ਬਰੈਂਪਟਨ : ਸਾਊਥ ਏਸ਼ੀਅਨ ਸੀਨੀਅਰਜ਼ ਕਲੱਬ ਰੈਕਸਡੇਲ ਦੇ ਪ੍ਰਧਾਨ ਚੌਧਰੀ ਸਿੰਗਾਰਾ ਸਿੰਘ ਹੁਰਾਂ ਨੇ ਦੱਸਿਆ ਹੈ ਕਿ ਸੁਲੱਖਨ ਸਿੰਘ ਔਜਲਾ, ਸੁਰਿੰਦਰ ਸਿੰਘ ਪਾਮਾ, ਰਾਮ ਪ੍ਰਕਾਸ਼ ਪਾਲ, ਚੌਧਰੀ ਬਲਦੇਵ ਰਾਜ ਮਿੱਤਰ, ਰਾਜ ਰਾਨੀ ਪਾਲ, ਗੁਰਮੇਲ ਸਿੰਘ ਬੁੱਟਰ, ਤਰਲੋਕ ਸਿੰਘ ਹੰਸ ਹੁਰੀਂ ਲੰਬੇ ਸਮੇਂ ਤੋਂ ਰੈਕਸਡੇਲ ਸੀਨੀਅਰਜ਼ ਕਲੱਬ ਅਤੇ ਕੈਨੇਡੀਅਨ ਕੌਂਸਲ ਔਫ ਸਾਊਥ ਏਸ਼ੀਅਨ ਸੀਨੀਅਰਜ਼ ਰਾਹੀਂ ਵਲੰਟੀਅਰ ਸੇਵਾਵਾਂ ਕਰਦੇ ਆ ਰਹੇ ਹਨ। ਵਲੰਟੀਅਰ ਸੇਵਾਵਾਂ ਪ੍ਰਦਾਨ ਕਰਨ ਵਾਲੇ ਇਹਨਾਂ ਅਹੁਦੇਦਾਰਾਂ ਨੂੰ ਓਨਟਾਰੀਓ ਦੀ ਪ੍ਰੀਮੀਅਰ ਵੱਲੋਂ ਓਨਟਾਰੀਓ ਦੇ ਸਿਟੀਜਨ ਅਤੇ ਇਮੀਗਰੇਸ਼ਨ ਮਨਿਸਟਰ ਲਾਓੁਰਾ ਏਲਬੰਸੀ ਰਾਹੀਂ ਵਲੰਟੀਅਰ ਸੇਵਾਵਾਂ ਐਵਾਰਡ 2017 ਦੇ ਕੇ ਸਨਮਾਨਿਆ ਗਿਆ ਹੈ। ਚੌਧਰੀ ਸਿੰਗਾਰਾ ਸਿੰਘ ਹੁਰਾਂ ਦੀ ਪ੍ਰਬੰਧਕੀ ਕਾਰਜਕਾਰਨੀ ਅਤੇ ਕਲੱਬ ਦੇ ਸਮੂੰਹ ਮੈਂਬਰਾਂ ਨੇ ਉਨਟਾਰੀਓ ਸਰਕਾਰ ਦੇ ਅਜਿਹੇ ਉਪਰਾਲਿਆਂ ਅਤੇ ਸਰਕਾਰ ਦੀ ਸੁਚੱਜੀ ਕਾਰਗੁਜ਼ਾਰੀ ਲਈ ਪ੍ਰਸ਼ੰਸਾ ਕੀਤੀ ਹੈ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …