ਕਲੱਬ ਵੱਲੋਂ ਪੱਤਰਕਾਰ ਹਰਜੀਤ ਬੇਦੀ ਤੇ ਤਰਕਸ਼ੀਲ ਆਗੂ ਬਲਦੇਵ ਰਹਿਪਾ ਸਨਮਾਨਿਤ
ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ : ਲੰਘੇ ਸ਼ਨੀਵਾਰ 17 ਜੂਨ ਨੂੰ ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਨੇ 8 ਅਪ੍ਰੈਲ ਨੂੰ ਕਲੱਬ ਦੇ 35 ਮੈਂਬਰਾਂ ਵੱਲੋਂ ਸੀ. ਐੱਨ. ਟਾਵਰ ਦੀਆਂ 1776 ਪੌੜੀਆਂ ਕਾਫ਼ੀ ਘੱਟ ਸਮੇਂ ਵਿੱਚ ਸਫ਼ਲਤਾ-ਪੂਰਵਕ ਚੜਨ੍ਹ ਦਾ ਅਨੰਦਮਈ ਜਸ਼ਨ ਖ਼ੁੱਲ੍ਹੀ-ਡੁੱਲ੍ਹੀ ‘ਜੀਤ ਆਟੋ’ ਦੇ ਸਾਹਮਣੇ ਇਕੱਤਰ ਹੋ ਕੇ ਮਨਾਇਆ।
ਇੱਥੇ ਇਹ ਵਰਨਣਯੋਗ ਹੈ ਕਿ ਇਸ ਕਲੱਬ ਦੇ ਇਸ ਸਮੇਂ 150 ਮੈਂਬਰ ਹਨ ਅਤੇ ਉਹ ‘ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਡੇਸ਼ਨ ਮੈਰਾਥਨ ਇੰਸਪੀਰੇਸ਼ਨਲ ਸਟੈੱਪਸ’,’ਟੋਰਾਂਟੋ ਸਕੋਸ਼ੀਆ ਵਾਟਰ ਮੈਰਾਥਨ ਰੇਸ’ ਅਤੇ ਹੋਰ ਕਈ ਦੌੜਾਂ ਵਿੱਚ ਸਰਗ਼ਰਮੀ ਨਾਲ ਭਾਗ ਲੈਂਦੇ ਹਨ ਅਤੇ ਇਸ ਕਲੱਬ ਦੇ ਸਰਗ਼ਰਮ ਮੈਂਬਰ ਧਿਆਨ ਸਿੰਘ ਸੋਹਲ ਨੇ ਬੋਸਟਨ (ਅਮਰੀਕਾ) ਵਿੱਚ 2018 ਨੂੰ ਹੋਣ ਵਾਲੀ ਮੈਰਾਥਨ ਦੌੜ ਲਈ ਕੁਆਲੀਫ਼ਾਈ ਕਰ ਲਿਆ ਹੈ। ਇਨ੍ਹਾਂ ਤੋਂ ਇਲਾਵਾ ਇਸ ਕਲੱਬ ਦੇ ਬਹੁਤ ਸਾਰੇ ਮੈਂਬਰ ਹੋਰ ਹਜ਼ਾਰਾਂ ਹੀ ਲੋਕਾਂ ਨਾਲ ਅਪ੍ਰੈਲ ਮਹੀਨੇ ਵਿੱਚ ਸੀ.ਐੱਨ.ਟਾਵਰ ਦੀਆਂ 1776 ਪੌੜੀਆਂ ਚੜ੍ਹਨ ਦੇ ਸ਼ੁਗਲੀਆ-ਈਵੈਂਟ ਵਿੱਚ ਵੀ ਬਰਾਬਰ ਹਿੱਸਾ ਲੈਂਦੇ ਹਨ।
ਜਦ 8 ਅਪ੍ਰੈਲ ਨੂੰ ਕਲੱਬ ਦੇ 35 ਮੈਂਬਰਾਂ ਨੇ ਇਸ ਈਵੈਂਟ ਵਿੱਚ ਬੜੇ ਜੋਸ਼ ਤੇ ਉਤਸ਼ਾਹ ਨਾਲ ਭਾਗ ਲਿਆ ਤਾਂ ਕਲੱਬ ਦੇ ਸੱਭ ਤੋਂ ਸੀਨੀਅਰ ਮੈਂਬਰ ਈਸ਼ਰ ਸਿੰਘ (73 ਸਾਲ) ਨੇ ਇਹ ਪੌੜੀਆਂ 44 ਮਿੰਟ 26 ਸਕਿੰਟ ਵਿੱਚ ਚੜ੍ਹੀਆਂ, ਜਦ ਕਿ ਉਨ੍ਹਾਂ ਤੋਂ ਕੇਵਲ਼ ਤਿੰਨ ਸਾਲ ਛੋਟੇ ਕੇਸਰ ਸਿੰਘ ਬੜੈਚ (70 ਸਾਲ) ਨੇ ਇਹ ਇਸ ਤੋਂ ਅੱਧੇ ਤੋਂ ਵੀ ਘੱਟ ਸਮੇਂ ਭਾਵ 20 ਮਿੰਟ 54 ਸਕਿੰਟ ਵਿੱਚ ਚੜ੍ਹ ਲਈਆਂ। ਹੋਰ ਮੈਂਬਰਾਂ ਵਿੱਚ ਸ਼ਾਮਲ 71 ਸਾਲਾ ਬਲਕਾਰ ਸਿੰਘ ਹੇਅਰ ਦਾ ਇਹ ਸਮਾਂ 26 ਮਿੰਟ 34 ਸਕਿੰਟ ਸੀ, ਜਦ ਕਿ 65-ਸਾਲਾ ਬਲਦੇਵ ਸਿੰਘ ਰਹਿਪਾ ਨੇ ਇਨ੍ਹਾਂ ਨੁੰ ਚੜ੍ਹਨ ਲਈ ਕੇਵਲ 20 ਮਿੰਟ 42 ਸਕਿੰਟ ਦਾ ਸਮਾਂ ਲਿਆ। ਏਸੇ ਤਰ੍ਹਾਂ 62 ਸਾਲਾ ਰਾਕੇਸ਼ ਸ਼ਰਮਾ ਤੇ 50 ਸਾਲਾ ਮਨਜੀਤ ਸਿੰਘ ਦਾ ਇਹ ਸਮਾਂ 30 ਅਤੇ 31 ਮਿੰਟ ਅਤੇ ਨੌਜੁਆਨਾਂ ਸੁਖਦੇਵ ਸੰਧੂ (55) ਜੈਪਾਲ ਸਿੱਧੂ (44) ਤੇ ਮਨਜਿੰਦਰ ਸੰਧੂ (25) ਦਾ ਕ੍ਰਮਵਾਰ 19 ਮਿੰਟ 43 ਸਕਿੰਟ, 22 ਮਿੰਟ 46 ਸਕਿੰਟ ਤੇ 18 ਮਿੰਟ 29 ਸਕਿੰਟ ਸੀ। ਕਹਿਣ ਤੋਂ ਭਾਵ ਹੈ ਕਿ ਜੇਕਰ ਨੌਜੁਆਨਾਂ ਨੇ ਇਹ ਪੌੜੀਆਂ 18-19 ਮਿੰਟਾਂ ਵਿੱਚ ਚੜ੍ਹੀਆਂ ਤਾਂ ਉਮਰ ਪੱਖੋਂ ਹੱਟਵੇਂ ‘ਨੌਜੁਆਨ’ (ਇਨ੍ਹਾਂ ਨੂੰ ਬਜ਼ੁਰਗ ਕਹਿਣਾ ਤਾਂ ਗੁਸਤਾਖ਼ੀ ਹੋਵੇਗੀ) ਵੀ ਇਸ ਈਵੈਂਟ ਵਿੱਚ ਕਿਸੇ ਤੋਂ ਪਿੱਛੇ ਨਹੀਂ ਰਹੇ। ਕਲੱਬ ਦੇ ਮੈਂਬਰਾਂ ਸੰਧੂਰਾ ਸਿੰਘ ਬਰਾੜ, ਹਰਭਜਨ ਸਿੰਘ, ਜਸਬੀਰ ਸਿੰਘ, ਰਾਕੇਸ਼ ਸ਼ਰਮਾ, ਮਨਜੀਤ ਸਿੰਘ, ਜੈਪਾਲ ਸਿੱਧੂ, ਆਦਿ ਵੱਲੋਂ ਪੱਤਰਕਾਰ ਹਰਜੀਤ ਬੇਦੀ ਅਤੇ ਤਰਕਸ਼ੀਲ ਆਗੂ ਬਲਦੇਵ ਰਹਿਪਾ ਨੂੰ ਵਿਸ਼ੇਸ਼ ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਇਕੱਤਰਤਾ ਵਿੱਚ ਕਲੱਬ ਦੇ ਸਪਾਂਸਰਾਂ ‘ਗਰੇਟਰ ਟੋਰਾਂਟੋ ਮਾਰਗੇਜ’ ਦੇ ਬਲਜਿੰਦਰ ਲੇਲਣਾ, ਜਸਪਾਲ ਗਰੇਵਾਲ, ਸੁਰਿੰਦਰ ਧਾਲੀਵਾਲ, ਸੁਭਾਸ਼ ਸ਼ਰਮਾ ਤੇ ਮਨਜੀਤ ਢੀਂਡਸਾ,’ਬਰੈਂਪਟਨ ਪੇਂਟਿੰਗ’ ਦੇ ਜਪਨਾਮ ਬਰਾੜ, ‘ਹਾਈਲੈਂਡ ਆਟੋ’ ਦੇ ਗੈਰੀ ਗਰੇਵਾਲ, ਬੀ.ਬੀ. ਆਟੋ ਦੇ ਲੱਖੀ ਤੇ ਕੁਲਦੀਪ ਅਤੇ ‘ਸਬਵੇਅ ਰੈਸਟੋਰੈਂਟ’ ਦੇ ਕੁਲਵੰਤ ਗਰੇਵਾਲ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ। ‘ਸਿੱਖ ਸਪੋਕਸਮੈਨ’ ਤੋਂ ਮਲੂਕ ਸਿੰਘ ਕਾਹਲੋਂ ਤੇ ਸੁਖਦੇਵ ਸਿੰਘ ਝੰਡ ਅਤੇ ‘ਗਲੋਬਲ ਪੰਜਾਬ/ਚੈਨਲ ਪੰਜਾਬੀ ਟੀ.ਵੀ. ਤੋਂ ਚਮਕੌਰ ਸਿੰਘ ਤੇ ਰਾਜਬੀਰ ਸਿੰਘ ਹਾਜ਼ਰ ਸਨ। ‘ਜੀਤ ਆਟੋ’ ਦੇ ਮਾਲਕ ਸ. ਮਲੂਕ ਸਿੰਘ ਲੋਟੇ ਅਤੇ ਉਨ੍ਹਾਂ ਦੇ ਸਪੁੱਤਰਾਂ ਜੀਤ, ਕੁਲਦੀਪ ਤੇ ਪਰਮਿੰਦਰ ਅਤੇ ਨੇ ਇਸ ਮੌਕੇ ਖ਼ੂਬ ਮਹਿਮਾਨ-ਨਿਵਾਜ਼ੀ ਕੀਤੀ।
ਸਾਰਿਆਂ ਨੇ ਸੁਆਦੀ ਡਿਨਰ ਦਾ ਖ਼ੂਬ ਅਨੰਦ ਮਾਣਿਆ। ਅਖ਼ੀਰ ਵਿੱਚ ਕਲੱਬ ਦੇ ਪ੍ਰਧਾਨ ਹਰਭਜਨ ਸਿੰਘ ਵੱਲੋਂ ਸਪਾਂਸਰਾਂ ਅਤੇ ਮੀਡੀਆ ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਟੀ.ਵੀ. ਟੀਮ ਵੱਲੋਂ ਸਮੁੱਚੇ ਪ੍ਰੋਗਰਾਮ ਦੀ ਕੱਵਰੇਜ ਕੀਤੀ ਗਈ ਅਤੇ ਕਲੱਬ ਦੇ ਕੁਝ ਮੈਂਬਰਾਂ ਤੇ ਮਹਿਮਾਨਾਂ ਦੇ ਸੁਨੇਹੇ ਵੀ ਰਿਕਾਰਡ ਕੀਤੇ ਗਏ।
Home / ਕੈਨੇਡਾ / ‘ਟੋਰਾਂਟੋ ਪੀਅਰਸਨ ਏਅਰਪੋਰਟ ਰੱਨਰਜ਼ ਕਲੱਬ’ ਨੇ ਸੀ.ਐੱਨ. ਟਾਵਰ ਦੀਆਂ ਪੌੜੀਆਂ ਸਫ਼ਲਤਾ-ਪੂਰਵਕ ਚੜ੍ਹਨ ਦਾ ਜਸ਼ਨ ਮਨਾਇਆ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …