਜੇ ਵਜੋਂ,ਉਹਨਾਂ ਦੀ ਕੁਈਨਸ ਸਰਵਿਸ ਮੈਡਲ ਚੋਣ ਲਈ, ਵਧਾਈ ਪੇਸ਼ ਕਰਦਿਆਂ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਆਪਣੇਂ ਦੇਸ਼ ਭਾਰਤ,ਸੂਬਾ ਪੰਜਾਬ ਅਤੇ ਨਗਰ ਜੰਡੂ ਸਿੰਘਾ ਦਾ ਨਾਂ ਇਸੇ ਤਰ੍ਹਾਂ ਚਮਕਾਉਂਦੇ ਰਹੋ ਤਾਂ ਜੋ ਆਪਣੀਂ ਪੰਜਾਬੀ ਮਾਂ-ਬੋਲੀ,ਸੱਿਭਆਚਾਰ ਦੀ ਪ੍ਰਫੁੱਲਤਾ ਹੋ ਸਕੇ.ਇੱਥੇ ਇਹ ਵਰਨਣਯੋਗ ਹੈ ਕਿ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਜੀ ਵੀ ਪਿੰਡ ਲੇਸੜੀਵਾਲ, ਜੰਡੂ ਸਿੰਘਾਂ ਤੋਂ ਹੀ ਹਨ ਅਤੇ ਕਨੇਡੀਅਨ ਮੈਂਬਰ ਪਾਰਲੀਮੈਂਟ ਬਣ ਕੇ ਆਪਣੇਂ ਦੇਸ਼ ਭਾਰਤ,ਸੂਬਾ ਪੰਜਾਬ ਅਤੇ ਨਗਰ ਜੰਡੂ ਸਿੰਘਾ ਦਾ ਨਾਂ ਸਾਰੀ ਦੁਨੀਆਂ ਵਿੱਚ ਉੱਚਾ ਕਰ ਚੁੱਕੇ ਹਨ.ਸਰਦਾਰ ਗੁਰਦਿਆਲ ਸਿੰਘ ਦਿਉਲ ਦੀ ਸਰਪ੍ਰਸਤੀ ਅਤੇ ਉੱਘੇ ਲੇਖਕ ਬਲਬੀਰ ਸਿੰਘ ਮੋਮੀ ਦੀ ਮੱਦਦ ਦੁਆਰਾ ਚਲਾਈ ਜਾ ਰਹੀ ਸੰਸਥਾ ‘ਪੰਜਾਬੀ ਸਾਹਿਤ ਸਭਾ ਉਂਟੇਰੀਉ’ ਕਨੇਡਾ ਦੇ ਪ੍ਰਧਾਨ ਪ੍ਰਿੰਸੀਪਲ ਪਾਖਰ ਸਿੰਘ ਨੇਂ ਵੀ ਨਿਉਜੀਲੈਂਡ ਦੀ ਸਰਕਾਰ ਵਲੋਂ,ਸ਼੍ਰੀ ਕੁਲਵਿੰਦਰ ਝੱਮਟ ਨੂੰ ਕੁਈਨਸ ਸਰਵਿਸ ਮੈਡਲ ਦੀ ਚੋਣ ਲਈ,ਸੰਸਥਾ ਵਲੋਂ ਵਧਾਈ ਦਿੱਤੀ ਹੈ। (ਰਿਪੋਰਟ: ਦੇਵ ਝੱਮਟ)
Home / ਦੁਨੀਆ / ਨਿਊਜ਼ੀਲੈਂਡ ਸਰਕਾਰ ਵਲੋਂ ਕੁਲਵਿੰਦਰ ਝੱਮਟ ਦੀ ‘ਕੁਈਨਜ਼ ਮੈਡਲ’ ਲਈ ਚੋਣ ਕਨੇਡੀਅਨ ਮੈਂਬਰ ਪਾਰਲੀਮੈਂਟ ਰਮੇਸ਼ ਸੰਘਾ ਵਲੋਂ ਵਧਾਈ
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …