ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੀ ਸਾਬਕਾ ਪ੍ਰਧਾਨ ਮੰਤਰੀ ਕਿਮ ਕੈਪਬੈੱਲ ਨੇ ਉਨ੍ਹਾਂ ਟੈਲੀਵੀਜ਼ਨ ਹੋਸਟ ਔਰਤਾਂ ਨੂੰ ਲੰਬੇ ਹੱਥੀ ਲਿਆ ਹੈ ਜਿਹੜੀਆਂ ਨੰਗੀਆਂ ਬਾਹਾਂ ਵਾਲੀਆਂ ਕਮੀਜ਼ਾਂ ਪਹਿਨ ਕੇ ਪ੍ਰੋਗਰਾਮ ਕਰਨ ਆਉਂਦੀਆਂ ਹਨ। ਕੈਮਬੈੱਲ ਨੇ ਕਿਹਾ ਕਿ ਅਜਿਹੀਆਂ ਔਰਤਾਂ ਜਦੋਂ ਨੰਗੀਆਂ ਬਾਹਾਂ ਵਿਖਾਉਂਦੀਆਂ ਹਨ ਤਾਂ ਉਨ੍ਹਾਂ ਦੀ ਨਿੱਜੀ ਭਰੋਸੇਯੋਗਤਾ ‘ਤੇ ਸਵਾਲ ਖੜੇ ਹੋ ਜਾਂਦੇ ਹਨ। ਟਵਿੱਟਰ ‘ਤੇ ਕੀਤੀ ਇਕ ਇਤਰਾਜ਼ਯੋਗ ਟਿਪਣੀ ‘ਚ ਕੈਮਬੈੱਲ ਨੇ ਕਿਹਾ ਹੈ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਜਦੋਂ ਮੈਂ ਟੈਲੀਵੀਜ਼ਨ ‘ਤੇ ਸੂਟ-ਬੂਟ ਪਾ ਕੇ ਹੈਠੇ ਮਦਰ ਹੋਸਟਾਂ ਨਾਲ ਨੰਗੀਆਂ ਬਾਹਾਂ ਵਾਲੀਆਂ ਔਰਤਾਂ ਨੂੰ ਬੈਠੇ ਵੇਖਦੀ ਹਾਂ। ਆਪਣੇ ਇਸ ਬਿਆਨ ਦੇ ਸਮਰਥਨ ‘ਚ ਕੈਮਬੈੱਲ ਨੇ ਇਕ ਅਮਰੀਕੀ ਲੇਖਕ ਦਾ ਹਵਾਲਾ ਦਿੱਤਾ ਹੈ ਜਿਸ ਨੇ ਪਿੱਛ ਜਿਹੇ ਔਰਤਾਂ ਬਾਰੇ ਲਿੱਖਿਆ ਸੀ ਕਿ ਜੇ ਤੁਸੀਂ ਸਾਡੇ ਸਾਹਮਣੇ ਨੰਗੀ ਚਮੜੀ ਸਾਡੇ ਸਾਹਮਣੇ ਲੈ ਕੇ ਆਵੋਗੀਆਂ ਤਾਂ ਸਾਡਾ ਸਾਰਾ ਧਿਆਨ ਸਰੀਰ ‘ਤੇ ਜਾਵੇਗਾ। ਕੈਮਬੈੱਲ ਦੀ ਟਿੱਪਣੀ ਦੇ ਜਵਾਬ ‘ਚ ਕੰਜ਼ਰਵੇਟਿਵ ਐੱਮ. ਪੀ. ਮਿਸ਼ੇਮ ਰੈਮਪੈਲ ਨੇ ਕਿਹਾ ਕਿ ਮੇਰਾ ਇਹ ਪੱਕਾ ਯਕੀਨ ਹੈ ਕਿ ਕੈਨੇਡੀਅਨਾਂ ਔਰਤਾਂ ਨੂੰ ਨੰਗੀਆਂ ਬਾਹਾਂ ਰੱਖਣ ਦਾ ਪੂਰਾ ਹੱਕ ਹੈ। ਰੈਮਪੈਲ ਦਾ ਇਹ ਵੀ ਕਿਹਾ ਕਿ ਕਿਸੇ ਔਰਤ ਵੱਲੋਂ ਭਰੋਸੇਯੋਗਤਾ ਪੂਰੀਆਂ ਬਾਹਾਂ ਦੀ ਕਮੀਜ਼ ਪਾਉਣ ਕੇ ਨਹੀਂ ਕਮਾਈ ਜਾ ਸਕਦੀ। ਇਹ ਤੁਹਾਡੀ ਸਖਸ਼ੀਅਤ ਦੇ ਗੁਣਾਂ ਕਾਰਨ ਪੈਦਾ ਹੁੰਦੀ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …