ਬਰੈਂਪਟਨ/ਡਾ. ਝੰਡ
ਸਾਲ 2019 ਦੇ ਸਿੱਖ ਵਿਰਾਸਤੀ ਮਹੀਨੇ ਦਾ ਅਖ਼ੀਰਲਾ ਹਫ਼ਤਾ ਨੇੜੇ ਆ ਰਿਹਾ ਹੈ। ਸਿੱਖ ਹੈਰੀਟੇਜ ਮੰਥ ਫਾਊਂਡੇਸ਼ਨ ਬਰੈਂਪਟਨ ਵੱਲੋਂ ਪੰਜਵੇਂ ਵਿਰਾਸਤੀ ਮਹੀਨੇ ਦੀ ਕਲੋਜ਼ਿੰਗ ਸੈਰੀਮਨੀ ਇਸ ਮਹੀਨੇ ਅਖ਼ੀਰਲੇ ਸ਼ਨੀਵਾਰ, ਭਾਵ 27 ਅਪ੍ਰੈਲ ਨੂੰ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ।
ਇਸ ਅਪ੍ਰੈਲ ਮਹੀਨੇ ਦੌਰਾਨ ਬਹੁਤ ਸਾਰੀਆਂ ਕਮਿਊਨਿਟੀ ਸੰਸਥਾਵਾਂ ਵੱਲੋਂ ਮਿਲ ਕੇ ਕਈ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ਜਿਨ੍ਹਾਂ ਰਾਹੀਂ ਅਮੀਰ ਸਿੱਖ ਵਿਰਾਸਤ ਨੂੰ ਕਲਾ ਤੇ ਇਤਿਹਾਸਕ ਪ੍ਰਦਰਸ਼ਨੀਆਂ, ਵੱਖ-ਵੱਖ ਪੇਸ਼ਕਾਰੀਆਂ, ਵਰਕਸ਼ਾਪਾਂ, ਕੌਨਸਰਟਸ, ਵਿਚਾਰ-ਵਟਾਂਦਰਿਆਂ ਤੇ ਆਪਸੀ-ਸੰਵਾਦਾਂ ਰਾਹੀਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਇਨ੍ਹਾਂ ਸਮਾਗ਼ਮਾਂ ਦੀ ਸੰਗਤਾਂ ਵੱਲੋਂ ਕਾਫ਼ੀ ਸ਼ਲਾਘਾ ਕੀਤੀ ਗਈ ਹੈ।
ਸਿੱਖ ਹੈਰੀਟੇਜ ਮੰਥ 2019 ਲਈ ਆਯੋਜਿਤ ਕੀਤੇ ਗਏ ਇਨ੍ਹਾਂ ਪ੍ਰੋਗਰਾਮਾਂ ਦੇ ਸਮਾਪਤੀ ਜਸ਼ਨ ਦੀ ਆਫ਼ੀਸ਼ੀਅਲ ਕਲੋਜ਼ਿੰਗ ਸੈਰੀਮਨੀ ਸਬੰਧੀ ਪ੍ਰੋਗਰਾਮ 27 ਅਪ੍ਰੈਲ ਦਿਨ ਐਤਵਾਰ ਨੂੰ ਬਰੈਂਪਟਨ ਸਿਟੀ ਹਾਲ ਵਿਚ ਸ਼ਾਮ 6.00 ਵਜੇ ਤੋਂ ਰਾਤ 9.00 ਵਜੇ ਤੱਕ ਆਯੋਜਿਤ ਕੀਤਾ ਜਾ ਰਿਹਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਸ ਸਮਾਗ਼ਮ ਵਿਚ 1000 ਤੋਂ ਵਧੇਰੇ ਲੋਕ ਸ਼ਾਮਲ ਹੋਣਗੇ। ਊਰਜਾ ਭਰਪੂਰ ਕਲੋਜ਼ਿੰਗ ਸੈਰੀਮਨੀ ਦਾ ਇਹ ਸਮਾਗ਼ਮ ਆਪਣੇ ਆਪ ਵਿਚ ਇਕ ਮਿਸਾਲ ਹੋਵੇਗਾ ਅਤੇ ਇਹ ਅਗਲੇ ਸਾਲ 2020 ਵਿਚ ‘ਛੇਵਾਂ ਹੈਰੀਟੇਜ ਮੰਥ’ ਮਨਾਉਣ ਲਈ ਸਾਨੂੰ ਸਾਰਿਆਂ ਨੂੰ ਨਵਾਂ ਜੋਸ ਤੇ ਉਤਸ਼ਾਹ ਪ੍ਰਦਾਨ ਕਰੇਗਾ। ਆਓ! ਤੇ ਇਸ ਵਿਚ ਸਥਾਨਕ ਟੇਲੈਂਟ ਨਾਲ ਭਰਪੂਰ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਅਤੇ ਕਲਾ ਪ੍ਰਦਰਸ਼ਨੀਆਂ ਦਾ ਆਨੰਦ ਮਾਣੋ। ਹਰਮਨ-ਪਿਆਰੀ ਮਾਰਕੀਟਪਲੇਸ ਵਿਚ ਸ਼ਿਰਕਤ ਕਰੋ ਜਿੱਥੇ ਸਥਾਨਕ ਚੈਰਿਟੀਆਂ ਤੇ ਸੰਸਥਾਵਾਂ ਵਾਲੰਟੀਅਰ ਸੇਵਾਵਾਂ ਲਈ ਮੌਕਿਆਂ ਸਬੰਧੀ ਜਾਣਕਾਰੀ ਮੁਹੱਈਆ ਕਰਨਗੀਆਂ ਅਤੇ ਇਸ ਦੇ ਨਾਲ ਹੀ ਤੁਸੀ ਸੁਆਦਲੇ ਪੰਜਾਬੀ ਖਾਣਿਆਂ ਦਾ ਵੀ ਆਨੰਦ ਪ੍ਰਾਪਤ ਕਰੋਗੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ www.sikhheritagemonth.ca ‘ਤੇ ਵਿਜ਼ਿਟ ਕਰੋ। ਇਸ ਦੇ ਲਈ ਤੁਸੀਂ ਗੁਰਕੀਰਤ ਬਾਠ ਨੂੰ ਫ਼ੋਨ ਨੰਬਰ 647-339-8072 ‘ਤੇ ਜਾਂ ਉਨ੍ਹਾਂ ਦੀ eI-myl [email protected] ‘ਤੇ ਵੀ ਸੰਪਰਕ ਕਰ ਸਕਦੇ ਹੋ।
ਸਿੱਖ ਵਿਰਾਸਤੀ ਮਹੀਨੇ ਸਬੰਧੀ ਪ੍ਰੋਗਰਾਮ
ਬਰੈਂਪਟਨ : ਬਰੈਂਪਟਨ ਵਾਸੀ 27 ਅਪ੍ਰੈਲ ਨੂੰ ਸਾਲਾਨਾ ਸਿੱਖ ਵਿਰਾਸਤੀ ਮਹੀਨਾ ਮਨਾਉਣਗੇ। ਇਹ ਪ੍ਰੋਗਰਾਮ ਸ਼ਾਮੀ 5.30 ਵਜੇ ਤੋਂ 7 ਵਜੇ ਤੱਕ ਸਿਟੀ ਹਾਲ ਅਟਰੀਅਮ ਵਿਖੇ ਕਰਾਇਆ ਜਾ ਰਿਹਾ ਹੈ। ਇਸ ਦੌਰਾਨ ਮੇਅਰ ਪੈਟਰਿਕ ਬਰਾਊਨ, ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਸਿਟੀ ਕੌਂਸਲਰ ਹਰਕੀਰਤ ਸਿੰਘ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਜਾਵੇਗਾ।
Check Also
ਸਮੂਹ ਕੈਨੇਡਾ-ਵਾਸੀਆਂ ਦੀਆਂ ਜੇਬਾਂ ‘ ਚ ਡਾਲਰ ਪਾਉਣ ਲਈ ਸਰਕਾਰ ਨੇ ਦਿੱਤੀਆਂ ਟੈਕਸ ਰਿਆਇਤਾਂ : ਸੋਨੀਆ ਸਿੱਧੂ
ਬਰੈਂਪਟਨ : ਪਿਛਲੇ ਕੁਝ ਸਾਲ ਲੋਕਾਂ ਲਈ ਚੁਣੌਤੀਆਂ ਭਰਪੂਰ ਰਹੇ ਹਨ ਅਤੇ ਇੰਜ ਲੱਗਦਾ ਹੈ, …