ਬਰੈਂਪਟਨ/ਬਿਊਰੋ ਨਿਊਜ਼ : ਡੌਨ ਮਿਨੇਕਰ ਸੀਨੀਅਰਜ਼ ਕਲੱਬ ਬਰੈਂਪਟਨ ਨੇ ਇਸ ਸਾਲ ਦਾ ਦੂਸਰਾ ਟੂਰ ਸੈਂਟਰ ਆਈਜ਼ਲੈਂਡ ਟੋਰਾਂਟੋ ਦਾ 14 ਜੁਲਾਈ ਨੂੰ ਲਗਾਇਆ। ਐਤਵਾਰ ਸਵੇਰੇ 9.30 ਵਜੇ ਬੱਸ ਸੀਨੀਅਰਜ਼ ਨੂੰ ਲੈ ਕੇ ਰਵਾਨਾ ਹੋਈ ਅਤੇ 10.30 ਵਜੇ ਫੈਰੀ ਵਿਚ ਬੈਠ ਕੇ ਆਈਜ਼ਲੈਂਡ ‘ਤੇ ਪਹੁੰਚੇ। ਉਸ ਦਿਨ ਓਥੇ ਹਰੇ ਰਾਮਾ ਹਰੇ ਕ੍ਰਿਸ਼ਨਾ ਦਾ ਮੇਲਾ ਵੀ ਸੀ। ਇਸ ਕਰਕੇ ਉਥੇ ਕਾਫੀ ਰੌਣਕ ਸੀ। ਸਾਰਿਆਂ ਨੇ ਛੋਟੇ-ਛੋਟੇ ਗਰੁੱਪਾਂ ਵਿਚ ਇਧਰ ਉਧਰ ਘੁੰਮ ਕੇ ਪੂਰਾ ਅਨੰਦ ਮਾਣਿਆ। ਬੀਬੀਆਂ ਨੇ ਉਥੇ ਖੂਬ ਗਿੱਧਾ ਪਾ ਕੇ ਆਪਣਾ ਮਨੋਰੰਜਨ ਕੀਤਾ। ਆਪਣੇ ਨਾਲ ਲੈ ਕੇ ਗਏ ਵੱਖ-ਵੱਖ ਪ੍ਰਕਾਰ ਦੇ ਭੋਜਨ ਨੂੰ ਆਪਸ ਵਿਚ ਵੰਡ ਕੇ ਖਾਧਾ ਗਿਆ। ਜਾਂਦੇ ਹੋਏ ਰਸਤੇ ਵਿਚ ਕਈਆਂ ਨੇ ਕਵਿਤਾ ਅਤੇ ਚੁਟਕਲੇ ਸੁਣਾਏ। ਬੀਬੀਆਂ ਨੇ ਸ਼ਬਦ ਗਾਏ।
ਅਖੀਰ ਵਿਚ 5.15 ਵਜੇ ਸ਼ਾਮ ਨੂੂੰ ਮੁੜ ਬੱਸ ਵਿਚ ਸਵਾਰ ਹੋ ਕੇ ਵਾਪਸ 6.30 ਵਜੇ ਮਿਨੇਕਰ ਪਾਰਕ ਪਹੁੰਚੇ ਅਤੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਚਲੇ ਗਏ। ਅਗਲਾ ਟੂਰ ਨਿਆਗਰਾ ਫਾਲ ਦਾ 4 ਅਗਸਤ ਨੂੰ ਲਗਾਇਆ ਜਾਵੇਗਾ। ਇਸ ਟੂਰ ਲਈ ਰਾਮ ਪ੍ਰਕਾਸ਼ ਪਾਲ, ਜਗਦੇਵ ਸਿੰਘ ਗਰੇਵਾਲ, ਗਿਆਨ ਸਿੰਘ ਸੰਘਾ, ਮਨਜੀਤ ਕੌਰ ਔਲਖ, ਸੁਖਦੇਵ ਸਿੰਘ ਗਿੱਲ ਨੇ ਪ੍ਰਧਾਨ ਅਮਰੀਕ ਸਿੰਘ ਕੁਮਰੀਆ ਦਾ ਪੂਰਾ ਸਾਥ ਦਿੱਤਾ। ਮਿਤੀ 11 ਅਗਸਤ ਐਤਵਾਰ ਨੂੰ ਮਿਨੇਕਰ ਪਾਰਕ ਵਿਚ ਕੈਨੇਡਾ ਡੇਅ ਮੇਲਾ ਕਰਵਾਇਆ ਜਾਵੇਗਾ। ਸਾਰਿਆਂ ਨੂੰ ਪਹੁੰਚਣ ਲਈ ਸੱਦਾ ਦਿੱਤਾ ਗਿਆ। ਹੋਰ ਜਾਣਕਾਰੀ ਲਈ 647-998-7253 ਫੋਨ ਨੰਬਰ ‘ਤੇ ਗੱਲ ਕੀਤੀ ਜਾ ਸਕਦੀ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …