ਟਰੂਡੋ ਨੂੰ ਵੋਟਾਂ ਪਾਇਓ ਟਰੂਡੋ ਨੂੰ
ਟੋਰਾਂਟੋ/ਸਤਪਾਲ ਸਿੰਘ ਜੌਹਲ : ਬੀਤੇ ਸਮਿਆਂ ‘ਚ ਕੈਨੇਡਾ ਤੋਂ ਲੋਕ ਭਾਰਤ ‘ਚ ਫੋਨ ਕਰਕੇ ਆਪਣੀ ਪਸੰਦ ਦੀ ਪਾਰਟੀ ਅਤੇ ਉਮੀਦਵਾਰ ਨੂੰ ਵੋਟ ਪਾਉਣ ਦੀ ਸਿਫ਼ਾਰਸ਼ ਕਰਦੇ ਰਹੇ ਅਤੇ ਪੰਜਾਬ ਦੇ ਕੈਨੇਡਾ ਵਾਸੀ ਲੋਕ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਅਜਿਹੀਆਂ ਨਸੀਹਤਾਂ ਅਤੇ ਸਿਫ਼ਾਰਸ਼ਾਂ ਕਰਨ ‘ਚ ਮੋਹਰੀ ਭੂਮਿਕਾ ਨਿਭਾਉਂਦੇ ਰਹੇ। ਪਤਾ ਲੱਗਾ ਹੈ ਕਿ ਹੁਣ ਇਸ ਰੁਝਾਨ ਨੂੰ ਉਲਟਾ ਗੇੜਾ ਵੀ ਪੈ ਚੁੱਕਾ ਹੈ। ਇਸ ਸਮੇਂ ਸੰਸਦੀ ਚੋਣ ਮੌਕੇ ਪੰਜਾਬ ਤੋਂ ਕੈਨੇਡਾ ‘ਚ ਆਪਣੇ ਰਿਸ਼ਤੇਦਾਰਾਂ ਅਤੇ ਹੋਰ ਸਾਕ ਸਬੰਧੀਆਂ ਨੂੰ ਫ਼ੋਨ ਰਾਹੀਂ ਲੋਕ ਅਕਸਰ ਜਸਟਿਨ ਟਰੂਡੋ ਨੂੰ ਵੋਟ ਪਾਉਣ ਦੀ ਤਾਕੀਦ ਕਰਦੇ ਹਨ। ਬੀਤੇ ਕੁਝ ਸਾਲਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ ਕੈਨੇਡਾ ਦੇ ਵੀਜ਼ਾ ਧੜਾਧੜ ਮਿਲਦੇ ਰਹੇ ਅਤੇ ਵੱਡੀ ਗਿਣਤੀ ‘ਚ ਪੰਜਾਬੀਆਂ ਦੇ ਕੈਨੇਡਾ ਦੇ ਲੋਕਾਂ ਨਾਲ ਰਿਸ਼ਤੇ ਬਣੇ ਹਨ। ਅਜਿਹੇ ‘ਚ ਕਈ ਪੰਜਾਬੀ ਜਸਟਿਨ ਟਰੂਡੋ ਨਾਲ ਆਪਣਾ ਲਗਾਓ ਰੱਖਦੇ ਹੋ ਸਕਦੇ ਹਨ ਤਾਂ ਕਿ ਉਨ੍ਹਾਂ ਲਈ ਕੈਨੇਡਾ ਦਾ ਰਾਹ ਖੁੱਲ੍ਹਿਆ ਰਹੇ। ਇਹ ਵੀ ਕਿ ਇਸ ਵਾਰ ਇਤਿਹਾਸਕ ਮੌਕਾ ਹੋਣ ਕਾਰਨ ਜਗਮੀਤ ਸਿੰਘ ਨੂੰ ਵੋਟ ਪਾਉਣ ਦੀਆਂ ਤਾਕੀਦਾਂ ਵੀ ਕੀਤੀ ਜਾਂਦੀਆਂ ਹਨ ਜਾਂ ਆਪਣੀ ਪਸੰਦ ਦੇ ਕਿਸੇ ਹੋਰ ਉਮੀਦਵਾਰ ਬਾਰੇ ਦੱਸਿਆ ਜਾਂਦਾ ਹੈ। ਇਸੇ ਦੌਰਾਨ ਪਤਾ ਲੱਗਾ ਹੈ ਕਿ ਜਿਸ ਤਰ੍ਹਾਂ ਕੈਨੇਡੀਅਨ ਪੰਜਾਬੀਆਂ ਦੀ ਵੋਟ ਪਾਉਣ ਬਾਰੇ ਸਲਾਹ ਉਪਰ ਪੰਜਾਬ ਦੇ ਵਾਸੀ ਲੋਕ ਅੱਖਾਂ ਮੀਟ ਕੇ ਅਮਲ ਨਹੀਂ ਕਰਦੇ ਓਸੇ ਤਰ੍ਹਾਂ ਕੈਨੇਡਾ ‘ਚ ਪੰਜਾਬੀ ਮੂਲ ਦੇ ਕੈਨੇਡੀਅਨ ਨਾਗਰਿਕ ਵੋਟ ਪਾਉਣ ਦੀਆਂ ਸਿਫਾਰਸ਼ਾਂ ਸੁਣ ਰਹੇ ਹਨ ਪਰ ਅਖੀਰ ‘ਤੇ ਵੋਟ ਆਪਣੀ ਮਰਜ਼ੀ ਨਾਲ ਹੀ ਪਾਉਣਗੇ। ਟੋਰਾਂਟੋ, ਬਰੈਂਪਟਨ, ਮਿਸੀਸਾਗਾ, ਕੈਲਗਰੀ, ਐਡਮਿੰਟਨ, ਸਰੀ, ਓਟਾਵਾ, ਵਿਨੀਪੈਗ, ਮਾਂਟਰੀਅਲ ਆਦਿਕ ਸ਼ਹਿਰਾਂ ਅਤੇ ਨਾਲ ਲਗਦੇ ਕੁਝ ਹਲਕਿਆਂ ‘ਚ ਪੰਜਾਬੀ ਮੂਲ ਦੇ ਕੈਨੇਡੀਅਨ ਵੋਟਰਾਂ ਦੀ ਗਿਣਤੀ ਜ਼ਿਕਰਯੋਗ ਹੈ। ਜਿਸ ਦਾ ਚੋਣ ਨਤੀਜਿਆਂ ਉਪਰ ਸਿੱਧਾ ਅਸਰ ਪੈ ਸਕਦਾ ਹੈ।
Home / ਹਫ਼ਤਾਵਾਰੀ ਫੇਰੀ / ਸਿਆਸਤ ਦਾ ਪੁੱਠਾ ਗੇੜਾ : ਕੈਨੇਡਾ ‘ਚ ਵਸਦੇ ਪੰਜਾਬੀਆਂ ਨੂੰ ਹੁਣ ਪੰਜਾਬ ਤੋਂ ਆ ਰਹੇ ਫੋਨ ‘ਤੇ ਫੋਨ
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …