2.1 C
Toronto
Friday, November 14, 2025
spot_img
Homeਕੈਨੇਡਾਡਾ. ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬਰੂ ਪ੍ਰੋਗਰਾਮ

ਡਾ. ਨਵਸ਼ਰਨ ਕੌਰ ਵਲੋਂ ਬਰੈਂਪਟਨ ਵਿੱਚ 1 ਮਈ ਨੂੰ ਰੂ-ਬਰੂ ਪ੍ਰੋਗਰਾਮ

ਬਰੈਂਪਟਨ/ਹਰਜੀਤ ਬੇਦੀ : ਮਨੁੱਖੀ ਹੱਕਾਂ ਖਾਸ ਤੌਰ ‘ਤੇ ਔਰਤ ਹੱਕਾਂ ਲਈ ਕਾਰਜਸ਼ੀਲ ਡਾ: ਨਵਸ਼ਰਨ ਕੌਰ ਜੋ ਅੰਤਰਰਾਸ਼ਟਰੀ ਡਿਵੈਲਪਮੈਂਟ ਰਿਸਰਚ ਸੈਂਟਰ, ਕੈਨੇਡਾ ਦੇ ਦਿੱਲੀ ਦਫਤਰ ਵਿੱਚ ਨਿਯੁਕਤ ਹਨ ਬਹੁਤ ਹੀ ਸੰਖੇਪ ਦੌਰੇ ‘ਤੇ ਟੋਰਾਂਟੋ ਆ ਰਹੇ ਹਨ। ਤਰਸ਼ਕੀਲ ਸੁਸਾਇਟੀ ਵਲੋਂ ਉਹਨਾਂ ਦੇ ਹਿਤੈਸ਼ੀਆਂ, ਭਾਅ ਜੀ ਗੁਰਸ਼ਰਨ ਸਿੰਘ ਦੇ ਸਨੇਹੀਆਂ ਅਤੇ ਲੋਕ ਪੱਖੀ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਉਹਨਾਂ ਦੇ ਰੂਬਰੂ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਉਹ ਪਿਛਲੇ ਕਾਫੀ ਅਰਸੇ ਤੋਂ ਔਰਤਾਂ ਦੇ ਹੱਕਾਂ ਲਈ ਚੱਲ ਰਹੇ ਸੰਘਰਸ਼ਾਂ ਵਿੱਚ ਹਿੱਸਾ ਲੈ ਰਹੇ ਹਨ।
ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਸਮਾਂ, ਸਥਾਨ ਅਤੇ ਹੋਰ ਜਾਣਕਾਰੀ ਲਈ ਬਲਦੇਵ ਰਹਿਪਾ 416-881-7202, ਨਿਰਮਲ ਸੰਧੂ 416-835-3450 ਜਾਂ ਸੁਰਜੀਤ ਸਹੋਤਾ 416-704-0745 ਨਾਲ ਸੰਪਰਕ ਕਰ ਸਕਦੇ ਹਨ।

RELATED ARTICLES
POPULAR POSTS