Breaking News
Home / ਕੈਨੇਡਾ / ਜੋਗਿੰਦਰ ਬਾਜਵਾ ਤੇ ਗੁਰਦੇਵ ਬਾਜਵਾ ਨੂੰ ਸਦਮਾ ਮਾਤਾ ਦਾ ਦੇਹਾਂਤ

ਜੋਗਿੰਦਰ ਬਾਜਵਾ ਤੇ ਗੁਰਦੇਵ ਬਾਜਵਾ ਨੂੰ ਸਦਮਾ ਮਾਤਾ ਦਾ ਦੇਹਾਂਤ

logo-2-1-300x105-3-300x105ਜੋਗਿੰਦਰ ਸਿੰਘ ਬਾਜਵਾ ਤੇ ਗੁਰਦੇਵ ਸਿੰਘ ਬਾਜਵਾ ਦੇ ਪੂਜਨੀਕ ਮਾਤਾ ਗੁਰਮੇਜ ਕੌਰ ਜੀ 26 ਮਾਰਚ, 2016 ਨੂੰ ਅਕਾਲ ਚਲਾਣਾ ਕਰ ਗਏ ਹਨ। ਸੁਰਗਵਾਸੀ ਦੀ ਦੇਹ ਦੇ ਅੰਤਮ ਦਰਸ਼ਨ ਤੇ ਸਸਕਾਰ 2 ਅਪ੍ਰੈਲ, 2016 ਨੂੰ ਸਵੇਰੇ 11 ਵਜੇ ਤੋਂ ਲੈ ਕੇ 1 ਵਜੇ ਤਕ ਬਰੈਂਪਟਨ ਕ੍ਰੀਮੀਟੇਰੀਅਮ ਅਤੇ ਵਿਜ਼ੀਟੇਸ਼ਨ ਸੈਂਟਰ 30 ਬਰਾਮਵਿਨ ਕ੍ਰੀਸੈਂਟ ਬਰੈਂਪਟਨ ਵਿਖੇ ਹੋਵੇਗਾ।ઠઠઠઠઠઠ
ਅੰਤਮ ਅਰਦਾਸ ਓਸੇ ਦਿਨ ਗੁਰਦਵਾਰਾ ਰੈਕਸਡੇਲ ਸਿੰਘ ਸਭਾ ਰਿਲੀਜਸ ਸੈਂਟਰ ਰੈਕਸਡੇਲ, 47 ਬੇਵੁਡ ਰੋਡ, ਈਟਬੀਕੋਕ, ਓਨਟਾਰੀਓ (ਫੋਨ: 416-746-2511) ਵਿਖੇ 2 ਵਜੇ ਤੋਂ 4 ਵਜੇ ਤੱਕ ਹੋਵੇਗੀ ਤੇ ਉਪਰੰਤ ਗੁਰੂ ਕਾ ਲੰਗਰ ਵਰਤੇਗਾ।ઠઠઠઠઠઠઠ
ਸਾਰੇ ਰਿਸ਼ਤੇਦਾਰਾਂ, ਨਿਕਟਵਰਤੀਆਂ, ਦੋਸਤਾਂ ਅਤੇ ਸ਼ੁਭ ਚਿੰਤਕਾਂ ਨੂੰ ਇਸ ਮੌਕੇ ਤੇ ਪੁਜਣ ਦੀ ਬੇਨਤੀ ਕੀਤੀ ਜਾਂਦੀ ਹੈ। ਦੁਖ ਸਾਂਝਾ ਕਰਨ ਲਈ ਜੋਗਿੰਦਰ ਸਿੰਘ ਬਾਜਵਾ ਨਾਲ 416-836-3536 ਤੇ ਫੋਨ ਕੀਤਾ ਜਾ ਸਕਦਾ ਹੈ।

Check Also

ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਉੱਤੇ ਅਸੀਂ ਟੈਕਸ ਨਹੀਂ ਲਾਵਾਂਗੇ : ਫੋਰਡ

