ਬਰੈਂਪਟਨ : ਬਰੈਂਪਟਨ ਦੇ ਵਾਰਡ ਨੰਬਰ 3 ਅਤੇ 4 ਤੋਂ ਸਿਟੀ ਕੌਂਸਲਰ ਜੈਫ ਬੋਮੈਨ ਨੇ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੂੰ ਕਾਰਪੋਰੇਟ ਡਿਵੀਜ਼ਨਾਂ ਅਤੇ ਵਿਭਾਗਾਂ ਵਿੱਚ ਕੰਮ ‘ਤੇ ਰੱਖਣ ਲਈ ਸਿਟੀ ਕੌਂਸਲ ਦੀ ਮੀਟਿੰਗ ਵਿੱਚ ਇੱਕ ਮਤਾ ਪੇਸ਼ ਕੀਤਾ। ਉਨ੍ਹਾਂ ਨੇ ਕੌਂਸਲ ਸਟਾਫ ਨੂੰ ਇਸ ਮਤੇ ‘ਤੇ ਡੂੰਘਾਈ ਨਾਲ ਵਿਚਾਰ ਕਰਕੇ ਕੰਮ ਦੇ ਮੌਕੇ ਤਲਾਸ਼ਣ ਲਈ ਕਿਹਾ।
ਉਨ੍ਹਾਂ ਕਿਹਾ ਕਿ ਇਸਦਾ ਮਕਸਦ ਵਿਦਿਆਰਥੀਆਂ ਨੂੰ ਇਨ੍ਹਾਂ ਕਾਰਪੋਰੇਟ ਡਿਵੀਜ਼ਨਾਂ ਅਤੇ ਵਿਭਾਗਾਂ ਵਿੱਚ ਕੰਮ ਜਾਂ ਇੰਟਰਨਸ਼ਿਪ ਪ੍ਰੋਗਰਾਮ ‘ਤੇ ਰੱਖ ਕੇ ਉਨ੍ਹਾਂ ਨੂੰ ਅਸਲੀ ਕੰਮ ਦਾ ਤਜਰਬਾ ਦੇਣਾ ਹੈ ਤਾਂ ਕਿ ਉਨ੍ਹਾਂ ਦੇ ਹੁਨਰ ਅਤੇ ਪ੍ਰਤਿਭਾ ਨੂੰ ਤਰਾਸ਼ ਕੇ ਉਨ੍ਹਾਂ ਦੇ ਭਵਿੱਖ ਨੂੰ ਸੇਧ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨੌਕਰੀ ਦੇਣ ਮੌਕੇ ਨਿਯੁਕਤੀਕਰਤਾ ਵੱਲੋਂ ਸਭ ਤੋਂ ਪਹਿਲਾਂ ਕੰਮ ਦੇ ਤਜਰਬੇ ਸਬੰਧੀ ਪੁੱਛਿਆ ਜਾਂਦਾ ਹੈ ਜੋ ਕਿ ਵਿਦਿਆਰਥੀਆਂ ਕੋਲ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਇਹ ਮਤਾ ਨੌਜਵਾਨਾਂ ਨੂੰ ਸਿਟੀ ਕਰਮਚਾਰੀਆਂ ਅਧੀਨ ਕੰਮ ਕਰਨ ਦੇ ਮੌਕੇ ਪੈਦਾ ਕਰੇਗਾ। ਉਨ੍ਹਾਂ ਨੂੰ ਆਪਣੇ ਆਪਣੇ ਖੇਤਰਾਂ ਸਬੰਧੀ ਪੇਸ਼ੇਵਰ ਸਲਾਹ ਮਿਲੇਗੀ ਤੇ ਉਹ ਤਜਰਬਾ ਹਾਸਲ ਕਰਨਗੇ।
ਸਿਟੀ ਕੌਂਸਲਰ ਜੈਫ ਬੋਮੈਨ ਨੇ ਵਿਦਿਆਰਥੀਆਂ ਨੂੰ ਕੰਮ ਦੇਣ ਸਬੰਧੀ ਮਤਾ ਕੀਤਾ ਪੇਸ਼
RELATED ARTICLES

