11 C
Toronto
Saturday, October 18, 2025
spot_img
Homeਹਫ਼ਤਾਵਾਰੀ ਫੇਰੀਕੈਨੇਡਾ ਦੇ ਸਕੂਲਾਂ 'ਚ ਕੋਵਿਡ-19 ਦੇ ਪਸਾਰ ਕਾਰਨ ਮਾਪੇ ਚਿੰਤਤ

ਕੈਨੇਡਾ ਦੇ ਸਕੂਲਾਂ ‘ਚ ਕੋਵਿਡ-19 ਦੇ ਪਸਾਰ ਕਾਰਨ ਮਾਪੇ ਚਿੰਤਤ

ਸਰਵੇ : ਮਾਪੇ ਚਾਹੁੰਦੇ ਹਨ ਵਿਦਿਆਰਥੀ ਤੇ ਸਟਾਫ ਪਾ ਕੇ ਰੱਖਣ ਮਾਸਕ
ਟੋਰਾਂਟੋ : ਇੱਕ ਤਾਜ਼ਾ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਬਹੁਗਿਣਤੀ ਮਾਪਿਆਂ ਦਾ ਕਹਿਣਾ ਹੈ ਕਿ ਸਕੂਲਾਂ ਵਿੱਚ ਅਜੇ ਵੀ ਤੇਜ਼ੀ ਨਾਲ ਫੈਲ ਰਹੇ ਕੋਵਿਡ-19 ਕਾਰਨ ਉਹ ਕਾਫੀ ਚਿੰਤਤ ਹਨ ਤੇ ਉਹ ਚਾਹੁੰਦੇ ਹਨ ਕਿ ਬੱਚੇ ਤੇ ਸਟਾਫ ਮਾਸਕ ਪਾਉਣ। ਯੂਨੀਵਰਸਿਟੀ ਆਫ ਸਸਕੈਚਵਨ ਵਿਖੇ ਕੈਨੇਡੀਅਨ ਹੱਬ ਫੌਰ ਅਪਲਾਈਡ ਐਂਡ ਸੋਸ਼ਲ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ 1000 ਤੋਂ ਵੱਧ ਵਿਅਕਤੀਆਂ ਤੋਂ ਇਹ ਪੁੱਛਿਆ ਗਿਆ ਕਿ ਅਜੇ ਵੀ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਸਮੇਂ ਕੋਈ ਚਿੰਤਾ ਤਾਂ ਨਹੀਂ ਹੁੰਦੀ ਤੇ ਜੇ ਹੁੰਦੀ ਹੈ ਤਾਂ ਉਹ ਕੀ ਹੈ। ਉਨ੍ਹਾਂ ਤੋਂ ਇਹ ਵੀ ਪੁੱਛਿਆ ਗਿਆ ਕਿ ਕਿਹੜੇ ਪਬਲਿਕ ਹੈਲਥ ਆਰਡਰਜ਼ ਲਾਗੂ ਹੋਣੇ ਚਾਹੀਦੇ ਹਨ।
ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਵਿੱਚੋਂ 89 ਫੀਸਦੀ ਨੇ ਆਖਿਆ ਕਿ ਉਹ ਵੈਕਸੀਨੇਸ਼ਨ ਕਰਵਾ ਚੁੱਕੇ ਹਨ। ਇਨ੍ਹਾਂ ਵਿੱਚੋਂ 12 ਸਾਲ ਤੇ ਇਸ ਤੋਂ ਵੱਧ ਉਮਰ ਦੇ ਬੱਚਿਆਂ ਦੇ ਮਾਪਿਆਂ ਵਿੱਚੋਂ 81 ਫੀਸਦੀ ਨੇ ਆਖਿਆ ਕਿ ਉਨ੍ਹਾਂ ਦੇ ਬੱਚੇ ਵੀ ਵੈਕਸੀਨੇਸ਼ਨ ਕਰਵਾ ਚੁੱਕੇ ਹਨ।
ਰਿਸਰਚ ਦੇ ਡਾਇਰੈਕਟਰ ਜੇਸਨ ਡਿਸਾਨੋ ਨੇ ਆਖਿਆ ਕਿ ਜਿਹੜੇ ਲੋਕ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਤੇ ਜਿਨ੍ਹਾਂ ਦੇ ਬੱਚੇ ਵੀ ਵੈਕਸੀਨੇਸ਼ਨ ਕਰਵਾ ਚੁੱਕੇ ਹਨ ਉਹ ਚਾਹੁੰਦੇ ਹਨ ਕਿ ਸਕੂਲਾਂ ਵਿੱਚ ਬੱਚੇ ਤੇ ਸਟਾਫ ਮਾਸਕ ਪਾ ਕੇ ਰੱਖਣ। ਦੇਸ਼ ਭਰ ਵਿੱਚ ਮਹਾਂਮਾਰੀ ਦੀ ਚੌਥੀ ਵੇਵ ਦੌਰਾਨ ਮਾਪੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਲੈ ਕੇ ਚਿੰਤਤ ਵੀ ਹਨ ਤੇ ਉਨ੍ਹਾਂ ਉੱਤੇ ਬਰੀਕੀ ਨਾਲ ਨਜ਼ਰ ਵੀ ਰੱਖ ਰਹੇ ਹਨ।
ਉਨ੍ਹਾਂ ਦੱਸਿਆ ਕਿ 70 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਉਹ ਸਕੂਲਾਂ ਵਿੱਚ ਅਜੇ ਵੀ ਕੋਵਿਡ-19 ਦੇ ਪਸਾਰ ਨੂੰ ਲੈ ਕੇ ਚਿੰਤਤ ਹਨ। 69 ਫੀਸਦੀ ਪੋਸਟ ਸੈਕੰਡਰੀ ਇੰਸਟੀਚਿਊਸ਼ਨਜ਼ ਵਿੱਚ ਵਾਇਰਸ ਦੇ ਪਸਾਰ ਨੂੰ ਲੈ ਕੇ ਚਿੰਤਤ ਹਨ।

 

RELATED ARTICLES
POPULAR POSTS