ਵੈਨਕੂਵਰ/ਬਿਊਰੋ ਨਿਊਜ਼ : ਪੀਲ ਪੁਲਿਸ ਨੇ ਕੈਲੇਡਨ ਦੇ ਰਹਿਣ ਵਾਲੇ ਭਾਰਤੀ ਦੇ ਘਰ ਛਾਪਾ ਮਾਰ ਕੇ ਉਥੋਂ ਚੋਰੀ ਕੀਤੇ 6 ਟਰਾਲੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਪਛਾਣ ਲੁਕੋਣ ਲਈ ਉਨ੍ਹਾਂ ਦੇ ਨੰਬਰਾਂ ਅਤੇ ਹੁਲੀਏ ਨਾਲ ਤੋੜ ਫੋੜ ਕੀਤੀ ਗਈ ਹੋਈ ਸੀ।
ਫੜੇ ਗਏ ਵਿਅਕਤੀ ਦੀ ਪਛਾਣ ਕੈਲੇਡਨ ਦੇ ਰਹਿਣ ਵਾਲੇ 24 ਸਾਲਾ ਸਤਵਿੰਦਰ ਵਜੋਂ ਕੀਤੀ ਗਈ ਹੈ।
ਉਸ ‘ਤੇ ਦੋਸ਼ ਹਨ ਕਿ ਉਹ ਟਰਾਲੇ ਚੋਰੀ ਕਰਦਾ ਸੀ ਤੇ ਘਰ ਲਿਆ ਕੇ ਟਰਾਲਿਆਂ ਦੇ ਨੰਬਰਾਂ ਅਤੇ ਹੁਲੀਏ ਦੀ ਭੰਨ-ਤੋੜ ਕਰ ਕੇ ਉਨ੍ਹਾਂ ਨੂੰ ਅਗਾਂਹ ਵੇਚ ਦਿੰਦਾ ਸੀ।
ਪੁਲਿਸ ਅਨੁਸਾਰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਮੁਚੱਲਕੇ ਉੱਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।