Parvasi News, Ontario  ਪ੍ਰੀਮੀਅਰ ਡੱਗ ਫੋਰਡ ਦਾ ਕਹਿਣਾ ਹੈ ਕਿ ਓਨਟਾਰੀਓ ਕਿਊਬਿਕ ਦੀ ਤਰਜ਼ ਉੱਤੇ ਕੋਵਿਡ-19 ਵੈਕਸੀਨੇਸ਼ਨ ਨਾ ਕਰਵਾਉਣ ਵਾਲੇ ਲੋਕਾਂ ਖਿਲਾਫ ਟੈਕਸ ਨਹੀਂ ਲਾਵੇਗਾ। ਟੋਰਾਂਟੋ ਜ਼ੂ ਵਿੱਚ ਖੋਲ੍ਹੇ ਗਏ ਵੈਕਸੀਨੇਸ਼ਨ ਕਲੀਨਿਕ ਦਾ ਜਾਇਜ਼ਾ ਲੈਣ ਗਏ ਫੋਰਡ ਨੇ ਇਹ ਟਿੱਪਣੀ ਕੀਤੀ। ਉਨ੍ਹਾਂ ਆਖਿਆ ਕਿ ਅਸੀਂ ਵੱਖਰੀ ਤਰ੍ਹਾਂ ਦੀ ਪਹੁੰਚ ਅਪਣਾ ਰਹੇ ਹਾਂ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹੀ ਓਨਟਾਰੀਓ ਦੇ ਚੀਫ ਮੈਡੀਕਲ ਆਫੀਸਰ ਆਫ ਹੈਲਥ ਡਾ· ਕੀਰਨ ਮੂਰ ਨੇ ਆਖਿਆ ਕਿ ਕਿਊਬਿਕ ਦੀ ਯੋਜਨਾ ਉਨ੍ਹਾਂ ਨੂੰ ਦੰਡ ਦੇਣ ਵਰਗੀ ਲੱਗ ਰਹੀ ਹੈ ਤੇ ਉਨ੍ਹਾਂ ਦੇ ਪ੍ਰੋਵਿੰਸ ਵੱਲੋਂ ਇਸ ਤਰ੍ਹਾਂ ਦੇ ਮਾਪਦੰਡ ਲਿਆਉਣ ਬਾਰੇ ਵਿਚਾਰ ਨਹੀਂ ਕੀਤਾ ਜਾ ਰਿਹਾ। ਡਾ· ਕੀਰਨ ਮੂਰ ਨੇ ਆਖਿਆ ਕਿ ਸਾਡੇ ਵੱਲੋਂ ਮਹਾਂਮਾਰੀ ਦੌਰਾਨ ਇਸ ਤਰ੍ਹਾਂ ਦੀ ਕੋਈ ਵੀ ਸਿਫਾਰਿਸ਼ ਸਰਕਾਰ ਨੂੰ ਨਹੀਂ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਅਸੀਂ ਬਾਲਗਾਂ ਨੂੰ ਹਮੇਸ਼ਾਂ ਵੈਕਸੀਨੇਸ਼ਨ ਦੇ ਫਾਇਦੇ ਦੱਸ ਕੇ ਹੀ ਉਨ੍ਹਾਂ ਨੂੰ ਪ੍ਰੇਰਿਤ ਕਰਨਾ ਚਾਹੁੰਦੇ ਹਾਂ ਤੇ ਇਸੇ ਤਰ੍ਹਾਂ ਹੀ ਅਸੀਂ ਉਪਲਬਧਤਾ ਤੇ ਪਹੁੰਚ ਨੂੰ ਵਧਾਉਣਾ ਚਾਹੁੰਦੇ ਹਾਂ। ਗੌਰਤਲਬ ਹੈ ਕਿ ਸਤੰਬਰ ਵਿੱਚ ਓਨਟਾਰੀਓ ਵਿੱਚ ਵੈਕਸੀਨੇਸ਼ਨ ਦੇ ਸਬੂਤ ਸਬੰਧੀ ਸਿਸਟਮ ਸੁ਼ਰੂ ਕੀਤਾ ਗਿਆ ਸੀ, ਇਸ ਤਹਿਤ ਉਨ੍ਹਾਂ ਓਨਟਾਰੀਓ ਵਾਸੀਆਂ ਨੂੰ ਵੈਕਸੀਨੇਸ਼ਨ ਤੋਂ ਛੋਟ ਦਿੱਤੀ ਗਈ ਸੀ ਜਿਹੜੇ ਮੈਡੀਕਲ ਕਾਰਨਾਂ ਕਰਕੇ ਸ਼ੌਟਸ ਨਹੀਂ ਸਨ ਲਵਾ ਸਕਦੇ।