Home / ਕੈਨੇਡਾ / ਘਵੱਦੀ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਦੀ ਯਾਦ ਵਿੱਚ ਸਮਾਗਮ

ਘਵੱਦੀ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲੇ ਦੀ ਯਾਦ ਵਿੱਚ ਸਮਾਗਮ

ਬਰੈਂਪਟਨ/ਬਿਊਰੋ ਨਿਊਜ਼ : ਪਿੰਡ ਘਵੱਦੀ ਜ਼ਿਲਾ ਲੁਧਿਆਣਾ ਦੀ ਸੰਗਤ ਵਲੋਂ ਸੰਤ ਬਾਬਾ ਈਸ਼ਰ ਸਿੰਘ ਰਾੜੇ ਵਾਲਿਆਂ ਦੀ ਯਾਦ ਵਿੱਚ ਨਾਨਕਸਰ ਗੁਰੂਘਰ ਦੇ ਹਾਲ ਨੰਬਰ 3 ਵਿੱਚ ਵਿੱਚ ਸਮਾਗਮ ਕੀਤਾ ਜਾ ਰਿਹਾ ਹੈ। ਗੁਰਦੁਆਰਾ ਨਾਨਕਸਰ ਕੈਸਲਮੋਰ ਅਤੇ ਗੋਰ ਰੋਡ ਦੇ ਇੰਟਰਸੈਕਸ਼ਨ ਤੇ ਸਥਿਤ ਹੈ। ਮਿਤੀ 25 ਅਗਸਤ 2017 ਨੂੰ ਸਵੇਰੇ 10:00 ਵਜੇ ਆਖੰਡ ਪਾਠ ਦਾ ਪ੍ਰਾਰੰਭ ਹੋਵੇਗਾ ਅਤੇ 27 ਅਗਸਤ ਦਿਨ ਐਤਵਾਰ ਨੂੰ 10:00 ਵਜੇ ਭੋਗ ਪਾਏ ਜਾਣਗੇ। ਇਸ ਉਪਰੰਤ ਕੀਰਤਨ ਦਾ ਪਰੋਗਰਾਮ ਹੋਵੇਗਾ ਅਤੇ ਗੁਰੂ ਕਾ ਲੰਗਰ ਵਰਤੇਗਾ। ਪ੍ਰਬੰਧਕਾਂ ਵਲੋਂ ਘਵੱਦੀ ਅਤੇ ਆਲੇ ਦੁਆਲੇ ਦੇ ਪਿੰਡਾਂ ਦੀਆਂ ਸਮੂਹ ਸੰਗਤਾਂ ਨੂ ਪੁਰਜ਼ੋਰ ਬੇਨਤੀ ਹੈ ਕਿ ਉਹ ਪਰੋਗਰਾਮ ਵਿੱਚ ਪਰਿਵਾਰਾਂ ਸਹਿਤ ਦਰਸ਼ਨ ਦੇਣ ਦੀ ਕਿਰਪਾਲਤਾ ਕਰਨ। ਵਧੇਰੇ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ 416-908-1300, ਨਿਰਮਲ ਸਿੰਘ 905-564-6993 ਜਾਂ ਪ੍ਰਹਲਾਦ ਸਿੰਘ 905-915-2566 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਕੁਝ ਵਿਅਕਤੀਆਂ ਦਾ ਹੋਇਆ ਸਨਮਾਨ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਕੈਨੇਡਾ ਵਿੱਚ ਵੱਖ-ਵੱਖ ਖੇਤਰਾਂ ਅਤੇ ਸਮਾਜ ਸੇਵਾ ਵਿੱਚ ਮੋਹਰੀ ਰੋਲ ਅਦਾ …