Breaking News
Home / ਕੈਨੇਡਾ / ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਸਮਾਗਮ ਕਰਵਾਇਆ

ਪੰਜਾਬੀ ਸੱਭਿਆਚਾਰ ਮੰਚ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ‘ਤੇ ਸਮਾਗਮ ਕਰਵਾਇਆ

ਬੁਧੀਜੀਵੀਆਂ ਨੇ ਭਗਤ ਸਿੱਘ ਨੂੰ ਮਹਾਨ ਵਿਚਾਰਧਾਰਾ ਵਾਲਾ ਇਨਕਲਾਬੀ ਦੱਸਿਆ
ਬਰੈਂਪਟਨ/ ਬਾਸੀ ਹਰਚੰਦ : ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੇ ਹਾਲ ਵਿੱਚ ਪੰਜਾਬੀ ਸੱਭਿਆਚਾਰ ਮੰਚ ਵੱਲੋਂ ਪਰਮਗੁਣੀ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਸਭ ਤੋਂ ਪਹਿਲਾਂ ਸੁਖਦੇਵ ਸਿੰਘ ਧਾਲੀਵਾਲ ਨੇ ਸਭ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਬਤ ਹੋਣ ਲਈ ਮੰਚ ਦੇ ਪ੍ਰਧਾਨ ਬਲਦੇਵ ਸਿੰਘ ਸਹਿਦੇਵ, ਡਾ: ਬਲਜਿੰਦਰ ਸਿੰਘ ਸੇਖੋਂ, ਪਾਕਿਸਤਾਨ ਤੋਂ ਬੀਬੀ ਸਲੇਹਾ, ਹਰਚੰਦ ਸਿੰਘ ਬਾਸੀ ਅਤੇ ਪ੍ਰੋ:ઠઠਦਵਿੰਦਰ ਸਿੰਘ ਲੱਧੜ ਨੂੰ ਬੇਨਤੀ ਕੀਤੀ। ਇਸ ਸਮਾਗਮ ਵਿੱਚ ਬੁੱਧੀਜੀਵੀ, ਪ੍ਰਗਤੀਸ਼ੀਲ ਅਤੇ ਸਨੇਹੀ ਲੋਕਾਂ ਨੇ ਭਰਭੂਰ ਹਾਜ਼ਰੀ ਲੁਆਈ। ਚਾਰ ਘੰਟੇ ਚੱਲੇ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਭਗਤ ਸਿੰਘ ਦੀ ਭਾਰਤ ਦੀ ਅਜ਼ਾਦੀ ਵਿੱਚ ਪਾਏ ਮਹੱਤਵਪੂਰਨ ਰੋਲ ਦੀ ਆਪਣੇ ਆਪਣੇ ਦ੍ਰਿਸ਼ਟੀਕੋਣ ਤੋਂ ਬਹੁਤ ਪਰਤੀ ਅਰਥ ਭਰਭੂਰ ਸ਼ਬਦਾ ਵਿੱਚ ਵਿਆਖਿਆ ਕੀਤੀ।
ਬਲਦੇਵ ਸਿੰਘ ਸਹਿਦੇਵ ਨੇ ਸ: ਭਗਤ ਸਿੰਘ ਦੇ ਵਿਚਾਰਾਂ ਅਤੇ ਅੱਜ ਦੇ ਹਾਲਾਤ ਨੂੰ ਜੋੜ ਕੇ ਦੱਸਿਆ ਕਿ ਉਸ ਨੇ ਆਪਣੀ ਕੁਰਬਾਨੀ ਅੰਗਰੇਜਾਂ ਤੋਂ ਦੇਸ਼ ਅਜ਼ਾਦ ਕਰਾਉਣ ਲਈ ਦਿਤੀ ਸੀ ਅਤੇ ਨਾਲ ਇਸ ਸਰਮਾਏਦਾਰੀ ਸਿਸਟਮ ਤੋਂ ਮੁਕਤੀ ਕਰਾਉਣ ਦਾ ਪ੍ਰਣ ਲਿਆ ਸੀ। ਉਸ ਨੇ ਆਪਣੀ ਕੁਬਾਰਨੀ ਕਰਕੇ ਅਜ਼ਾਦੀ ਤਾਂ ਦੁਆ ਦਿੱਤੀ ਪਰ ਸਾਡੇ ਲੋਕ ਕਿਰਤੀ ਕਿਸਾਨ ਮੱਧਵਰਗੀ ਲੋਕ ਆਪਣੇ ਹੱਕਾਂ ਤੋਂ ਅਵੇਸਲੇ ਹੋ ਗਏ। ਤਾਂ ਹੀ ਅੱਜ ਹਰ ਪਾਸੇ ਹਾਹਾਕਾਰ ਹੈ। ਸਰਮਾਏਦਾਰ ਸਰਕਾਰ ਦੀਆਂ ਇਜਰੇਦਾਰ ਨੀਤੀਆਂ ਕਾਰਨ ਕਿਸਾਨ, ਮਜ਼ਦੂਰ ਮੁਲਾਜ਼ਮ, ਦੁਕਾਨਦਾਰ ਸੱਭ ਨਪੀੜੇ ਗਏ ਹਨ। ਫਿਰਕੂ ਖੇਡ ਨਾਲ ਲੋਕਾਂ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ।
ਅੰਮ੍ਰਿਤ ਢਿੱਲੋਂ ਸ਼ਹੀਦ ਭਗਤ ਸਿੰਘ ਦੇ ਭਤੀਜ ਜੁਆਈ ਨੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਇਨਕਲਾਬੀ ਪਿਛੋਕੜ ਬਾਰੇ ਵਿਸਥਾਰ ਵਿੱਚ ਦੱਸਿਆ। ਡਾਕਟਰ ਬਲਜਿੰਦਰ ਸਿੰਘ ਸੇਖੋਂ ਨੇ ਬਜ਼ੁਰਗਾਂ ਨੂੰ ਆਪਣੀ ਪੂੰਜੀ ਦੀ ਸੁਯੋਗ ਵਰਤੋਂ ਕਰਨ ਸਬੰਧੀ ਸੁਚੇਤ ਕੀਤਾ। ਉਹਨਾਂ ਕਿਹਾ ਕਿ ਬੱਚਿਆਂ ਨੂੰ ਲੋੜ ਵੇਲੇ ਦਿਉ ਪਰ ਆਪ ਖਾਲੀ ਹੱਥ ਨਾ ਹੋ ਕੇ ਬੈਠੋ। ਬੱਚਿਆਂ ਨੂੰ ਵੀ ਮਾਂ ਬਾਪ ਤੋਂ ਸਾਰਾ ਕੁੱਝ ਨਹੀਂ ਲੈ ਲੈਣਾ ਚਾਹੀਦਾ। ਦੋਹਾਂ ਧਿਰਾਂ ਵਿੱਚ ਇੱਕ ਸੰਤੁਲਣ ਜਰੂਰ ਹੋਣਾ ਚਾਹੀਦਾ ਹੈ। ਅਸੀਂ ਸ਼ਹੀਦ ਭਗਤ ਸਿੰਘ ਦੇ ਦਿਨ ‘ਤੇ ਜਦ ਵਿਤਕਰਿਆਂ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਘਰ, ਸਮਾਜ ਅਤੇ ਦੇਸ ਦੀ ਹਰ ਇਕਾਈ ਵਿੱਚ ਆਪਣੇ ਵਿਚਾਰ ਸਪੱਸ਼ਟ, ਪ੍ਰਗਤੀਸ਼ੀਲઠઠਅਤੇ ਆਤਮ ਵਿਸਵਾਸ਼ ਵਾਲੇ ਰੱਖਣੇ ਚਾਹੀਦੇ ਹਨ।
ਹਰਚੰਦ ਸਿੰਘ ਬਾਸੀ ਨੇ ਸ਼ਹੀਦਾਂ ਦੇ ਦਿਨ ਮਨਾਉਣ ਦੇ ਉਦੇਸ਼ ਦੱਸਦਿਆਂ ਕਿਹਾ ਕਿઠઠਸਾਨੂੰ ਇਹ ਗੱਲ ਜਿਹਨ ਵਿੱਚ ਰੱਖਣੀ ਚਾਹੀਦੀ ਹੈ ਕਿ ਸਾਡੀ ਥਾਂ ਕਿਸ ਕਤਾਰ ਵਿੱਚ ਹੈ। ਉਹਨਾਂ ਲੋਕਾਂ ਵਿੱਚ ਹੈ ਜੋ ਕਿਰਤੀ, ਮਜ਼ਲੂਮ, ਨਿਤਾਣਿਆਂ ਦਾ ਸੋਸ਼ਣ ਕਰਦੇ ਹਨ ਜਾਂ ਉਹਨਾਂ ਵਿੱਚ ਹੈ ਜੋ ਸਰਮਾਏਦਾਰੀ ਦੇ ਧੱਕਿਆਂ ਦਾ ਸ਼ਿਕਾਰ ਹਨ। ਸਾਨੂੰ ਆਪਣੀ ਥਾਂ ਦਾ ਸਹਿਜੇ ਹੀ ਨਿਰਨਾ ਹੋ ਜਾਏਗਾ। ਸਾਰਿਆਂ ਲਈ ਇਹ ਜਰੂਰੀ ਨਹੀਂ ਕਿ ਸਰਗਰਮ ਰੋਲ ਅਦਾ ਕਰਨ ਪਰ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਹੱਕਾਂ ਲਈ ਮੂਹਰੇ ਹੋ ਕੇ ਲੜਣ ਵਾਲਿਆਂ ਦੇ ਸਾਥ ਵਿੱਚ ਅਵਾਜ਼ ਬੁਲੰਦ ਕਰਨ ਤਾਂ ਕਿ ਲੜਣ ਵਾਲਿਆਂ ਦੀ ਸ਼ਕਤੀ ਵਿੱਚ ਵਾਧਾ ਹੋਵੇ। ਧੱਕੜ, ਚੋਰ, ਲੁਟੇਰੇ ਲੋਕ ਮਨਮਾਨੀਆਂ ਕਰਨ ਤੋਂ ਖੌਫ ਮੰਨਣ। ਇਸ ਤਰ੍ਹਾਂ ਲੋਕ ਲਹਿਰਾਂ ਉਸਾਰ ਕੇ ਹੀ ਸਰਮਾਏਦਾਰੀ ਦੇ ਦੈਂਤ ਨਾਲ ਆਪਣੇ ਹੱਕਾਂ ਲਈ ਲੜਿਆ ਜਾ ਸਕਦਾ ਹੈ ਅਤੇ ਸਹੀ ਅਰਤਾਂ ਵਾਲਾ ਲੋਕ ਰਾਜ ਲਿਆਂਦਾ ਜਾ ਸਕਦਾ ਹੈ।

ਪਾਕਿਸਤਾਨ ਤੋਂ ਬੀਬੀ ਸਲੇਹਾ ਨੇ ਦੱਸਿਆ ਕਿ ਭਾਰਤ ਨੂੰ ਅਜ਼ਾਦ ਕਰਾਉਣ ਸ: ਭਗਤ ਸਿੰਘ ਦੀ ਕੁਰਬਾਨੀ ਅਤੇ ਉਸ ਦੀ ਵਿਚਾਰਧਾਰਾਂ ਨੂੰ ਮੰਨਣ ਵਾਲੇ ਅਨੇਕਾਂ ਪ੍ਰਗਤੀਸ਼ੀਲ ਕਾਰਕੁਨ ਹਨ ਜਿਨ੍ਹਾਂ ਵਿੱਚ ਨੌਜਵਾਨ, ਵਿਦਿਆਰਥੀ, ਵਕੀਲ, ਬੁਧੀਜੀਵੀ, ਸਾਹਿਤਕਾਰ, ਟਰੇਡ ਯੂਨੀਅਨਾਂ ਦੇ ਲੋਕ ਸ਼ਾਮਲ ਹਨ। ਸਾਰਿਆਂ ਮਿਲ ਕੇ ਸਮਦਾਨ ਚੌਕ ਦਾ ਨਾਂ ਸ਼ਹੀਦ ਭਗਤ ਸਿੰਘ ਰੱਖਣ ਲਈ ਵੱਡਾ ਉਪਰਾਲਾ ਕੀਤਾ ਹੈ। ਇਹ ਮੁਹਿੰਮ ਕਾਫੀ ਅੱਗੇ ਵਧ ਗਈ ਹੈ। ਪੂਰਨ ਸਫਲਤਾ ਮਿਲਣ ਵਿੱਚ ਇੱਕ ਕਦਮ ਬਾਕੀ ਹੈ। ਅਸੀਂ ਜਿਤਾਂਗੇ ਜਰੂਰ। ਅਨੇਕਾਂ ਸੰਗਠਨ ਉਸ ਦਾ ਸ਼ਹੀਦੀ ਅਤੇ ਜਨਮ ਦਿਨ ਮਨਾਉਂਦੇ ਹਨ। ਇਹਨਾਂ ਤੋਂ ਇਲਾਵਾ ਬਲਦੇਵ ਸਿੰਘ ਰੈਪਾ ਪ੍ਰਧਾਨ ਤਰਕਸ਼ੀਲ ਸੁਸਾਇਟੀ ਟੋਰਾਂਟੋ, ਦਵਿੰਦਰ ਸਿੰਘ ਰਿਟਾ. ਸੁਪਰਡੈਂਟ, ਕੈਪਟਨ ਇਕਬਾਲ ਸਿੰਘ ਡਰੋਲੀ, ਦਰਸ਼ਨ ਸਿੰਘ, ਈਸ਼ਵਰ ਦਾਸ ਸਪਰਾ ਜਲੰਧਰ, ਪ੍ਰੋ: ਦਵਿੰਦਰ ਸਿੰਘ ਲੱਧੜ ਨੇ ਸੰਬੋਧਨ ਕੀਤਾ। ਡਾ:ਗਿਆਨ ਸਿੰਘ ਘਈ, ਡਾ: ਕ੍ਰਿਸ਼ਨ ਚੰਦਰ ਚੰਡੀਗੜ੍ਹ, ਹਰਚੰਦ ਸਿੰਘ ਬਾਸੀ, ਬਹਾਦਰ ਸਿੰਘ ਡਾਲਵੀ, ਇੰਦਰਜੀਤ ਕੌਰ ਚੀਮਾ, ਜਸਵਿੰਦਰ ਕੌਰ, ਰੁਪਿੰਦਰ ਰਿੰਪੀ ਨੇ ਢੁੱਕਵੀਆਂ ਖੂਬਸੂਰਤ ਕਵਿਤਾਵਾਂ ਸੁਣਾਈਆਂ। ਕੈਪਟਨ ਇਕਬਾਲ ਸਿੰਘ ਨੇ ਪ੍ਰੋਗਰਾਮ ਲਈ ਕਮਰਾ ਬੁੱਕ ਕਰਾਉਣ ਦੀ ਆਫਰ ਪੇਸ਼ ਕੀਤੀ। ਅੰਤ ਵਿੱਚ ਮੰਚ ਦੇ ਸਕੱਤਰ ਸੁਖਦੇਵ ਸਿੰਘ ਧਾਲੀਵਾਲ ਨੇ ਸਭ ਹਾਜ਼ਰੀਨ ਦਾ ਸਹਿਯੋਗ ਦੇਣ ਲਈ ਅਤਿ ਧੰਨਵਾਦ ਕੀਤਾ ਅਤੇ ਬੇਨਤੀ ਕੀਤੀ ਅਜਿਹੇ ਪ੍ਰਗਤੀਸ਼ੀਲ ਸਮਾਗਮਾਂ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਇਆ ਕਰੋ। ਇਹ ਸਾਡੀ ਸ਼ਕਤੀ ਅਤੇ ਏਕੇ ਦਾ ਪ੍ਰਤੀਕ ਹੈ। ਕਾ: ਸੁਖਦੇਵ ਅਤੇ ਉਸ ਦੇ ਪਰਿਵਾਰ ਨੇ ਚਾਹ ਪਾਣੀ ਦੀ ਸੇਵਾ ਨਿਭਾਈ। ਸੁਰਿੰਦਰ ਗਿੱਲ ਚੂਹੜ ਚੱਕ ਅਤੇ ਉਸ ਦਾ ਪਰਿਵਾਰ ਹਰ ਵੇਲੇ ਮੰਚ ਦੀ ਬੇਹੱਦ ਸਹਾਇਤਾ ਕਰਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …