-11.9 C
Toronto
Sunday, February 1, 2026
spot_img
Homeਕੈਨੇਡਾਕਲੀਵਵਿਊ ਸੀਨੀਅਰਜ਼ ਕਲੱਬ ਦਾ ਸਲਾਨਾ ਪ੍ਰੋਗਰਾਮ

ਕਲੀਵਵਿਊ ਸੀਨੀਅਰਜ਼ ਕਲੱਬ ਦਾ ਸਲਾਨਾ ਪ੍ਰੋਗਰਾਮ

ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ : ਲੰਘੇ ਐਤਵਾਰ ਬਰੈਂਪਟਨ ਦੇ ਕਲੀਵਵਿਊ ਸੀਨੀਅਰਜ਼ ਕਲੱਬ ਵਲੋਂ ਨੇੜਲੇ ਪਾਰਕ ਵਿਚ ਸਾਰੇ ਮੈਂਬਰਾਂ ਦਾ ਸਲਾਨਾ ਇਕੱਠ ਕੀਤਾ ਗਿਆ, ਜਿਸ ਵਿਚ ਬੀਤੇ ਸਾਲ ਦੇ ਪ੍ਰੋਗਰਾਮਾਂ ਨੂੰ ਵਿਚਾਰਿਆ ਗਿਆ ਅਤੇ ਇਸ ਸਾਲ ਕੀਤੇ ਜਾਣ ਵਾਲੇ ਸਮਾਗਮਾਂ ਬਾਰੇ ਕਾਰਜਕਰਨੀ ਵਲੋਂ ਮੈਂਬਰਾਂ ਨੂੰ ਦੱਸਿਆ ਗਿਆ। ਇਸ ਸਮੇਂ ਪ੍ਰੋਗਰਾਮ ਦੇ ਨਾਲ-ਨਾਲ ਖਾਣ ਪੀਣ ਦਾ ਵੀ ਵਧੀਆ ਇੰਤਜ਼ਾਮ ਸੀ। ਨਵੇਂ ਉਸਰੇ ਇਸ ਇਲਾਕੇ ਵਿਚ ਵੱਖ-ਵੱਖ ਕੌਮਾਂ ਦੇ ਪਰਿਵਾਰ ਆ ਕੇ ਵਸੇ ਹੋਏ ਹਨ। ਭਾਰਤ, ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਅਤੇ ਹੋਰ ਦੇਸ਼ਾਂ ਦੇ ਪਿਛੋਕੜ ਵਾਲੇ ਲੋਕ ਇਸ ਇਲਾਕੇ ਨੂੰ ਵੰਨ ਸੁਵੰਨਾ ਰੂਪ ਰੰਗ ਦਿੰਦੇ ਹਨ। ਇਸੇ ਵਿਭਿੰਨਤਾ ਵਿਚੋਂ ਇਕਜੁੱਟਤਾ ਦਰਸਾਉਂਦਾ ਇਹ ਪ੍ਰੋਗਰਾਮ ਬੜਾ ਸਫਲ ਰਿਹਾ।
ਪ੍ਰੋਗਰਾਮ ਦੇ ਸ਼ੁਰੂ ਵਿਚ ਕਲੱਬ ਦੇ ਜਨਰਲ ਸਕੱਤਰ ਤਰਲੋਚਨ ਸਿੰਘ ਬਡਵਾਲ ਨੇ ਕਲੱਬ ਵਲੋਂ ਅਧਿਕਾਰੀਆਂ ਨਾਲ ਸੰਪਰਕ ਕਰਕੇ ਆਲੇ ਦੁਆਲੇ ਨੂੰ ਹੋਰ ਚੰਗੇਰਾ ਬਣਾਉਣ ਅਤੇ ਪਾਰਕ ਵਿਚ ਹੋਰ ਬਿਹਤਰ ਸਹੂਲਤਾਂ ਬਣਾਉਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਕਲੱਬ ਦੇ ਪ੍ਰਧਾਨ ਡਾ. ਬਲਜਿੰਦਰ ਸੇਖੋਂ ਨੇ ਅਪਣੇ ਵਿਚਾਰ ਰੱਖਦਿਆਂ, ਸੀਨੀਅਰ ਕਲੱਬ ਨੂੰ ਬਜ਼ੁਰਗਾਂ ਦੇ ਮਾਨਸਿਕ ਸਵਾਸਥ ਲਈ ਇੱਕ ਵਰਦਾਨ ਕਿਹਾ, ਜਿਥੇ ਆ ਕੇ ਉਹ ਇੱਕ ਦੂਜੇ ਨਾਲ ਗਲਬਾਤ ਕਰਦਿਆਂ, ਇੱਕ ਦੂਜੇ ਦੀਆਂ ਪ੍ਰੇਸ਼ਾਨੀਆਂ ਸੁਣ ਉਨ੍ਹਾਂ ਨੂੰ ਘਟਾਉਂਦੇ ਹਨ ਅਤੇ ਖੁਸ਼ੀ ਦੀਆਂ ਗੱਲਾਂ ਸਾਂਝੀਆਂ ਕਰ ਖੁਸ਼ੀ ਮਹਿਸੂਸ ਕਰਦੇ ਹਨ ਅਤੇ ਇਕੱਠੇ ਹੋ ਬੀਤੇ ਦੀਆਂ ਰੌਚਿਕ ਗੱਲਾਂ ਸੁਣਾ ਆਪਣੇ ਸਾਥੀਆਂ ਦਾ ਮਨਪ੍ਰਚਾਵਾ ਕਰਦੇ ਹਨ। ਕਲੱਬ ਦੇ ਸਰਪ੍ਰਸਤ ਕਰਨਲ ਗੁਰਮੇਲ ਸਿੰਘ ਸੋਹੀ ਨੇ ઑਮਾਂ ਦਿਵਸ਼ ਬਾਰੇ ਆਪਣੇ ਵਿਚਾਰ ਰੱਖੇ। ਮੀਤ ਪ੍ਰਧਾਨ ਮਿਸਟਰ ਜੇ ਨੇ ਇਸ ਸਾਲ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਬਾਰੇ ਦੱਸਿਆ ਅਤੇ ਸੁਖਵਿੰਦਰ ਜੀਤ ਨੇ ਕਲੱਬ ਦਾ ਹਿਸਾਬ ਕਿਤਾਬ ਮੈਂਬਰਾਂ ਨਾਲ ਸਾਂਝਾ ਕੀਤਾ। ਸਭਿਆਚਾਰਕ ਪ੍ਰੋਗਰਾਮ ਵਿਚ ਵੀ ਕਈ ਮੈਂਬਰਾਂ ਨੇ ਹਿੱਸਾ ਲਿਆ। ਕਲੱਬ ਬਾਰੇ ਹੋਰ ਜਾਣਕਾਰੀ ਲਈ ਤਰਲੋਚਨ ਸਿੰਘ ਬਡਵਾਲ (647 960 9841) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS