ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਸ਼ਨਿਚਰਵਾਰ, 29 ਅਪ੍ਰੈਲ, 2017 ਵਾਲੇ ਦਿਨ ਐਮਪੀ ਸੋਨੀਆ ਸਿੱਧੂ ਨੇ ਇਕ ਮਲਟੀ ਕੰਪਨੀ ਗਰੁਪ ਦੇ ਸੀਓ ਜਸਵਿੰਦਰ ਸਿੰਘ ਭੱਟੀ ਦੇ ਕਾਰੋਬਾਰ ਦੀ ਜਾਣਕਾਰੀ ਲੈਣ ਖਾਤਰ ਉਨ੍ਹਾਂ ਦੇ ਦਫਤਰ ਦਾ ਦੌਰਾ ਕੀਤਾ। ਸਾਰੀ ਜਾਣਕਾਰੀ ਲੈਣ ਉਪਰੰਤ ਮੈਡਮ ਸਿਧੂ ਦੇ ਕੁਮੈਂਟ ਸਨ ਕਿ ਮੈਨੂੰ ਨਹੀਂ ਸੀ ਪਤਾ ਕਿ ਸਾਡੇ ਪੰਜਾਬੀ ਭਾਈਚਾਰੇ ਵਿਚ ਵੀ ਏਨੀ ਵੱਡੀ ਕੋਈ ਵਿਜ਼ਨਰੀ ਕੰਪਨੀ ਹੈ ਜੋ ਕੈਨੇਡੀਅਨ ਵੱਡੀਆਂ ਫਰਮਾਂ ਦੇ ਮੁਕਾਬਲੇ ਵਿਚ ਖੜ੍ਹੀ ਹੈ। ਉਨ੍ਹਾਂ ਨੇ ਬਹੁਤ ਮਾਣ ਮਹਿਸੂਸ ਕੀਤਾ ਅਤੇ ਵਾਅਦਾ ਕੀਤਾ ਕਿ ਮੈਨੂੰ ਜਦ ਵੀ ਤੁਸੀ ਯਾਦ ਕਰੋਗੇ, ਮੈਂ ਤੁਹਾਡੇ ਕਿਸੇ ਵੀ ਕੰਮ ਆ ਕੇ ਖੁਸ਼ੀ ਮਹਿਸੂਸ ਕਰਾਂਗੀ।
ਯਾਦ ਰਹੇ ਕਿ ਓਟੂਜੀ ਇਕ ਗਰੁੱਪ ਆਫ ਕੰਪਨੀਜ਼ ਹੈ ਜੋ ਬਲਿਸ ਮਾਰਟਗੇਜ, ਪੀਸ ਅਨਵਾਇਰਨਮੈਂਟ, ਓਟੂਜੀ (O2G) ਸਕਿਓਰਡ ਕੈਪੀਟਲ ਅਤੇ ਟਰਿਪਲਨੈਟ ਰੀਐਲਿਟੀ ਵਰਗੇ ਬਿਜ਼ਨਸ, ਇਕ ਛਤ ਨੀਚੇ ਕਰ ਰਹੀ ਹੈ। ਇਸ ਕੰਪਨੀ ਕੋਲ ਆਪਣੀ ਇਕ ਮਿਕ (ਬੈਂਕ) ਵੀ ਹੈ ਜਿਥੇ ਤੁਸੀਂ ਆਪਣੇ ਜਮ੍ਹਾਂ ਪੈਸੇ ਉਪਰ 7% ਤੱਕ ਵਿਆਜ ਕਮਾ ਸਕਦੇ ਹੋ। ਇਕ ਤਰ੍ਹਾਂ ਨਾਲ ਕਿਸੇ ਵੀ ਨਾਗਰਿਕ ਦੀ ਹਾਊਸ ਹੋਲਡ ਤੋਂ ਬਾਹਰ ਹੋਣ ਵਾਲੀ ਸਾਰੀ ਦੁਨੀਆਦਾਰੀ ਦੀ ਜ਼ਿੰਮੇਦਾਰੀ ਇਸ ਕੰਪਨੀ ਕੋਲ ਹੈ। ਜ਼ਮੀਨ ਖਰੀਦਣ, ਵੇਚਣ, ਪਹਿਲੀ ਦੂਜੀ ਮਾਟਗੇਜ, ਲੋਨ ਅਤੇ ਵਾਧੂ ਪੈਸੇ ਉਪਰ ਬੈਕਾਂ ਤੋਂ ਕਿਤੇ ਵਧ ਵਿਆਜ ਦੇਣ ਵਾਲੀ ਇਸ ਕੰਪਨੀ ਦੇ ਹੋਰ ਭਾਈਵਾਲ ਹਨ, ਭਗਵਾਨ ਸਿੰਘ ਗਰੇਵਾਲ, ਚਰਿੰਜੀਵ ਸਿੰਘ ਰੱਖੜਾ, ਸੁਮਨਜੀਤ ਸਿੰਘ ਪੈਂਫਰ ਅਤੇ ਤੇਜਿੰਦਰਪਾਲ ਸਿੰਘ। ਹੋਰ ਜਾਣਕਾਰੀ ਲਈ ਫੋਨ ਹੈ 905 915 9400
Check Also
ਕੈਨੇਡਾ ਦੇ ਪਹਿਲੇ ਗ੍ਰੰਥੀ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਦੇ ਸ਼ਹਾਦਤ ਦਿਹਾੜੇ ‘ਤੇ ਖੁਰਦਪੁਰ ਨਗਰ ਨਿਵਾਸੀਆਂ ਵੱਲੋਂ ਸਮਾਗਮ
ਸਰੀ : ਕੈਨੇਡਾ ਦੀ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪਹਿਲੇ ਗ੍ਰੰਥੀ, ਸਿੰਘ ਸਾਹਿਬ ਭਾਈ ਬਲਵੰਤ …