Breaking News
Home / ਕੈਨੇਡਾ / ‘ਰੱਨ ਫ਼ਾਰ ਹੋਪ ਹੈਮਿਲਟਨ ਵਰਚੂਅਲ ਮੈਰਾਥਨ’ ਲਈ ਸੰਜੂ ਗੁਪਤਾ ਨੇ ‘ਹੈਮਰ ਥਰੋ ਚੈਲਿੰਗ’ ਅਧੀਨ ਦੋ ਦਿਨਾਂ ਵਿਚ ਤਿੰਨ ਰੇਸਾਂ ਲਗਾਈਆਂ

‘ਰੱਨ ਫ਼ਾਰ ਹੋਪ ਹੈਮਿਲਟਨ ਵਰਚੂਅਲ ਮੈਰਾਥਨ’ ਲਈ ਸੰਜੂ ਗੁਪਤਾ ਨੇ ‘ਹੈਮਰ ਥਰੋ ਚੈਲਿੰਗ’ ਅਧੀਨ ਦੋ ਦਿਨਾਂ ਵਿਚ ਤਿੰਨ ਰੇਸਾਂ ਲਗਾਈਆਂ

ਈਟੋਬੀਕੋ/ਡਾ. ਝੰਡ : ਕਰੋਨਾ ਮਹਾਂਮਾਰੀ ਦੇ ਚੱਲ ਰਹੇ ਅਜੋਕੇ ਦੌਰ ਵਿਚ ਦੌੜਾਕਾਂ ਵੱਲੋਂ ਆਪਣਾ ਸ਼ੌਕ ਪੂਰਾ ਕਰਨ ਲਈ ਅੱਜ ਕੱਲ੍ਹ ਵਰਚੂਅਲ ਦੌੜਾਂ ਵਿਚ ਭਾਗ ਲਿਆ ਜਾ ਰਿਹਾ ਹੈ। ਦੌੜ ਦੇ ਸ਼ੌਕੀਨਾਂ ਲਈ ਹੈਮਿਲਟਨ ਵਿਚ ਹਰ ਸਾਲ ਹੋਣ ਵਾਲੀ ‘ਰੱਨ ਫ਼ਾਰ ਹੋਪ ਮੈਰਾਥਨ’ ਬੜੀ ਅਹਿਮ ਹੈ ਅਤੇ ਉਹ ਇਸ ਵਿਚ ਬੜੀ ਦਿਲਚਸਪੀ ਨਾਲ ਹਿੱਸਾ ਲੈਂਦੇ ਹਨ। ਇਸ ਦੌੜ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਇਹ ਈਵੈਂਟ ਵੀਕ-ਐਂਡ ‘ਤੇ ਸ਼ਨੀਵਾਰ ਤੇ ਐਤਵਾਰ ਦੋ ਦਿਨ ਲਗਾਤਾਰ ਕਰਵਾਇਆ ਜਾਂਦਾ ਹੈ ਅਤੇ ਇਸ ‘ਚ ਤਿੰਨ ਦੌੜਾਂ ਦਾ ਆਯੋਜਨ ਕੀਤਾ ਜਾਂਦਾ ਹੈ। ਪਹਿਲੇ ਦਿਨ ਸ਼ਨੀਵਾਰ ਨੂੰ 5 ਕਿਲੋਮੀਟਰ ਤੇ 10 ਕਿਲੋਮੀਟਰ ਦੀਆਂ ਦੋ ਦੌੜਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ ਅਤੇ ਦੂਸਰੇ ਸਵੇਰੇ 8.00 ਵਜੇ 21 ਕਿਲੋਮੀਟਰ ਵਾਲੀ ਹਾਫ਼-ਮੈਰਾਥਨ ਕਰਵਾਈ ਜਾਂਦੀ ਹੈ। ਇਨ੍ਹਾਂ ਤਿੰਨਾਂ ਦੌੜਾਂ ਵਿਚ ਭਾਗ ਲੈਣ ਵਾਲਿਆਂ ਨੂੰ ‘ਹੈਮਰ ਚੈਲਿੰਗ’ ਕਰਨ ਵਾਲਿਆਂ ਵਜੋਂ ਸਨਮਾਨਿਆ ਜਾਂਦਾ ਹੈ। ਬਰੈਂਪਟਨ ਵਿਚ ਵਿਚਰ ਰਹੀ ਟੀ.ਪੀ.ਏ.ਆਰ. ਕਲੱਬ ਦੇ ਸਰਗ਼ਰਮ ਮੈਂਬਰ ਸੰਜੂ ਗੁਪਤਾ ਇਸ ਅਹਿਮ ਮੈਰਾਥਨ ਵਿਚ ਪਿਛਲੇ ਚਾਰ ਸਾਲ ਤੋਂ ਲਗਾਤਾਰ ਹਿੱਸਾ ਲੈਂਦੇ ਆ ਰਹੇ ਹਨ ਅਤੇ ਸਾਲ 2018 ਤੇ 2019 ਦੌਰਾਨ ਉਹ ਇਨ੍ਹਾਂ ਤਿੰਨਾਂ ਦੌੜਾਂ ਵਿਚ ਭਾਗ ਲੈ ਕੇ ‘ਹੈਮਰ ਚੈਲਿੰਜਰ’ ਵੀ ਬਣੇ ਹਨ। ਇਸ ਸਾਲ ਕਰੋਨਾ ਦੇ ਲਗਾਤਾਰ ਚੱਲ ਰਹੇ ਪ੍ਰਕੋਪ ਕਾਰਨ ਇਹ ‘ਰੱਨ ਫ਼ਾਰ ਹੋਪ ਮੈਰਾਥਨ’ ਵੀ ਹੋਰ ਦੌੜਾਂ ਵਾਂਗ ਵਰਚੂਅਲ ਰੂਪ ਵਿਚ ਹੀ ਹੋਈ। ਸੰਜੂ ਗੁਪਤਾ ਬੀਤੇ ਦਿਨੀਂ ਇਹ ਦੌੜ ਬਰੈਂਪਟਨ ਦੇ ਚਿੰਗੂਆਕੂਜ਼ੀ ਪਾਰਕ ਵਿਚ ਲਗਾਉਣਾ ਚਾਹੁੰਦੇ ਸਨ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …