ਉਨਟਾਰੀਓ/ਬਿਊਰੋ ਨਿਊਜ਼ : ਉਨਟਾਰੀਓ ਸਰਕਾਰ ਵੱਲੋਂ ਲਾਇਸੈਂਸ ਪਲੇਟ ਤੇ ਸਟਿੱਕਰ ਰੀਨਿਊ ਕਰਵਾਉਣ ਸਬੰਧੀ ਫੀਸ ਖਤਮ ਕਰਨ ਦਾ ਐਲਾਨ ਕੀਤਾ ਗਿਆ। ਇਸ ਦੇ ਨਾਲ ਹੀ ਸਰਕਾਰ ਵੱਲੋਂ ਉਨਟਾਰੀਓ ਦੇ ਯੋਗ ਡਰਾਈਵਰਾਂ ਨੂੰ ਰੀਫੰਡ ਵੀ ਮੁਹੱਈਆ ਕਰਵਾਏ ਜਾਣਗੇ। ਫੀਸ ਖਤਮ ਕਰਨ ਸਬੰਧੀ ਇਹ ਫੈਸਲਾ 13 ਮਾਰਚ ਤੋਂ ਪ੍ਰਭਾਵੀ ਹੋਵੇਗਾ। ਫੋਰਡ ਸਰਕਾਰ ਵੱਲੋਂ ਇਹ ਫੈਸਲਾ ਜੂਨ ਵਿੱਚ ਹੋਣ ਜਾ ਰਹੀਆਂ ਪ੍ਰੋਵਿੰਸ਼ੀਅਲ ਚੋਣਾਂ ਤੋਂ ਤਿੰਨ ਮਹੀਨੇ ਪਹਿਲਾਂ ਲਿਆ ਗਿਆ ਹੈ। ਇਸ ਨਾਲ ਉਨਟਾਰੀਓ ਦੇ ਕਈ ਡਰਾਈਵਰਾਂ ਨੂੰ ਸਾਲ ਦੇ 120 ਡਾਲਰ ਦੀ ਬਚਤ ਹੋਵੇਗੀ। ਫੋਰਡ ਵੱਲੋਂ ਇਹ ਐਲਾਨ ਰਿਚਮੰਡ ਹਿੱਲ ਉੱਤੇ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ, ਗਵਰਮੈਂਟ ਐਂਡ ਕੰਜ਼ਿਊਮਰ ਸਰਵਿਸਿਜ਼ ਮੰਤਰੀ ਰੌਸ ਰੌਮਾਨੋ ਤੇ ਐਸੋਸੀਏਟ ਮਨਿਸਟਰ ਆਫ ਸਮਾਲ ਬਿਜ਼ਨਸ ਐਂਡ ਰੈੱਡ ਟੇਪ ਰਿਡਕਸ਼ਨ ਨੀਨਾ ਟਾਂਗਰੀ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਮੰਗਲਵਾਰ ਨੂੰ ਨਿਊਜ਼ ਕਾਨਫਰੰਸ ਵਿੱਚ ਗੱਲ ਕਰਦਿਆਂ ਫੋਰਡ ਨੇ ਆਖਿਆ ਕਿ ਸਰਕਾਰ ਮਾਰਚ 2020 ਤੋਂ ਅਦਾ ਕੀਤੀ ਗਈ ਲਾਇਸੈਂਸ ਪਲੇਟ ਰਿਨਿਊਅਲ ਫੀਸ ਲਈ ਉਨਟਾਰੀਓ ਦੇ ਡਰਾਈਵਰਾਂ ਨੂੰ ਰੀਫੰਡ ਮੁਹੱਈਆ ਕਰਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਰੀਫੰਡ 7.5 ਮਿਲੀਅਨ ਰੈਜ਼ੀਡੈਂਟਸ ਤੋਂ ਵੀ ਵੱਧ ਨੂੰ ਹਾਸਲ ਹੋਣਗੇ। ਇਹ ਰੀਫੰਡ ਹਾਸਲ ਕਰਨ ਲਈ ਡਰਾਈਵਰਾਂ ਨੂੰ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਪ੍ਰੋਵਿੰਸ਼ੀਅਲ ਵੈੱਬਸਾਈਟ ਉੱਤੇ ਉਨ੍ਹਾਂ ਦੇ ਪਤੇ ਅਪਡੇਟ ਹੋਣ ‘ਤੇ ਉਨ੍ਹਾਂ ਵੱਲੋਂ 7 ਮਾਰਚ ਤੱਕ ਕਿਸੇ ਵੀ ਤਰ੍ਹਾਂ ਦੀਆਂ ਟਰੈਫਿਕ ਟਿਕਟਾਂ ਦਾ ਭੁਗਤਾਨ ਕਰ ਦਿੱਤਾ ਗਿਆ ਹੋਵੇ। ਸਰਕਾਰ ਵੱਲੋਂ ਲਾਇਸੈਂਸ ਪਲੇਟਾਂ ਦੀ ਵੈਲੀਡੇਸ਼ਨ ਦਾ ਸਮਾਂ 31 ਮਾਰਚ ਤੱਕ ਵਧਾ ਦਿੱਤਾ ਗਿਆ ਹੈ।
Check Also
ਕੈਨੇਡਾ ਬੈਂਕ ਨੇ ਵਿਆਜ ਦੀ ਦਰ .50 ਦੇ ਆਧਾਰ ‘ਤੇ ਘਟਾਈ, ਜਿਸ ਨਾਲ ਚਲੰਤ ਮਾਰਗੇਜ ਨਵਿਆਉਣ ਅਤੇ ਨਵੇਂ ਘਰ ਖ਼ਰੀਦਣ ਵਾਲਿਆਂ ਨੂੰ ਹੋਵੇਗਾ ਫ਼ਾਇਦਾ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਬੈਂਕ ਆਫ਼ ਕੈਨੇਡਾ ਨੇ ਲੰਘੇ 23 ਅਕਤੂਬਰ ਤੋਂ 50 ਪੁਆਇੰਟ ਦੇ ਆਧਾਰ …