Breaking News
Home / ਕੈਨੇਡਾ / ਰੀਅਲ ਅਸਟੇਟ ਦੀ ਦੁਨੀਆਂ ਵਿਚ ‘ਹੋਮਲਾਈਫ਼ ਸਿਲਵਰਸਿਟੀ’ ਨੇ ਸਿਰਜਿਆ ਨਵਾਂ ਇਤਿਹਾਸ

ਰੀਅਲ ਅਸਟੇਟ ਦੀ ਦੁਨੀਆਂ ਵਿਚ ‘ਹੋਮਲਾਈਫ਼ ਸਿਲਵਰਸਿਟੀ’ ਨੇ ਸਿਰਜਿਆ ਨਵਾਂ ਇਤਿਹਾਸ

 ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਇਕ ਹਜ਼ਾਰ ਤੋਂ ਵੱਧ ਵਿਅਕਤੀ ਸ਼ਾਮਲ ਹੋਏ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ 29 ਸਤੰਬਰ ਨੂੰ ਮੇਅ ਫ਼ੀਲਡ ਅਤੇ ਬਰੈਮਲੀ ਰੋਡ ਦੇ ਇੰਟਰਸੈੱਕਸ਼ਨ ਨੇੜਲੇ ਵਿਸ਼ਾਲ ਪਲਾਜ਼ੇ ਵਿਚ ‘ਹੋਮਲਾਈਫ਼ ਸਿਲਵਰਸਿਟੀ’ ਵੱਲੋਂ ਆਪਣੇ ਨਵੇਂ ਬਣੇ ਮੁੱਖ ਦਫ਼ਤਰ ਦਾ ਉਦਘਾਟਨ ਪੂਰੇ ਸ਼ਾਨ-ਓ-ਸ਼ੌਕਤ ਨਾਲ ਕੀਤਾ ਗਿਆ।
ਇਸ ਮੌਕੇ ਬਰੈਂਪਟਨ ਦੇ ਪੰਜੇ ਪਾਰਲੀਮੈਂਟ ਮੈਂਬਰਾਂ ਰੂਬੀ ਸਹੋਤਾ, ਸੋਨੀਆ ਸਿੱਧੂ, ਕਮਲ ਖਹਿਰਾ, ਰਾਜ ਗਰੇਵਾਲ ਅਤੇ ਰਮੇਸ਼ ਸੰਘਾ, ਐੱਮ.ਪੀ.ਪੀ. ਪ੍ਰਭਮੀਤ ਸਰਕਾਰੀਆ, ਬਰੈਂਪਟਨ ਦੀ ਮੇਅਰ ਲਿੰਡਾ ਜੈੱਫ਼ਰੀ, ਸਿਟੀ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਸਕੂਲ ਟਰੱਸਟੀ ਹਰਕੀਰਤ ਸਿੰਘ ਅਤੇ ਸਤਪਾਲ ਜੌਹਲ ਤੇ ਬਲਬੀਰ ਸੋਹੀ ਸਮੇਤ ਇਸ ਮਹੀਨੇ ਹੋ ਰਹੀਆਂ ਮਿਊਂਸਪਲ ਚੋਣਾਂ ਵਿਚ ਵੱਖ-ਵੱਖ ਅਹੁਦਿਆਂ ਲਈ ਖੜ੍ਹੇ ਬਹੁਤ ਸਾਰੇ ਉਮੀਦਵਾਰਾਂ ਨੇ ਆਪਣੀਆਂ ਹਾਜ਼ਰੀਆਂ ਲੁਆਈਆਂ ਅਤੇ ਗਰਚਾ ਭਰਾਵਾਂ ਅਜੀਤ ਸਿੰਘ ਗਰਚਾ ਤੇ ਬਲਜੀਤ ਸਿੰਘ ਗਰਚਾ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰਾਂ ਨਾਲ ਮੁਬਾਰਕਾਂ ਸਾਂਝੀਆਂ ਕੀਤੀਆਂ। ਇਕ ਅੰਦਾਜ਼ੇ ਅਨੁਸਾਰ ਇਸ ਮੌਕੇ ਹਾਜ਼ਰ ਹੋਣ ਵਾਲੇ ਉਮੀਦਵਾਰਾਂ ਅਤੇ ਸ਼ਹਿਰ ਦੀਆਂ ਅਹਿਮ ਸ਼ਖ਼ਸੀਅਤਾਂ ਦੀ ਗਿਣਤੀ ਇਕ ਹਜ਼ਾਰ ਤੋਂ ਵਧੇਰੇ ਸੀ ਅਤੇ ਸਵੇਰੇ 11.00 ਵਜੇ ਤੋਂ ਸ਼ਾਮ ਦੇ 6.00 ਵਜੇ ਤੱਕ ਇੱਥੇ ਮੇਲੇ ਵਰਗਾ ਮਾਹੌਲ ਬਣਿਆ ਰਿਹਾ। ਖਾਣ-ਪੀਣ ਅਤੇ ਮਨੋਰੰਜਨ ਦਾ ਸਿਲਸਿਲਾ ਸਾਰਾ ਹੀ ਦਿਨ ਚੱਲਦਾ ਰਿਹਾ।
ਆਧੁਨਿਕ ਸਹੂਲਤਾਂ ਨਾਲ ਲੈਸ ਇਹ ਨਵਾਂ ਬਣਿਆ ਰੀਅਲ ਅਸਟੇਟ ਦਫ਼ਤਰ ਅਜੋਕੀ ਟੈਕਨਾਲੌਜੀ ਦੀ ਵਰਤੋਂ ਕਰਦਿਆਂ ਹੋਇਆਂ ਰਿਅਲਟਰਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ।

ਇਸ ਦਫ਼ਤਰ ਵਿਚ ਜਿੱਥੇ ਵੱਖ-ਵੱਖ ਏਜੰਟਾਂ ਅਤੇ ਬਰੋਕਰਾਂ ਲਈ ਦਫ਼ਤਰ ਬਣਾਏ ਗਏ ਹਨ, ਉੱਥੇ ਨਵੇਂ ਏਜੰਟਾਂ ਨੂੰ ਇਸ ਕਿੱਤੇ ਦੀ ਸਿਖਲਾਈ ਦੇਣ ਲਈ ਇਕ ਵੱਡੇ ਟ੍ਰੇਨਿੰਗ-ਰੂਮ ਦੀ ਵਿਵਸਥਾ ਕੀਤੀ ਗਈ ਹੈ ਜਿਸ ਨੂੰ ਅੱਗੋਂ ਕਈ ਵੱਖ-ਵੱਖ ਹਿੱਸਿਆਂ ਵੰਡਿਆ ਗਿਆ ਹੈ। ਇਸ ਦਫ਼ਤਰ ਵਿਚ ਘਰਾਂ ਦੀ ਰੀ-ਸੇਲ, ਕੰਸਟ੍ਰੱਕਸ਼ਨ ਅਤੇ ਕਮਰਸ਼ਲਜ਼ ਲਈ ਵੱਖਰੇ-ਵੱਖਰੇ ਵਿਭਾਗ ਬਣਾਏ ਗਏ ਹਨ ਜੋ ਕਲਾਇੰਟਸ ਦੀਆਂ ਹਰੇਕ ਪ੍ਰਕਾਰ ਦੀਆਂ ਲੋੜਾਂ ਨੂੰ ਪੂਰਿਆਂ ਕਰਨਗੇ।
ਇੱਥੇ ਇਹ ਵਰਨਣਯੋਗ ਹੈ ਕਿ ਗਰਚਾ ਭਰਾਵਾਂ ਨੇ ਕੁਝ ਸਾਲ ਪਹਿਲਾਂ ਹੀ ‘ਹੋਮਲਾਈਫ਼ ਸਿਲਵਰਸਿਟੀ’ ਦੇ ਨਾਂ ਹੇਠ ਇਹ ਰੀਅਲ ਅਸਟੇਟ ਕੰਪਨੀ ਏਅਰਪੋਰਟ ਤੇ ਕੌਟਰੇਲਾ ਵਾਲੇ ਪਲਾਜ਼ੇ ਵਿਚ ਸ਼ੁਰੂ ਕੀਤੀ ਸੀ ਅਤੇ ਵੇਖਦਿਆਂ ਹੀ ਇਸ ਦੇ ਏਜੰਟਾਂ ਅਤੇ ਬਰੋਕਰਾਂ ਦੀ ਗਿਣਤੀ 400 ਤੋਂ ਵਧੇਰੇ ਹੋ ਗਈ ਜਿਸ ਨੂੰ ਮੁੱਖ ਰੱਖਦਿਆਂ ਹੋਇਆਂ ਉਨ੍ਹਾਂ ਨੂੰ ਇਸ ਵੱਡੇ ਮੁੱਖ-ਦਫ਼ਤਰ ਦੀ ਜ਼ਰੂਰਤ ਮਹਿਸੂਸ ਹੋਈ।
ਇਸ ਦੇ ਨਾਲ ਹੀ ਉਹ ਪੁਰਾਣਾ ਦਫ਼ਤਰ ਅਤੇ ਉਸ ਤੋਂ ਪਿੱਛੋ ਬਣਾਇਆ ਗਿਆ ਇਕ ਹੋਰ ਦਫ਼ਤਰ ਏਅਰਪੋਰਟ ਅਤੇ ਡਰਿਊ ਰੋਡ ਵਿਖੇ ਵੀ ਆਪਣਾ ਕੰਮ ਪੂਰੇ ਜ਼ੋਰ ਸ਼ੋਰ ਨਾਲ ਕਰ ਰਹੇ ਹਨ। ਇਸ ਨਵੇਂ ਦਫ਼ਤਰ ਦੇ ਉਦਘਾਟਨ ਮੌਕੇ ਬੋਲਦਿਆਂ ਹੋਮਲਾਈਫ਼ ਦੇ ਪ੍ਰੈਜ਼ੀਡੈਂਟ ਐਂਡਰਿਊ ਸਿਮਰਮੈਨ ਨੇ ਕਿਹਾ ਕਿ ਪੂਰੀ ਦੁਨੀਆਂ ਵਿਚ ਜਿੰਨੀਆਂ ਵੀ ਸਾਡੀਆਂ ਬਰਾਂਚਾਂ ਹਨ, ਉਨ੍ਹਾਂ ਵਿੱਚੋਂ ਜੇਕਰ ਕਿਸੇ ਬਰਾਂਚ ਨੇ ਏਨੀ ਤੇਜ਼ੀ ਨਾਲ ਤਰੱਕੀ ਕੀਤੀ ਹੈ ਤਾਂ ਉਹ ਗਰਚਾ ਭਰਾਵਾਂ ਦੀ ‘ਹੋਮਲਾਈਫ਼ ਸਿਲਵਰਸਿਟੀ’ ਹੈ।

ਉਨ੍ਹਾਂ ਨੇ ਇਹ ਸ਼ਾਨਦਾਰ ਦਫ਼ਤਰ ਬਣਾ ਕੇ ਆਪਣੇ ਕਲਾਇੰਟਸ ਨੂੰ ਗੁਣਾਤਮਿਕ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਜਿਸ ਤੋਂ ਖ਼ੁਸ਼ ਹੋ ਕੇ ਹੋਮਲਾਈਫ਼ ਨੇ ਇਸ ਕੰਪਨੀ ਹੋਮਲਾਈਫ਼ ਸਿਲਵਰਸਿਟੀ ਨੂੰ ‘ਫ਼ਾਈਵ ਸਟਾਰ’ ਦਾ ਦਰਜਾ ਦੇਣ ਦਾ ਫ਼ੈਸਲਾ ਕੀਤਾ ਹੈ। ਕਿਸੇ ਵੀ ਬਰੋਕਰੇਜ ਨੂੰ ਅਜਿਹਾ ਉਚੇਰਾ ਦਰਜਾ ਮਿਲਣਾ ਉਸ ਲਈ ਬੜੇ ਮਾਣ ਵਾਲੀ ਗੱਲ ਹੈ ਅਤੇ ਗਰਚਾ ਭਰਾ ਇਸ ਦੇ ਲਈ ਵਧਾਈ ਦੇ ਹੱਕਦਾਰ ਹਨ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …