Breaking News
Home / ਹਫ਼ਤਾਵਾਰੀ ਫੇਰੀ / ਮੈਨੂੰ ਕੈਨੇਡਾ ਆਉਣ ਤੋਂ ਰੋਕਣ ਵਿਚ ਕੁਝ ਖਾਲਿਸਤਾਨ ਪੱਖੀ ਕੈਨੇਡੀਅਨਪੰਜਾਬੀਮੰਤਰੀਆਂ ਦਾ ਹੱਥ : ਕੈਪਟਨ

ਮੈਨੂੰ ਕੈਨੇਡਾ ਆਉਣ ਤੋਂ ਰੋਕਣ ਵਿਚ ਕੁਝ ਖਾਲਿਸਤਾਨ ਪੱਖੀ ਕੈਨੇਡੀਅਨਪੰਜਾਬੀਮੰਤਰੀਆਂ ਦਾ ਹੱਥ : ਕੈਪਟਨ

Amrinder new copy copyਟੋਰਾਂਟੋ/ਪਰਵਾਸੀਬਿਊਰੋ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨਕੈਪਟਨ ਅਮਰਿੰਦਰ ਸਿੰਘ ਨੇ ‘ਪਰਵਾਸੀਰੇਡੀਓ”ਤੇ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਇਸ ਗੱਲ ਨੂੰ ਮੁੜ੍ਹ ਦੁਹਰਾਇਆ ਹੈ ਕਿ ਦੋ ਮਹੀਨੇ ਪਹਿਲਾਂ ਉਨ੍ਹਾਂ ਦੀ ਉੱਤਰੀਅਮਰੀਕਾਦੀਫੇਰੀ ਦੌਰਾਨ ਉਨ੍ਹਾਂ ਨੂੰ ਕੈਨੇਡਾ ਆਉਣ ਤੋਂ ਰੋਕਣ ਵਿੱਚ ਜਿੱਥੇ ਸਿੱਖਸ ਫਾਰਜਸਟਿਸਦਾ ਹੱਥ ਹੈ, ਉੱਥੇ ਕੈਨੇਡਾਸਰਕਾਰ ਵਿੱਚ ਮੌਜੂਦ ਕੁਝ ਪੰਜਾਬੀ ਮੰਤਰੀਆਂ ਅਤੇ ਐਮਪੀਜ਼ ਦਾਵੀ ਹੱਥ ਹੋ ਸਕਦਾ ਹੈ। ਹਾਲਾਂਕਿਉਨ੍ਹਾਂ ਮੰਨਿਆ ਕਿ ਉਨ੍ਹਾਂ ਕੋਲ ਇਸ ਗੱਲ ਦੇ ਕੋਈ ਠੋਸਸਬੂਤਨਹੀਂ ਹਨ। ਪਰੰਤੂ ਉਨ੍ਹਾਂ ਕਿਹਾ ਕਿ ਇਨ੍ਹਾਂ ਮੰਤਰੀਆਂ ਦਾਪਿਛੋਕੜਡਬਲਊ ਐਸ ਓ (ਵਰਲਡ ਸਿੱਖ ਆਰਗੇਨਾਈਜੇਸ਼ਨ) ਨਾਲਰਿਹਾ ਹੈ ਕਿ ਅਤੇ ਇਕ ਮੰਤਰੀ ਦਾਪਿਤਾ ਅਜੇ ਵੀ ਇਸ ਸੰਸਥਾ ਦੇ ਬੋਰਡ ‘ਚ ਹੈ। ਉਨ੍ਹਾਂ ਕਿਹਾ ਇਹ ਸਪਸ਼ਟ ਹੈ ਕਿ ਇਸ ਸੰਸਥਾ ਦਾਪਿਛੋਕੜਖਾਲਿਸਤਾਨ ਪੱਖੀ ਰਿਹਾ ਹੈ।
ਉਨ੍ਹਾਂ ਸਵਾਲਕੀਤਾ ਕਿ ਜੇਕਰਬੀਜੇਪੀ, ਅਕਾਲੀਦਲਅਤੇ ਆਮਆਦਮੀਪਾਰਟੀ ਦੇ ਲੀਡਰਾਂ ਨੂੰ ਕੈਨੇਡਾ ਵਿੱਚ ਅਜਿਹੇ ਰਾਜਨੀਤਕਸਮਾਗਮਕਰਨਦੀਇਜਾਜ਼ਤ ਦਿੱਤੀ ਜਾ ਰਹੀ ਹੈ ਤਾਂ ਉਨ੍ਹਾਂ ਲਈ ਹੀ ਇਹ ਪਾਬੰਦੀ ਕਿਉਂ?
ਸਿਖਸ ਫਾਰਜਸਟਿਸ’ਤੇ ਹਮਲਾਬੋਲਦਿਆਂ ਉਨ੍ਹਾਂ ਕਿਹਾ ਕਿ ਜਿਹੜੇ ਲੋਕਵੀਖਾਲਿਸਤਾਨਦੀ ਮੰਗ ਕਰਰਹੇ ਹਨ, ਉਹ ਅਸਲ ਵਿੱਚ ਪੰਜਾਬ ਦਾਨੁਕਸਾਨਕਰਰਹੇ ਹਨ।ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਜਾਬ ਵਿੱਚ ਕੋਈ ਵੀਉਦਯੋਗਪਤੀਆਪਣਾਬਿਜ਼ਨਸ ਸ਼ੁਰੂ ਕਰਨ ਨੂੰ ਤਿਆਰਨਹੀਂ ਹੈ। ਅਜਿਹੇ ਹਾਲਤਾਂ ਵਿੱਚ ਪੰਜਾਬ ਨੂੰ ਹੋਰਵੀਨੁਕਸਾਨਹੋਵੇਗਾ।
