ਟੋਰਾਂਟੋ : ਆਮਆਦਮੀਪਾਰਟੀ ਦੇ ਆਗੂ ਸੁਖਪਾਲ ਖਹਿਰਾ ਹੁਰਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨਦਾਸਖ਼ਤਨੋਟਿਸਲੈਂਦਿਆਂ ਦੋਸ਼ਲਗਾਇਆ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਿਨਾ ਕਿਸੇ ਸਬੂਤ ਤੋਂ ਕੈਨੇਡੀਅਨ ਪੰਜਾਬੀ ਮੰਤਰੀਆਂ ‘ਤੇ ਜਿਹੜਾਖਾਲਿਸਤਾਨ ਪੱਖੀ ਹੋਣਦਾਦੋਸ਼ਲਗਾਇਆ ਹੈ, ਉਹ ਬਹੁਤ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈਮਾਣਦੀ ਗੱਲ ਹੈ ਕਿ ਕੈਨੇਡਾਵਰਗੇ ਮੁਲਕ ਵਿੱਚ ਚਾਰ ਪੰਜਾਬੀ ਮੂਲ ਦੇ ਮੰਤਰੀ ਹਨ, ਜੋ ਕਿ ਭਾਰਤਵਰਗੇ ਮੁਲਕ ਵਿੱਚ ਵੀਨਹੀਂ ਹਨ।ਉਨ੍ਹਾਂ ਸਵਾਲਕੀਤਾ ਕਿ ਕੀ ਕੈਪਟਨਸਾਹਿਬਇਨ੍ਹਾਂ ਸਾਰੇ ਮੰਤਰੀਆਂ ਨੂੰ ਖਾਲਿਸਤਾਨ ਪੱਖੀ ਦੱਸ ਕੇ ਕੈਨੇਡਾ ਵਿੱਚ ਮਿਹਨਤਅਤੇ ਇਮਾਨਦਾਰੀਨਾਲ ਅੱਗੇ ਵਧਣਵਾਲੇ ਸਾਰੇ ਲੋਕਾਂ ਦੇ ਅਕਸ ਨੂੰ ਸੱਟ ਨਹੀਂ ਲਗਾਰਹੇ?
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਇਕ ਮਾਤਰਏਜੰਡਾ ਸੱਤਾ ਹਾਸਲਕਰਨਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਕੀ ਉਹ ਫਿਰਵੀਅਸੈਂਬਲੀ ਵਿੱਚ ਹਾਜ਼ਰੀਭਰਨਗੇ? ਕਿਉਂਕਿ ਉਨ੍ਹਾਂ ਦਾਪਿਛਲਾ, ਬਤੌਰ ਐਮਐਲਏ ਅਤੇ ਹੁਣ ਬਤੌਰ ਐਮਪੀਰਿਕਾਰਡ ਇਹੋ ਦਸਦਾ ਹੈ ਕਿ ਉਹ ਸਦਨ ‘ਚੋਂ ਗਾਇਬ ਹੀ ਰਹਿੰਦੇ ਹਨ।
ਉਨ੍ਹਾਂ ਦੋਸ਼ਲਗਾਇਆ ਕਿ ਕੈਨੇਡਾਨਾਆਉਣ ਦਿੱਤੇ ਜਾਣ ਤੋਂ ਖਫ਼ਾ ਹੋ ਕੇ ਕੈਪਟਨ ਅਮਰਿੰਦਰ ਸਿੰਘ ਉਥੋਂ ਦੇ ਮੰਤਰੀਆਂ ‘ਤੇ ਖਾਲਿਸਤਾਨੀਹੋਣਦਾਦੋਸ਼ਲਗਾ ਕੇ ਆਪਣੇ ਮਨਦੀਭੜਾਸ ਕੱਢ ਰਹੇ ਹਨ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …