ਨਵੀਂ ਦਿੱਲੀ : ਦਵਾ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸਾਖਾ ਨੇ ਅੱਜ ਗ੍ਰਿਫਤਾਰ ਕਰ ਲਿਆ। ਮੀਡੀਆ ਦੀਆਂ ਖਬਰਾਂ ਮੁਤਾਬਕ ਸ਼ਵਿੰਦਰ ਸਿੰਘ ਨਾਲ ਤਿੰਨ ਹੋਰ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਇਹ ਕਾਰਵਾਈ ਰੈਲੀਗੇਅਰ ਫਿਨਵੈਸਟ ਲਿਮਟਿਡ ਦੀ ਸ਼ਿਕਾਇਤ ‘ਤੇ ਹੋਈ ਹੈ। ਸ਼ਵਿੰਦਰ ਸਿੰਘ ਰੈਲੀਗੇਅਰ ਫਿਨਵੈਸਟ ਦੇ ਵੀ ਸਾਬਕਾ ਪ੍ਰਮੋਟਰ ਹਨ। ਸ਼ਿਕਾਇਤ ਮੁਤਾਬਕ ਸ਼ਵਿੰਦਰ ਸਿੰਘ ਅਤੇ ਹੋਰ ਵਿਅਕਤੀਆਂ ‘ਤੇ 740 ਕਰੋੜ ਰੁਪਏ ਦਾ ਫੰਡ ਖੁਰਦ-ਬੁਰਦ ਕਰਨ ਦੇ ਆਰੋਪ ਹਨ। ਇਸ ਮਾਮਲੇ ਵਿਚ ਸ਼ਵਿੰਦਰ ਦਾ ਭਰਾ ਮਲਵਿੰਦਰ ਸਿੰਘ ਵੀ ਆਰੋਪੀ ਹੈ ਅਤੇ ਉਸਦੀ ਵੀ ਭਾਲ ਕੀਤੀ ਜਾ ਰਹੀ ਹੈ। ਧਿਆਨ ਰਹੇ ਕਿ ਰੈਲੀਗੇਅਰ ਫਿਨਵੈਸਟ ਨੇ ਪਿਛਲੇ ਸਾਲ ਦਸੰਬਰ ਵਿਚ ਸ਼ਵਿੰਦਰ ਅਤੇ ਮਲਵਿੰਦਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ।
ਸਾਂਝੀਵਾਲਤਾ ਦਾ ਸੁਨੇਹਾ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਸ਼ ਪੁਰਬ ਵੀ ਅਸੀਂ ਨਹੀਂ ਮਨਾ ਰਹੇ ਸਾਂਝੇ ਤੌਰ ‘ਤੇ
Home / ਹਫ਼ਤਾਵਾਰੀ ਫੇਰੀ / 740 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ‘ਚ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ‘ਚ ਗ੍ਰਿਫਤਾਰ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …