Breaking News
Home / ਕੈਨੇਡਾ / ਵਿੰਡਸਰ ਟਾਊਨ ਫੈਸਟੀਵਲ ਪਲਾਜ਼ਾ ‘ਚ ਨਗਰ ਕੀਰਤਨ ਮੌਕੇ ਹੁੰਮ-ਹੁੰਮਾ ਕੇ ਪਹੁੰਚੀ ਸਿੱਖ ਸੰਗਤ

ਵਿੰਡਸਰ ਟਾਊਨ ਫੈਸਟੀਵਲ ਪਲਾਜ਼ਾ ‘ਚ ਨਗਰ ਕੀਰਤਨ ਮੌਕੇ ਹੁੰਮ-ਹੁੰਮਾ ਕੇ ਪਹੁੰਚੀ ਸਿੱਖ ਸੰਗਤ

ਵਿੰਡਸਰ/ਬਿਊਰੋ ਨਿਊਜ਼ : 2018 ਵਿੰਡਸਰ ਖਾਲਸਾ ਡੇਅ ਨਗਰ ਕੀਰਤਨ ਪਰੇਡ ‘ਚ 10,000 ਤੋਂ ਜ਼ਿਆਦਾ ਸਿੱਖ ਸੰਗਤ ਸ਼ਾਮਲ ਹੋਈ। ਨਗਰ ਕੀਰਤਨ ਦਾ ਆਯੋਜਨ ਵਿੰਡਸਰ ਡਾਊਨਟਾਊਨ ਫੈਸਟੀਵਲ ਪਲਾਜ਼ਾ ‘ਚ ਕੀਤਾ ਗਿਆ ਸੀ। ਪਰੇਡ ‘ਚ ਸ਼ਾਮਲ ਹੋਣ ਦੇ ਲਈ ਸਿੱਖ ਸੰਗਤ ਪੂਰੇ ਓਨਟਾਰੀਓ ਤੋਂ ਲੈ ਕੇ ਅਮਰੀਕਾ ਤੱਕ ਤੋਂ ਆਈ ਹੋਈ ਸੀ। ਨਗਰ ਕੀਰਤਨ ‘ਚ ਸਿੱਖ ਸੰਗਠਨਾਂ ਤੋਂ ਇਲਾਵਾ ਹੋਰ ਧਰਮਾਂ ਦੇ ਪ੍ਰਤੀਨਿਧੀ ਅਤੇ ਆਗੂ ਵੀ ਸ਼ਾਮਲ ਹੋਏ। ਲੋਕਾਂ ਨੇ ਪੂਰੇ ਜੋਸ ਨਾਲ ਖਾਲਸਾ ਦਿਵਸ ਵਿਸਾਖੀ ਮਨਾਈ। ਕੀਰਤਨ ਦੇ ਪ੍ਰਬੰਧਕਾਂ ਮਨਦੀਪ ਸਿੰਘ ਗਿੱਲ ਅਤੇ ਹਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿੱਖ ਧਰਮ ਅਤੇ ਵਿਰਾਸਤ ਤੋਂ ਸਾਰਿਆਂ ਨੇ ਕੁਝ ਨਾ ਕੁੱਝ ਸਿੱਖਿਆ ਅਤੇ ਪਰੇਡ ਵਧੀਆ ਰਹੀ। ਪ੍ਰਬੰਧਕ ਗਿਆਨ ਸਿੰਘ ਚੰਦਨ ਨੇ ਦੱਸ਼ਿਆ ਵਿਸਾਖੀ ਨਗਰ ਕੀਰਤਨ ਇਕ ਅਜਿਹੇ ਸਮੇਂ ਹੁੰਦਾ ਹੈ ਜਦੋਂ ਪੂਰੇ ਵਿਸ਼ਵ ਦੇ ਸਿੱਖ ਸਮਾਨਤਾ, ਸਮਾਜਿਕ ਇਨਸਾਫ, ਕਮਿਊਨਿਟੀ ਸਰਵਿਸ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਕਈ ਐਮਪੀ, ਮੇਅਰ, ਐਮਪੀਪੀ ਅਤੇ ਸਿਟੀ ਕੌਂਸਲਰ ਵੀ ਪਰੇਡ ‘ਚ ਸ਼ਾਮਲ ਹੋਏ। ਐਨਡੀਪੀ ਐਮਪੀਪੀ ਫਰਸੀ ਹੈਟਫੀਲਡ ਨੇ ਕਿਹਾ ਕਿ ਅਸੀਂ ਅੱਜ ਖਾਲਸਾ ਡੇਅਰ ਦੇ ਰੰਗ ‘ਚ ਰੰਗੇ ਹੋਏ ਹਾਂ ਅਤੇ ਲੋਕਾਂ ਦੀ ਬੜੀ ਨੂੰ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ। ਐਸ ਸੀ ਐਸ ਐਮ ਡਬਲਿਊ ਦੇ ਸਕੱਤਰ ਜਗਜੀਤ ਸਿੰਘ ਬੜੈਚ ਨੇ ਕਿਹਾ ਕਿ ਪੀਲਾ ਅਤੇ ਸੰਤਰੀ ਰੰਗ ਵਿਸਾਖੀ ਦੇ ਪਰੰਪਰਿਕ ਰੰਗ ਹਨ ਅਤੇ ਇਹ ਪੰਜ ਪਿਆਰਿਆਂ ਦਾ ਵੀ ਪ੍ਰਤੀਕ ਹੈ। ਇਸ ਦਿਨ ਸਾਰੇ ਖੁਸ਼ੀਆਂ ਮਨਾਉਂਦੇ ਹਨ ਅਤੇ ਇਹ ਤਿਉਹਾਰ ਸਾਰਿਆਂ ਦਾ ਸਾਂਝਾ ਹੈ। ਪਰੇਡ ‘ਚ ਸ਼ਾਮਲ ਸਿੱਖ ਮਾਰਸ਼ਲ ਆਰਟ ਗਤਕਾ, ਕੈਨੇਡੀਅਨ ਆਰਮੀ ਬੈਂਡ ਅਤੇ ਨਗਰ ਕੀਰਤਨ ਵੀ ਹੋਇਆ। ਸੰਗੀਤ ਅਤੇ ਸਿੱਖ ਵਿਰਾਸਤ ਨੂੰ ਵੀ ਪ੍ਰਦਰਸ਼ਤ ਕੀਤਾ ਗਿਆ। ਲੋਕਾਂ ਨੂੰ ਮੁਫ਼ਤ ਫੂਡ, ਡਰਿੰਕਸ ਅਤੇ ਹੋਰ ਰਿਫਰੈਸ਼ਮੈਂਟ ਵੀ ਦਿੱਤੀ ਗਈ ਅਤੇ ਲੰਗਰ ਦੀ ਪ੍ਰਥਾ ਨੂੰ ਕਾਇਮ ਰੱਖਿਆ ਗਿਆ। ਗਿਆਨ ਸਿੰਘ ਚੰਦਨ ਨੇ ਕਿਹਾ ਕਿ ਅਸੀਂ ਲੋਕਾਂ ਦੇ ਨਾਲ ਵੰਡ ਕੇ ਖਾਣਾ ਚਾਹੁੰਦੇ ਹਾਂ ਅਤੇ ਵਿੰਡਸਰ ਦੀ ਪਰੇਡ ਦੌਰਾਨ ਉਸੇ ਪਰੰਪਰਾ ਨੂੰ ਬਣਾਈ ਰੱਖਿਆ ਗਿਆ ਹੈ। ਖਾਲਸਾ ਏਡ ਕੈਨੇਡਾ ਦੇ ਬੁਲਾਰੇ ਅਮਨਿੰਦਰ ਸਿੰਘ ਚਾਹਲ ਨੇ ਕਿਹਾ ਕਿ ਵਿੰਡਸਰ ‘ਚ ਨਗਰ ਕੀਰਤਨ ਅਤੇ ਖਾਲਸਾ ਡੇਅ ਦਾ ਉਤਸਵ ਇਕ ਸ਼ਾਨਦਾਰ ਮੌਕਾ ਪ੍ਰਦਾਨ ਕਰਦਾ ਹੈ ਕਿ ਅਸੀਂ ਪੂਰੇ ਸਮਾਜ ਨੂੰ ਸਿੱਖ ਸਿਧਾਂਤਾਂ ਤੋਂ ਜਾਣੂ ਕਰਵਾ ਸਕਦੇ ਹਾਂ।

Check Also

ਕੈਨੇਡਾ ਪਹੁੰਚਣ ਵਾਲੇ ਸੈਂਕੜੇ ਟਰੈਵਲਰਜ਼ ਪਾਏ ਜਾ ਰਹੇ ਹਨ ਕੋਵਿਡ-19 ਪਾਜ਼ੀਟਿਵ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਪਰਤਣ ਵਾਲੇ ਲੋਕਾਂ ਨੂੰ ਫੈਡਰਲ ਸਰਕਾਰ ਵੱਲੋਂ ਹੋਟਲਾਂ ਵਿੱਚ ਲਾਜ਼ਮੀ ਤੌਰ …