ਮੁੜ ਕੈਨੇਡਾ ਆਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਉਂਕਿ ਉਨ੍ਹਾਂ ਦੇ ਖਿਲਾਫਕੈਨੇਡਾਦੀਹੇਠਲੀਅਦਾਲਤ ਵਿੱਚ ਪਟੀਸ਼ਨਦਾਇਰਕੀਤੀ ਗਈ ਹੈ, ਜਿਸ ਨੂੰ ਉਪਰਲੀਅਦਾਲਤ ਵਿੱਚ ਚੈਲੇਂਜ ਕੀਤਾ ਗਿਆ ਹੈ। ਇਸ ਲਈਉਸਦਾਨਿਪਟਾਰਾਹੋਣ ਤੋਂ ਬਾਅਦ ਉਹ ਛੇਤੀ ਹੀ ਕੈਨੇਡਾ ਆਉਣਗੇ।
ਆਮਆਦਮੀਪਾਰਟੀ’ਤੇ ਹਮਲਾਕਰਦਿਆਂ ਉਨ੍ਹਾਂ ਕਿਹਾ ਕਿ ਮੈਨੂੰਹੈਰਾਨੀ ਹੈ ਕਿ ਸੁਖਪਾਲ ਖਹਿਰਾਅਤੇ ਕੰਵਰ ਸੰਧੂ ਵਰਗੇ ਵਿਅਕਤੀਉਨ੍ਹਾਂ ਦੇ ਇਸ ਬਿਆਨਦਾਵਿਰੋਧ ਕਿਉਂ ਕਰਰਹੇ ਹਨ?ਉਨ੍ਹਾਂ ਸਵਾਲਕੀਤਾ ਕਿ ਕੀ ਇੰਜ ਉਹ ਇਕ ਤਰੀਕੇ ਨਾਲਖਾਲਿਸਤਾਨੀਆਂ ਦੀਹਿਮਾਇਤਨਹੀਂ ਕਰਰਹੇ?
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦਾਆਖਰੀਇਲੈਕਸ਼ਨ ਹੈ ਅਤੇ ਉਹ ਪੰਜਾਬ ਨੂੰ ਮੁੜ ਲੀਹਾਂ ‘ਤੇ ਲਿਆਉੇਣ ਲਈਪੂਰੀਤਰਾ੍ਹਂ ਵਰਚਨਬੱਧ ਹਨ।ਉਨ੍ਹਾਂ ਕਿਹਾ ਕਿ ਬਾਦਲਸਾਹਿਬਹੁਣ 94 ਸਾਲਾਂ ਦੇ ਹੋ ਚੁੱਕੇ ਹਨਅਤੇ ਅਜੇ ਵੀ ਇਕ ਵਾਰਫਿਰ ਮੁੱਖ ਮੰਤਰੀ ਬਨਣ ਨੂੰ ਫਿਰਦੇ ਹਨ।ਉਨ੍ਹਾਂ ਕਿਹਾ ਕਿ ਅਸੀਂ ਇਸ ਵਾਰ 30% ਸੀਟਾਂ ਨੌਜਵਾਨਾਂ ਨੂੰ ਦਿਆਂਗੇ।
ਉਨ੍ਹਾਂ ਮੰਨਿਆ ਕਿ ਪਿਛਲੀਵਾਰਸਿਰਫ 100 ਤੋਂ 2000 ਦੇ ਫਰਕਨਾਲ ਕਾਂਗਰਸਲਗਭਗ 20 ਸੀਟਾਂ ਹਾਰ ਗਈ ਸੀ। ਜੇਕਰ ਅਜਿਹਾ ਨਾ ਹੁੰਦਾ ਤਾਂ ਪੰਜਾਬ ਦਾਨਕਸ਼ਾ ਕੁਝ ਹੋਰ ਹੀ ਹੋਣਾ ਸੀ।
ਵਾਰ-ਵਾਰ ਪੰਜਾਬ ਕਾਂਗਰਸਦਾ ਇੰਚਾਰਜ ਬਦਲੇ ਜਾਣ’ਤੇ ਉਨ੍ਹਾਂ ਕਿਹਾ ਇਸ ਨਾਲ ਕੋਈ ਬਹੁਤਾਫ਼ਰਕਨਹੀਂ ਪੈਂਦਾ, ਕਿਉਂਕਿ ਹਾਈਕਮਾਂਡ ਵੱਲੋਂ ਨਿਯੁਕਤਕੀਤੇ ਇੰਚਾਰਜ ਦਾਸਟੇਟਪਾਲੀਟਿਕਸ ਵਿੱਚ ਕੋਈ ਬਹੁਤਾਰੋਲਨਹੀਂ ਹੁੰਦਾ।

Check Also

ਕਾਂਗਰਸੀ ਆਗੂ ਨੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਹੁਣ ਹਲਕੀਆਂ ਲੱਗਣ ਦਾ ਕੀਤਾ ਦਾਅਵਾ

ਜੈਪੁਰ : ਕਾਂਗਰਸੀ ਆਗੂ ਪ੍ਰਿਅੰਕਾ ਗਾਂਧੀ ਵਾਡਰਾ ਨੇ ਆਰੋਪ ਲਾਇਆ ਕਿ ਭਾਜਪਾ ਦੇਸ਼ ਵਿੱਚ ਸੰਵਿਧਾਨ …