0.9 C
Toronto
Thursday, November 27, 2025
spot_img
Homeਹਫ਼ਤਾਵਾਰੀ ਫੇਰੀM. Phil ਹੁਣ ਮਾਨਤਾ ਪ੍ਰਾਪਤ ਡਿਗਰੀ ਨਹੀਂ ਰਹੀ

M. Phil ਹੁਣ ਮਾਨਤਾ ਪ੍ਰਾਪਤ ਡਿਗਰੀ ਨਹੀਂ ਰਹੀ

ਯੂਜੀਸੀ ਨੇ ਵਿਦਿਆਰਥੀਆਂ ਨੂੰ ਕੀਤਾ ਸੁਚੇਤ
ਨਵੀਂ ਦਿੱਲੀ/ਬਿਊਰੋ ਨਿਊਜ਼ : ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ ਯੂਨੀਵਰਸਿਟੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਵਿਦਿਆਰਥੀਆਂ ਨੂੰ ਮਾਸਟਰ ਆਫ਼ ਫ਼ਿਲਾਸਫ਼ੀ (ਐੱਮ ਫਿਲ) ਪ੍ਰੋਗਰਾਮਾਂ ‘ਚ ਦਾਖਲੇ ਆਫਰ ਨਾ ਕਰਨ ਕਿਉਂਕਿ ਇਹ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ। ਇਸੇ ਦੌਰਾਨ ਵਿਦਿਆਰਥੀਆਂ ਨੂੰ ਵੀ ਸੁਚੇਤ ਕੀਤਾ ਗਿਆ ਹੈ ਕਿ ਉਹ ਅਜਿਹੇ ਕਿਸੇ ਕੋਰਸ ‘ਚ ਦਾਖਲੇ ਨਾ ਲੈਣ। ਯੂਜੀਸੀ ਦੇ ਸਕੱਤਰ ਮਨੀਸ਼ ਜੋਸ਼ੀ ਨੇ ਦੱਸਿਆ ਕਿ ਅਜਿਹਾ ਧਿਆਨ ‘ਚ ਆਇਆ ਹੈ ਕਿ ਕੁਝ ਯੂਨੀਵਰਸਿਟੀਆਂ ਵੱਲੋਂ ਐੱਮਫਿਲ ਪ੍ਰੋਗਰਾਮਾਂ ਲਈ ਤਾਜ਼ਾ ਅਰਜ਼ੀਆਂ ਮੰਗੀਆਂ ਗਈਆਂ ਹਨ। ਇਸ ਸਬੰਧ ਵਿੱਚ ਸੂਚਿਤ ਕੀਤਾ ਜਾਂਦਾ ਹੈ ਕਿ ਐੱਮਫਿਲ ਮਾਨਤਾ ਪ੍ਰਾਪਤ ਡਿਗਰੀ ਨਹੀਂ ਹੈ।
ਉਨ੍ਹਾਂ ਕਿਹਾ, ”ਯੂਜੀਸੀ ਦੇ ਨਿਯਮ 14 (ਮਿਨੀਮਮ ਸਟੈਂਡਰਡਜ਼ ਐਂਡ ਪ੍ਰੋਸੀਜਰਜ਼ ਫਾਰ ਐਵਾਰਡ ਆਫ ਪੀਐੱਚਡੀ ਡਿਗਰੀ), ਰੈਗੂਲੇਸ਼ਨ, 2022 ਸਪਸ਼ਟ ਤੌਰ ‘ਤੇ ਦੱਸਦਾ ਹੈ ਕਿ ਉਚ ਸਿੱਖਿਆ ਸੰਸਥਾਵਾਂ ਐੱਮਫਿਲ ਪ੍ਰੋਗਰਾਮ ਆਫਰ ਨਹੀਂ ਕਰਨਗੀਆਂ।” ਕਮਿਸ਼ਨ ਨੇ ਯੂਨੀਵਰਸਿਟੀਆਂ ਨੂੰ ਕਿਹਾ ਹੈ ਕਿ 2023-24 ਵਿਦਿਅਕ ਵਰ੍ਹੇ ਲਈ ਐੱਮਫਿਲ ਪ੍ਰੋਗਰਾਮਾਂ ਵਾਸਤੇ ਦਾਖਲੇ ਫੌਰੀ ਤੌਰ ‘ਤੇ ਰੋਕੇ ਜਾਣ।
ਜੋਸ਼ੀ ਨੇ ਵਿਦਿਆਰਥੀਆਂ ਨੂੰ ਵੀ ਸਲਾਹ ਦਿੱਤੀ ਕਿ ਉਹ ਐੱਮਫਿਲ ਪ੍ਰੋਗਰਾਮਾਂ ‘ਚ ਦਾਖਲੇ ਨਾ ਲੈਣ। ਕਾਬਿਲੇਗੌਰ ਹੈ ਕਿ ਯੂਜੀਸੀ ਨੇ ਨਵੰਬਰ 2022 ਤੋਂ ਐੱਮਫਿਲ ਪ੍ਰੋਗਰਾਮਾਂ ‘ਤੇ ਰੋਕ ਲਗਾ ਦਿੱਤੀ ਸੀ। ਉਨ੍ਹਾਂ ਕਿਹਾ, ”ਜਿਹੜੇ ਐੱਮਫਿਲ ਕੋਰਸ ਪੀਐੱਚਡੀ ਰੈਗੂਲੇਸ਼ਨ ਤੋਂ ਪਹਿਲਾਂ ਸ਼ੁਰੂ ਹੋਏ ਸਨ, ਉਨ੍ਹਾਂ ‘ਤੇ ਕੋਈ ਅਸਰ ਨਹੀਂ ਪਏਗਾ।”

RELATED ARTICLES
POPULAR POSTS